09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਜਨਰਲ ਕੌਂਸਲ ਮੈਂਬਰਾਂ ਦੀਆਂ ਨਿਯੁਕਤੀਆਂ ਨਾਲ ਹਲਕਾ ਅਜਨਾਲਾ ’ਚ ਅਕਾਲੀ ਦਲ (ਬ) ਦੇ ਜਥੇਬੰਦਕ ਢਾਂਚੇ ਨੂੰ ਮਿਲੇਗੀ ਹੋਰ ਮਜ਼ਬੂਤੀ-ਜੋਧ ਸਿੰਘ ਸਮਰਾ

ਅਜਨਾਲਾ, 8 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਅਜਨਾਲਾ ਨਾਲ ਸਬੰਧਿਤ ਪਾਰਟੀ ਦੇ ਸੀਨੀਅਰ ਤੇ ਜੁਝਾਰੂ ਆਗੂਆਂ ਸਾਬਕਾ ਬਲਾਕ ਸੰਮਤੀ ਮੈਂਬਰ ਸ.

ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨਾਲ ਨਵ ਨਿਯੁਕਤ ਜਨਰਲ ਕੌਂਸਲ ਮੈਂਬਰ ਦਲਬੀਰ ਸਿੰਘ ਚੱਕ ਡੋਗਰਾਂ, ਬ੍ਰਹਮ ਸਿੰਘ ਝੰਡੇਰ, ਗੁਰਚਰਨਜੀਤ ਸਿੰਘ ਰਾਜੂ ਅਵਾਣ ਅਤੇ ਸੁਰਿੰਦਰਪਾਲ ਕਾਲੀਆ I 09-09-2026
ਅਜਨਾਲਾ, 8 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਅਜਨਾਲਾ ਨਾਲ ਸਬੰਧਿਤ ਪਾਰਟੀ ਦੇ ਸੀਨੀਅਰ ਤੇ ਜੁਝਾਰੂ ਆਗੂਆਂ ਸਾਬਕਾ ਬਲਾਕ ਸੰਮਤੀ ਮੈਂਬਰ ਸ. ਗੁਰਚਰਨਜੀਤ ਸਿੰਘ ਰਾਜੂ ਅਵਾਣ, ਸ. ਬ੍ਰਹਮ ਸਿੰਘ ਝੰਡੇਰ, ਸਾਬਕਾ ਸਰਪੰਚ ਸ. ਦਲਬੀਰ ਸਿੰਘ ਚੱਕ ਡੋਗਰਾ ਅਤੇ ਸੁਰਿੰਦਰਪਾਲ ਕਾਲੀਆ ਨੂੰ ਪਾਰਟੀ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਹਲਕਾ ਇੰਚਾਰਜ ਸ. ਜੋਧ ਸਿੰਘ ਸਮਰਾ ਨੇ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਹੈ। ਦੇਰ ਸ਼ਾਮ ਸ. ਜੋਧ ਸਿੰਘ ਸਮਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਲੰਬੇ ਸਮੇਂ ਤੋਂ ਜ਼ਮੀਨੀ ਪੱਧਰ ’ਤੇ ਮਿਹਨਤ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਣਾ ਸ਼ਲਾਘਾਯੋਗ ਕਦਮ ਹੈ। ਸ. ਸਮਰਾ ਨੇ ਉਕਤ ਆਗੂਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦੇਣ ਲਈ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ. ਬਿਕਰਮ ਸਿੰਘ ਮਜੀਠੀਆ ਅਤੇ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਲਕੇ ਅੰਦਰ ਹੋਰ ਵੀ ਸਰਗਰਮ ਤੇ ਮਿਹਨਤੀ ਆਗੂਆਂ ਨੂੰ ਪਾਰਟੀ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ। ਇਸ ਮੌਕੇ ਨਵ-ਨਿਯੁਕਤ ਜਨਰਲ ਕੌਂਸਲ ਮੈਂਬਰ ਸਾਬਕਾ ਸਰਪੰਚ ਸ. ਦਲਬੀਰ ਸਿੰਘ ਚੱਕ ਡੋਗਰਾਂ ਨੇ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸ. ਬਿਕਰਮ ਸਿੰਘ ਮਜੀਠੀਆ, ਹਲਕਾ ਇੰਚਾਰਜ ਸ. ਜੋਧ ਸਿੰਘ ਸਮਰਾ ਸਮੇਤ ਸਮੁੱਚੀ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ, ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਨਿਭਾਉਣਗੇ।
ਪਿਛਲੀ ਖ਼ਬਰ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਨੇ ਹਰਮੇਸ਼ ਕੌਰ ਜੋਧੇ ਦੀ ਪੁਸਤਕ ‘ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ’ ਸੰਗ... ਅਗਲੀ ਖ਼ਬਰ ਗੈਵੀ ਕਲੇਰ ਆਪਣੇ ਤਜਰਬੇ ਨਾਲ ਵਿਦੇਸ਼ਾਂ ਵਿਚ ਪੜ੍ਹਨ ਲਈ ਜਾਣ ਦੇ ਇੱਛੁਕ ਵਿਦਿਆਰਥੀਆਂ ਦੇ ਲਵਾ ਰਹੇ ਹਨ ਨਿਊਜ਼ੀਲੈਂਡ ਦੇ ਵੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।