27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਕੀਤੀ ਮਜੀਠਾ ਸਬ ਡਵੀਜ਼ਨ 1 ਅਤੇ 2 ਦੀਆਂ ਨਵੀਆਂ ਕਮੇਟੀਆਂ ਦੀ ਚੋਣ * ਕਮਲ ਸ਼ਰਮਾ ਅਤੇ ਸੰਦੀਪ ਸਿੰਘ ਨਾਗ ਬਣੇ ਪ੍ਰਧਾਨ

ਮਜੀਠਾ, 26 ਸਤੰਬਰ (ਜਗਤਾਰ ਸਿੰਘ ਸਹਿਮੀ)-ਟੈਕਨੀਕਲ ਸਰਵਿਸਜ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਜਾਰੀ ਚੋਣ ਨੋਟੀਫਿਕੇਸ਼ਨ ਦੇ ਤਹਿਤ ਅੱਜ ਸਬ-ਡਵੀਜ਼ਨ ਮਜੀਠਾ ਨੰਬਰ 1 ਅਤੇ 2 ਦੀਆਂ ਨਵੀਆਂ ਕਮੇਟੀਆਂ ਦੀ ਚੋਣ ਅਮਲ ’ਚ ਲਿਆਂਦੀ ਗਈ। ਇਸ ਸੰਬੰਧੀ ਕਰਵਾਏ ਗਏ ਚੋਣ ਇਜਲਾਸ ਦੌਰਾਨ ਪਹਿਲਾਂ ਮੌਜੂਦਾ ਸਬ ਡਵੀਜ਼ਨ ਕਮੇਟੀ ਵਲੋਂ ਆਪਣੀ ਪਿਛਲੀ ਕਾਰਗੁਜ਼ਾਰੀ ਰਿਪੋਰਟ ਅਤੇ ਵਿੱਤੀ ਰਿਪੋਰਟ ਹਾਊਸ ਵਿਚ ਪੇਸ਼ ਕੀਤੀ ਗਈ।

ਅਜੀਤ ਡੈਸਕ 27-09-2026
ਮਜੀਠਾ, 26 ਸਤੰਬਰ (ਜਗਤਾਰ ਸਿੰਘ ਸਹਿਮੀ)-ਟੈਕਨੀਕਲ ਸਰਵਿਸਜ ਯੂਨੀਅਨ ਦੀ ਸੂਬਾ ਕਮੇਟੀ ਵਲੋਂ ਜਾਰੀ ਚੋਣ ਨੋਟੀਫਿਕੇਸ਼ਨ ਦੇ ਤਹਿਤ ਅੱਜ ਸਬ-ਡਵੀਜ਼ਨ ਮਜੀਠਾ ਨੰਬਰ 1 ਅਤੇ 2 ਦੀਆਂ ਨਵੀਆਂ ਕਮੇਟੀਆਂ ਦੀ ਚੋਣ ਅਮਲ ’ਚ ਲਿਆਂਦੀ ਗਈ। ਇਸ ਸੰਬੰਧੀ ਕਰਵਾਏ ਗਏ ਚੋਣ ਇਜਲਾਸ ਦੌਰਾਨ ਪਹਿਲਾਂ ਮੌਜੂਦਾ ਸਬ ਡਵੀਜ਼ਨ ਕਮੇਟੀ ਵਲੋਂ ਆਪਣੀ ਪਿਛਲੀ ਕਾਰਗੁਜ਼ਾਰੀ ਰਿਪੋਰਟ ਅਤੇ ਵਿੱਤੀ ਰਿਪੋਰਟ ਹਾਊਸ ਵਿਚ ਪੇਸ਼ ਕੀਤੀ ਗਈ। ਹਾਊਸ ਵਲੋਂ ਦੋਵਾਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ ਪਾਸ ਕੀਤੇ ਜਾਣ ਤੋਂ ਬਾਅਦ ਪੁਰਾਣੀ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ। ਉਪਰੰਤ ਚੋਣ ਨਿਗਰਾਨ ਕਮੇਟੀ ਦੀ ਨਿਗਰਾਨੀ ਹੇਠ ਨਵੀਂ ਚੋਣ ਕਰਵਾਈ ਗਈ। ਚੋਣ ਨਿਗਰਾਨ ਕਮੇਟੀ ਵਿਚ ਮੰਡਲ ਪ੍ਰਧਾਨ ਰਘਬੀਰ ਸਿੰਘ, ਮੰਡਲ ਸਕੱਤਰ ਸੰਦੀਪ ਕੁਮਾਰ ਅਤੇ ਮੰਡਲ ਕੈਸ਼ੀਅਰ ਮਲਕੀਤ ਸਿੰਘ ਸੈਸਰਾ ਸ਼ਾਮਿਲ ਸਨ। ਉਨ੍ਹਾਂ ਦੀ ਦੇਖ-ਰੇਖ ਵਿਚ ਸਰਬਸੰਮਤੀ ਨਾਲ ਚੋਣ ਕੀਤੀ ਗਈ। ਚੋਣ ਨਤੀਜਿਆਂ ਅਨੁਸਾਰ ਸਬ-ਡਵੀਜ਼ਨ ਮਜੀਠਾ ਨੰਬਰ 1 ਲਈ ਪ੍ਰਧਾਨ ਵਜੋਂ ਕਮਲ ਸ਼ਰਮਾ, ਮੀਤ ਪ੍ਰਧਾਨ ਵਜੋਂ ਮਨਜਿੰਦਰ ਸਿੰਘ, ਸਕੱਤਰ ਵਜੋਂ ਵਿਪਨ ਕੁਮਾਰ, ਸਹਾਇਕ ਸਕੱਤਰ ਵਜੋਂ ਗੁਰਨਾਮ ਸਿੰਘ ਅਤੇ ਕੈਸ਼ੀਅਰ ਵਜੋਂ ਪੰਕਜ ਨੂੰ ਚੁਣਿਆ ਗਿਆ। ਇਸੇ ਤਰ੍ਹਾਂ ਸਬ-ਡਵੀਜ਼ਨ ਮਜੀਠਾ ਨੰਬਰ 2 ਲਈ ਪ੍ਰਧਾਨ ਵਜੋਂ ਸੰਦੀਪ ਸਿੰਘ ਨਾਗ, ਮੀਤ ਪ੍ਰਧਾਨ ਵਜੋਂ ਬਚਿੱਤਰ ਸਿੰਘ, ਸਕੱਤਰ ਵਜੋਂ ਗੁਰਪ੍ਰੀਤ ਸਿੰਘ, ਸਹਾਇਕ ਸਕੱਤਰ ਵਜੋਂ ਅੰਕੁਰ ਅਤੇ ਖਜ਼ਾਨਚੀ ਵਜੋਂ ਸੰਗਮ ਸਹੂ ਦੀ ਚੋਣ ਕੀਤੀ ਗਈ। ਇਸ ਚੋਣ ਇਜਲਾਸ ਵਿਚ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ, ਸਰਕਲ ਸਕੱਤਰ ਸੁਖਪਾਲ ਸਿੰਘ ਮਜੀਠਾ ਅਤੇ ਸਰਕਲ ਖਜ਼ਾਨਚੀ ਕੁੰਦਨ ਲਾਲ ਹਰੀਆਂ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਿਵਾਲਾ ਮੰਦਰ ਮਜੀਠਾ ਵਿਖੇ ਗਣੇਸ਼ ਉਤਸਵ ਮਨਾਇਆ ਅਗਲੀ ਖ਼ਬਰ ਚੂੰਗ ਸਕੂਲ ਦੇ ਵਿਦਿਆਰਥੀ ਸ਼ਮਸ਼ੇਰ ਸਿੰਘ ਨੇ ਕਰਾਟੇ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।