09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਗੈਵੀ ਕਲੇਰ ਆਪਣੇ ਤਜਰਬੇ ਨਾਲ ਵਿਦੇਸ਼ਾਂ ਵਿਚ ਪੜ੍ਹਨ ਲਈ ਜਾਣ ਦੇ ਇੱਛੁਕ ਵਿਦਿਆਰਥੀਆਂ ਦੇ ਲਵਾ ਰਹੇ ਹਨ ਨਿਊਜ਼ੀਲੈਂਡ ਦੇ ਵੀਜ਼ੇ ਨਵੰਬਰ ਅਤੇ ਜਨਵਰੀ ਇਨਟੇਕ ਲਈ ਸੀਟਾਂ ਉਪਲਬਧ

ਤਰਨ ਤਾਰਨ, 8 ਸਤੰਬਰ (ਹਰਿੰਦਰ ਸਿੰਘ)–ਵਿਦੇਸ਼ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਸੁਪਨੇ ਸਾਕਾਰ ਕਰਨ ਵਾਲੇ ਵਿਦਿਆਰਥੀਆਂ ਲਈ ਭਰੋਸੇਯੋਗ ਨਾਮ ਬਣ ਚੁੱਕੇ ਇਮੀਗ੍ਰੇਸ਼ਨ ਮਾਹਿਰ ਗੈਵੀ ਕਲੇਰ ਵਲੋਂ ਨਿਊਜੀਲੈਂਡ ਦੇ ਸਟੂਡੈਂਟ ਵੀਜਿਆਂ ਦੀ ਲਗਾਤਾਰ ਸਫਲਤਾ ਨਾਲ ਪ੍ਰਾਪਤੀ ਜਾਰੀ ਹੈ। ਇਸ ਕੜੀ ਤਹਿਤ ਪਠਾਨਕੋਟ ਦੇ ਰਹਿਣ ਵਾਲੇ ਪਰਮਵੀਰ ਸਿੰਘ ਪੁੱਤਰ ਅਮਰ ਸਿੰਘ ਦਾ ਨਿਊਜੀਲੈਂਡ ਦਾ ਸਟੂਡੈਂਟ ਵੀਜਾ ਲਗਵਾਇਆ।

ਨਿਊਜ਼ੀਲੈਡ ਦੇ ਲੱਗੇ ਸਟੂਡੈਂਟਸ ਵੀਜ਼ੇ ਨਾਲ ਪਰਮਵੀਰ ਸਿੰਘ। 09-09-2026
ਤਰਨ ਤਾਰਨ, 8 ਸਤੰਬਰ (ਹਰਿੰਦਰ ਸਿੰਘ)–ਵਿਦੇਸ਼ ਵਿਚ ਉੱਚ ਸਿੱਖਿਆ ਹਾਸਲ ਕਰਨ ਦੇ ਸੁਪਨੇ ਸਾਕਾਰ ਕਰਨ ਵਾਲੇ ਵਿਦਿਆਰਥੀਆਂ ਲਈ ਭਰੋਸੇਯੋਗ ਨਾਮ ਬਣ ਚੁੱਕੇ ਇਮੀਗ੍ਰੇਸ਼ਨ ਮਾਹਿਰ ਗੈਵੀ ਕਲੇਰ ਵਲੋਂ ਨਿਊਜੀਲੈਂਡ ਦੇ ਸਟੂਡੈਂਟ ਵੀਜਿਆਂ ਦੀ ਲਗਾਤਾਰ ਸਫਲਤਾ ਨਾਲ ਪ੍ਰਾਪਤੀ ਜਾਰੀ ਹੈ। ਇਸ ਕੜੀ ਤਹਿਤ ਪਠਾਨਕੋਟ ਦੇ ਰਹਿਣ ਵਾਲੇ ਪਰਮਵੀਰ ਸਿੰਘ ਪੁੱਤਰ ਅਮਰ ਸਿੰਘ ਦਾ ਨਿਊਜੀਲੈਂਡ ਦਾ ਸਟੂਡੈਂਟ ਵੀਜਾ ਲਗਵਾਇਆ। ਪਰਮਵੀਰ ਸਿੰਘ ਨੇ ਸਾਲ 2025 ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੈਡੀਕਲ ਵਿਸ਼ੇ ਵਿਚ 12 ਵੀਂ ਪਾਸ ਕੀਤੀ ਹੈ ਅਤੇ ਪੀ.ਟੀ.ਈ. ਵਿਚੋਂ ਉਸ ਦੇ ਓਵਰਆਲ 59 ਸਕੋਰ ਸਨ। ਜਿਸ ਦਾ ਗੈਵੀ ਕਲੇਰ ਨੇ ਆਪਣੇ ਤਜਰਬੇ ਨਾਲ ਵੀਜਾ ਲਗਵਾਇਆ। ਇਸ ਮੌਕੇ ਗੈਵੀ ਕਲੇਰ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਨਿਊਜੀਲੈਂਡ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਅਤੇ ਖੁੱਲ੍ਹਾ ਵਿਕਲਪ ਬਣ ਕੇ ਸਾਹਮਣੇ ਆਇਆ ਹੈ। ਖਾਸ ਤੌਰ ’ਤੇ ਉਹ ਵਿਦਿਆਰਥੀ, ਜਿਨ੍ਹਾਂ ਦੀਆਂ ਹੋਰ ਦੇਸ਼ਾਂ, ਖਾਸ ਕਰਕੇ ਆਸਟਰੇਲੀਆ ਲਈ ਅਰਜ਼ੀਆਂ ਲੰਬਿਤ ਹਨ ਜਾਂ ਰੱਦ ਹੋ ਚੁੱਕੀਆਂ ਹਨ ਉਹ ਨਿਊਜੀਲੈਂਡ ਦਾ ਰੁਖ ਕਰਕੇ ਆਪਣੇ ਭਵਿੱਖ ਬਣਾ ਸਕਦੇ ਹਨ। ਗੈਵੀ ਕਲੇਰ ਨੇ ਦੱਸਿਆ ਕਿ ਕਿਸੇ ਵੀ ਬੋਰਡ ਤੋਂ 12 ਵੀਂ ਪਾਸ ਵਿਦਿਆਰਥੀਆਂ ਲਈ ਨਵੰਬਰ ਅਤੇ ਜਨਵਰੀ ਇਨਟੇਕ ਨਿਊਜੀਲੈਂਡ ਵਿਚ ਦਾਖਲੇ ਦਾ ਆਖਰੀ ਮੌਕਾ ਹੈ। ਅਜਿਹੇ ਵਿਦਿਆਰਥੀ ਆਈਲੈਟਸ ਜਾਂ ਪੀ.ਟੀ.ਈ ਵਿਚ ਓਵਰਆਲ 6 ਸਕੋਰ ਨਾਲ ਸਟੂਡੈਂਟ ਵੀਜੇ ਲਈ ਅਪਲਾਈ ਕਰ ਸਕਦੇ ਹਨ। ਜਦਕਿ ਲੈਵਲ-9 ਅਧੀਨ ਮਾਸਟਰ ਡਿਗਰੀ ਲਈ ਘੱਟੋ-ਘੱਟ 6.5 ਬੈਂਡ ਲਾਜ਼ਮੀ ਹਨ। ਇਸ ਤੋਂ ਇਲਾਵਾ ਸਪਾਊਸ ਵੀਜੇ ਲਈ ਵੀ ਯੋਗ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਗੈਵੀ ਕਲੇਰ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਕਿਸੇ ਕਾਰਨ ਕਰਕੇ ਨਿਊਜੀਲੈਂਡ ਜਾਂ ਆਸਟਰੇਲੀਆ ਤੋਂ ਰਫਿਊਜਲ ਆਈ ਹੈ ਉਹ ਵੀ ਇਸ ਮੌਕੇ ਦਾ ਲਾਭ ਲੈ ਸਕਦੇ ਹਨ, ਜਾਂ ਫਿਰ ਜਿਨ੍ਹਾਂ ਵਿਦਿਆਰਥੀਆਂ ਨੇ ਆਸਟਰੇਲੀਆ ਅਪਲਾਈ ਕੀਤਾ ਹੋਇਆ ਹੈ ਅਤੇ ਕੋਈ ਨਤੀਜਾ ਨਹੀਂ ਆ ਰਿਹਾ ਉਹ ਸਮਾਂ ਨਾ ਗਵਾਉਣ ਅਤੇ ਨਿਊਜੀਲੈਂਡ ਬਿਨ੍ਹਾਂ ਦੇਰੀ ਅਪਲਾਈ ਕਰਨ। ਉਨ੍ਹਾਂ ਕਿਹਾ ਕਿ ਪੜ੍ਹਾਈ ਵਿਚ ਵੱਧਦਾ ਗੈਪ ਭਵਿੱਖ ਵਿਚ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ, ਇਸ ਲਈ ਸਮੇਂ ਸਿਰ ਫ਼ੈਸਲਾ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਨਿਊਜੀਲੈਂਡ ਵਿਚ ਇਕ ਸਾਲ ਦਾ ਗ੍ਰੀਨ ਲਿਸਟ ਕੋਰਸ ਜਾਂ 2 ਸਾਲ ਦੀ ਮਾਸਟਰ ਡਿਗਰੀ ਪੂਰੀ ਕਰਨ ਉਪਰੰਤ ਵਿਦਿਆਰਥੀਆਂ ਨੂੰ ਤਿੰਨ ਸਾਲ ਤੱਕ ਦਾ ਵਰਕ ਪਰਮਿਟ ਮਿਲ ਸਕਦਾ ਹੈ ਅਤੇ ਉਸ ਤੋਂ ਬਾਅਦ ਵਿਦਿਆਰਥੀ ਨਿੳਜੀਲੈਂਡ ਦੀ ਪੀ.ਆਰ ਵੀ ਲੈ ਸਕਦਾ ਹੈ। ਗੈਵੀ ਕਲੇਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਫੰਡਾਂ, ਸਲਾਨਾ ਆਮਦਨ, ਦਸਤਾਵੇਜ਼ੀ ਕਾਰਵਾਈ ਜਾਂ ਇੰਟਰਵਿਊ ਵਰਗੀਆਂ ਗੱਲਾਂ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ। ਸਾਡੀ ਤਜਰਬੇਕਾਰ ਟੀਮ ਹਰ ਪੜਾਅ ’ਤੇ ਉਨ੍ਹਾਂ ਦੀ ਪੂਰੀ ਮਦਦ ਕਰਦੀ ਹੈ ਅਤੇ ਹਰ ਕੇਸ ਨੂੰ ਪੇਸ਼ੇਵਰ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਸਫਲਤਾਪੂਰਵਕ ਲਗਵਾਏ ਗਏ ਵੀਜਿਆਂ ਦੀ ਜਾਣਕਾਰੀ ਸੰਸਥਾ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀ ਵੇਖੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਗੈਵੀ ਕਲੇਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 1 ਵਜੇ ਤੱਕ ਜੇਲ੍ਹ ਰੋਡ ਗੁਰਦਾਸਪੁਰ ਅਤੇ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਨਿਊ ਅੰਮ੍ਰਿਤਸਰ ਦਫ਼ਤਰ ਬੈਠਦੇ ਹਨ।
ਪਿਛਲੀ ਖ਼ਬਰ ਜਨਰਲ ਕੌਂਸਲ ਮੈਂਬਰਾਂ ਦੀਆਂ ਨਿਯੁਕਤੀਆਂ ਨਾਲ ਹਲਕਾ ਅਜਨਾਲਾ ’ਚ ਅਕਾਲੀ ਦਲ (ਬ) ਦੇ ਜਥੇਬੰਦਕ ਢਾਂਚੇ ਨੂੰ ਮਿਲੇਗੀ ਹੋਰ ਮਜ... ਅਗਲੀ ਖ਼ਬਰ ਸਚਿਨ ਪਾਇਲਟ ਦੀ ਅਗਵਾਈ ਹੇਠ ਕਾਂਗਰਸ ਹੋਵੇਗੀ ਹੋਰ ਮਜ਼ਬੂਤ –ਸਿੱਕੀ, ਪੱਖੋਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।