26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਇਮਰਾਨ ਖ਼ਾਨ ਦੀ ਰਿਹਾਈ ਲਈ ਪੀ. ਟੀ. ਆਈ. ਵਲੋਂ ਕੱਢਿਆ ਜਾਣ ਵਾਲਾ ਲੌਂਗ ਮਾਰਚ 5 ਅਕਤੂਬਰ ਤੱਕ ਮੁਲਤਵੀ

ਅੰਮ੍ਰਿਤਸਰ, 25 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ.

ਵੈਲਡਿੰਗ ਕਰ ਕੇ ਆਪਸ ਵਿਚ ਜੋੜੇ ਕੰਟੇਨਰ। ਤਸਵੀਰ ਰਾਹੀਂ:ਸੁਰਿੰਦਰ ਕੋਛੜ 26-09-2026
ਅੰਮ੍ਰਿਤਸਰ, 25 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਲਈ ਕੱਢਿਆ ਜਾਣ ਵਾਲਾ ਆਪਣਾ ਲਾਂਗ ਮਾਰਚ 5 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਹੈ। ਮਾਰਚ ਨੂੰ ਅੱਗੇ ਪਾਉਣ ਦਾ ਇਹ ਫ਼ੈਸਲਾ ਪੀ. ਟੀ. ਆਈ. ਦੀ ਰਾਜਨੀਤਿਕ ਕਮੇਟੀ ਦੀ ਮੀਟਿੰਗ ਦੌਰਾਨ ਲਿਆ ਗਿਆ। ਜ਼ਿਕਰਯੋਗ ਹੈ ਕਿ ਪਾਰਟੀ ਦਾ ਇਹ ਲਾਂਗ ਮਾਰਚ ਪਹਿਲਾਂ 27 ਸਤੰਬਰ ਨੂੰ ਕੱਢਿਆ ਜਾਣਾ ਤੈਅ ਹੋਇਆ ਸੀ। ਹਾਲਾਂਕਿ, ਪਾਰਟੀ ਦੇ ਇਸ ਬਦਲੇ ਫ਼ੈਸਲੇ ਨਾਲ ਪਾਕਿ ਸਰਕਾਰ ਨੂੰ ਕਰੋੜਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ, ਕਿਉਂਕਿ ਇਸ ਮਾਰਚ ਨੂੰ ਰੋਕਣ ਲਈ ਮੁੱਖ ਸੜਕਾਂ ’ਤੇ 2000 ਤੋਂ ਵਧੇਰੇ ਕੰਟੇਨਰਾਂ ਦੀ ਢੁਆਈ, ਉਨ੍ਹਾਂ ਨੂੰ ਵੈਲਡਿੰਗ ਕਰਕੇ ਆਪਸ ਵਿਚ ਜੋੜਨ, ਤਿੱਖੇ ਅਤੇ ਨੁਕੀਲੇ ਸਰੀਆਂ ਦਾ ਸੜਕਾਂ ’ਤੇ ਜਾਲ ਬਣਾਉਣ, ਸੜਕਾਂ ਨੂੰ ਪੁੱਟ ਕੇ ਉਨ੍ਹਾਂ ਵਿਚ ਡੂੰਘੇ ਟੋਏ ਬਣਾਉਣ ਅਤੇ 30 ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਮੁਲਾਜ਼ਮਾਂ ਦੀ ਦੂੱਜੇ ਸੂਬਿਆਂ ਅਤੇ ਸ਼ਹਿਰਾਂ ਤੋਂ ਤਾਇਨਾਤੀ ਆਦਿ ’ਤੇ ਪਾਕਿ ਸਰਕਾਰ ਕਰੋੜਾਂ ਰੁਪ ਏ ਬਰਬਾਦ ਕਰ ਚੁਕੀ ਹੈ। ਦੂੱਜੇ ਪਾਸੇ, ਪੀ. ਟੀ. ਆਈ. ਦੀ ਅਗਵਾਈ ਵਾਲੇ ਵਿਰੋਧੀ ਗੱਠਜੋੜ ਤਹਿਰੀਕ-ਏ-ਤਹੱਫ਼ੁਜ਼-ਏ-ਆਈਨ-ਏ-ਪਾਕਿਸਤਾਨ ਨੇ ਅਜਿਹੇ ਕਿਸੇ ਵੀ ਬਦਲਾਅ ਜਾਂ ਫ਼ੈਸਲੇ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਇਹ ਸਾਹਮਣੇ ਆਇਆ ਸੀ ਕਿ ਪੀ. ਟੀ. ਆਈ. ਦੀ ਸੀਨੀਅਰ ਲੀਡਰਸ਼ਿਪ ਨੇ ਲਾਂਗ ਮਾਰਚ ਨੂੰ ਟਾਲਣ ਦਾ ਸੁਝਾਅ ਦਿੱਤਾ ਸੀ, ਜਿਸ ’ਚ ਬਹੁਤੇ ਆਗੂਆਂ ਨੇ 5 ਤੋਂ 10 ਅਕਤੂਬਰ ਦਰਮਿਆਨ ਨਵਾਂ ਸਮਾਂ ਰੱਖਣ ਦੀ ਤਜਵੀਜ਼ ਪੇਸ਼ ਕੀਤੀ ਸੀ। ਪਿਸ਼ਾਵਰ ’ਚ ਹੋਈ ਪਾਰਟੀ ਲੀਡਰਸ਼ਿਪ ਦੀ ਮੀਟਿੰਗ ਦੌਰਾਨ ਇਸ ਪ੍ਰਸਤਾਵ ‘ ਤੇ ਵਿਚਾਰ ਕੀਤਾ ਗਿਆ, ਜਿੱਥੇ ਆਗੂਆਂ ਨੇ ਮਹਿਮੂਦ ਅਚਕਜ਼ਈ ਅਤੇ ਰਾਜਾ ਨਾਸਿਰ ਅੱਬਾਸ ਦੀਆਂ ਭੂਮਿਕਾਵਾਂ ਨੂੰ ਲੈ ਕੇ ਵੀ ਗੰਭੀਰ ਇਤਰਾਜ਼ ਪ੍ਰਗਟ ਕੀਤੇ। ਮੀਟਿੰਗ ’ਚ ਸਰਕਾਰ ਵਲੋਂ ਸੜਕਾਂ ਬੰਦ ਕੀਤੇ ਜਾਣ ਦੀ ਕਾਰਵਾਈ ‘ਤੇ ਚਰਚਾ ਕਰਦਿਆਂ ਇਸ ਨੂੰ ਸਰਕਾਰ ਦੀ ਘਬਰਾਹਟ ਕਰਾਰ ਦਿੱਤਾ ਗਿਆ। ਰਸਤਿਆਂ ਅਤੇ ਇਸਲਾਮਾਬਾਦ ਨੂੰ ਬੰਦ ਕਰਨ ਨੂੰ ਅੰਦੋਲਨ ਦੀ ਸਫ਼ਲਤਾ ਵਜੋਂ ਵੇਖਿਆ ਗਿਆ। ਮੀਟਿੰਗ ’ਚ ਉਕਤ ਤੋਂ ਇਲਾਵਾ 6 ਤੋਂ 10 ਅਕਤੂਬਰ ਦਰਮਿਆਨ ਇਕ ਆਲ ਪਾਰਟੀਜ਼ ਕਾਨਫ਼ਰੰਸ (ਏ.ਪੀ.ਸੀ.) ਸੱਦਣ ਦਾ ਵੀ ਪ੍ਰਸਤਾਵ ਰੱਖਿਆ ਗਿਆ।
ਪਿਛਲੀ ਖ਼ਬਰ ਸਿਵਲ ਸਰਜਨ ਦਫਤਰ ਵਿਖੇ ਕੌਮਾਂਤਰੀ ਫਾਰਮਾਸਿਸਟ ਦਿਵਸ ਮਨਾਇਆ ਅਗਲੀ ਖ਼ਬਰ ਅਜੀਤ, ਜਲੰਧਰ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।