27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਕੁੱਲ ਹਿੰਦ ਕਿਸਾਨ ਮਹਾਂਸਭਾ ਦਾ ਕੌਮੀ ਪ੍ਰਧਾਨ ਬਣਨ ’ਤੇ ਸਤਨਾਮ ਸਿੰਘ ਅਜਨਾਲਾ ਦਾ ਸ਼ਾਨਦਾਰ ਸਵਾਗਤ

ਚੋਗਾਵਾਂ, 26 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਦੇ ਦਰਜਨਾਂ ਪਿੰਡਾਂ ਦੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਅਤੇ ਹੋਰਨਾਂ ਪਿੰਡਾਂ ਦੇ ਮੁਹਤਬਰਾਂ ਨੇ ਅੱਜ ਚੋਗਾਵਾਂ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਦਾ ਕੁੱਲ ਹਿੰਦ ਕਿਸਾਨ ਮਹਾਂਸਭਾ ਦਾ ਕੌਮੀ ਪ੍ਰਧਾਨ ਚੁਣੇ ਜਾਣ ਤੇ ਹਾਰਦਿਕ ਸਵਾਗਤ ਕੀਤਾ ਗਿਆ।

ਅਜੀਤ ਡੈਸਕ 27-09-2026
ਚੋਗਾਵਾਂ, 26 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਬਲਾਕ ਚੋਗਾਵਾਂ ਦੇ ਦਰਜਨਾਂ ਪਿੰਡਾਂ ਦੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਅਤੇ ਹੋਰਨਾਂ ਪਿੰਡਾਂ ਦੇ ਮੁਹਤਬਰਾਂ ਨੇ ਅੱਜ ਚੋਗਾਵਾਂ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਦਾ ਕੁੱਲ ਹਿੰਦ ਕਿਸਾਨ ਮਹਾਂਸਭਾ ਦਾ ਕੌਮੀ ਪ੍ਰਧਾਨ ਚੁਣੇ ਜਾਣ ਤੇ ਹਾਰਦਿਕ ਸਵਾਗਤ ਕੀਤਾ ਗਿਆ। ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਸਕੱਤਰ ਵਿਰਸਾ ਸਿੰਘ ਟਪਿਆਲਾ, ਬਲਬੀਰ ਸਿੰਘ ਕੱਕੜ, ਵਿਸਾਖਾ ਸਿੰਘ ਭੰਗਵਾਂ ਤੇ ਅਮਰਜੀਤ ਸਿੰਘ ਭੀਲੋਵਾਲ ਦੀ ਅਗਵਾਈ ਵਿਚ ਡਾ. ਸਤਨਾਮ ਸਿੰਘ ਅਜਨਾਲਾ ਨੂੰ ਚੋਗਾਵਾਂ ਪਹੁੰਚਣ ’ਤੇ ਫੁੱਲਾਂ ਦੀ ਵਰਖਾ ਕਰਕੇ ਹਾਰ ਅਤੇ ਇਨਕਲਾਬੀ ਵਧਾਈ ਵਜੋਂ ਸ਼ਾਲ ਭੇਂਟ ਕੀਤਾ ਗਿਆ । ਇਸ ਮੌਕੇ ਬਿਕਰਮਜੀਤ ਸਿੰਘ ਕੋਹਾਲੀ, ਬਾਬਾ ਮੰਗਲ ਸਿੰਘ ਕੱਕੜ, ਗੁਰਮੁਖ ਸਿੰਘ, ਫੁੰਮਨ ਸਿੰਘ, ਜਗਰੂਪ ਸਿੰਘ ਕੋਹਾਲੀ, ਸੰਤੋਖ ਸਿੰਘ ਬੱਚੀਵਿੰਡ, ਹਰਵਿੰਦਰ ਸਿੰਘ ਬੱਚੀਵਿੰਡ, ਲਖਬੀਰ ਸਿੰਘ ਤੱਲੇ, ਸਰਦੂਲ ਸਿੰਘ, ਬਿੱਲਾ ਸਿੰਘ, ਗੁਰਨਾਮ ਸਿੰਘ ਤੱਲੇ ਹਾਜ਼ਰ ਸਨ ।
ਪਿਛਲੀ ਖ਼ਬਰ ਗਣਪਤੀ ਵਿਸਰਜਨ ਦੌਰਾਨ ਬਿਆਸ ਦਰਿਆ ’ਤੇ ਲੱਗੀਆਂ ਰੌਣਕਾਂ ਪੁਲਿਸ ਪ੍ਰਸ਼ਾਸਨ ਵਲੋਂ ਟਰੈਫਿਕ ’ਤੇ ਰਿਹਾ ਪੂਰਨ ਕੰਟਰੋਲ ਅਗਲੀ ਖ਼ਬਰ ਬਾਬਾ ਮੇਹਰ ਸ਼ਾਹ ਸੋਸ਼ਲ ਐਂਡ ਵੈਲਫੈਅਰ ਟਰੱਸਟ ਵਲੋਂ ਪੰਜ ਲੋੜਵੰਦ ਜੋੜਿਆਂ ਦੀਆਂ ਸ਼ਾਦੀਆਂ ਕਰਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।