26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵੇਰਕਾ ਬਾਈਪਾਸ ਨੇੜੇ ਨੈਸ਼ਨਲ ਹਾਈਵੇਅ ’ਤੇ ਸਟਰੀਟ ਲਾਈਟਾਂ ਬੰਦ

ਵੇਰਕਾ, 25 ਸਤੰਬਰ (ਲਖਵਿੰਦਰ ਸਿੰਘ)-ਨੈਸ਼ਨਲ ਹਾਈਵੇਅ ਉੱਤੇ ਵੇਰਕਾ ਬਾਈਪਾਸ ਤੋਂ ਮਜੀਠਾ ਰੋਡ ਬਾਈਪਾਸ ਤੱਕ ਸਟਰੀਟ ਲਾਈਟਾਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਈਆਂ ਹਨ। ਰਾਤ ਵੇਲੇ ਇਸ ਮੁੱਖ ਮਾਰਗ ’ਤੇ ਛਾ ਜਾਣ ਵਾਲੇ ਹਨੇਰੇ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅਜੀਤ ਡੈਸਕ 26-09-2026
ਵੇਰਕਾ, 25 ਸਤੰਬਰ (ਲਖਵਿੰਦਰ ਸਿੰਘ)-ਨੈਸ਼ਨਲ ਹਾਈਵੇਅ ਉੱਤੇ ਵੇਰਕਾ ਬਾਈਪਾਸ ਤੋਂ ਮਜੀਠਾ ਰੋਡ ਬਾਈਪਾਸ ਤੱਕ ਸਟਰੀਟ ਲਾਈਟਾਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਈਆਂ ਹਨ। ਰਾਤ ਵੇਲੇ ਇਸ ਮੁੱਖ ਮਾਰਗ ’ਤੇ ਛਾ ਜਾਣ ਵਾਲੇ ਹਨੇਰੇ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਾਰਗ ਦਿਨ-ਰਾਤ ਚੱਲਣ ਵਾਲਾ ਇਕ ਮਹੱਤਵਪੂਰਨ ਹਾਈਵੇਅ ਹੈ, ਜਿੱਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਛੋਟੇ-ਵੱਡੇ ਵਾਹਨ ਗੁਜ਼ਰਦੇ ਹਨ। ਸਟਰੀਟ ਲਾਈਟਾਂ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਰਾਤ ਸਮੇਂ ਸੜਕ ’ਤੇ ਬਿਨਾਂ ਰਿਫਲੈਕਟਰ ਤੋਂ ਖੜ੍ਹੇ ਵਾਹਨ, ਅਵਾਰਾ ਪਸ਼ੂ ਅਤੇ ਸੜਕ ਦੇ ਮੋੜ ਸਪੱਸ਼ਟ ਨਜ਼ਰ ਨਹੀਂ ਆਉਂਦੇ, ਜਿਸ ਕਰਕੇ ਹਰ ਵੇਲੇ ਭਿਆਨਕ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਤੇ ਸੰਬੰਧਤ ਹਾਈਵੇਅ ਅਥਾਰਟੀ ਅੱਗੇ ਗੁਹਾਰ ਲਗਾਈ ਹੈ ਕਿ ਇਸ ਮਸਲੇ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਹਾਈਵੇਅ ’ਤੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਜਲਦ ਤੋਂ ਜਲਦ ਚਾਲੂ ਕਰਵਾਇਆ ਜਾਵੇ।
ਪਿਛਲੀ ਖ਼ਬਰ ਅਜੀਤ, ਜਲੰਧਰ ਸੰਯੁਕਤ ਕਿਸਾਨ ਮੋਰਚਾ ਗੈਰ-ਸਿਆਸੀ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਆਪਣੇ ਪੈਨਸ਼ਨਰਾਂ ਲਈ ਅਹਿਮ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।