20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅੰਮ੍ਰਿਤਸਰ ਵੇਰਕਾ ਬਾਈਪਾਸ ’ਤੇ ਰੋਇਲ ਐਗਰੋ ਟਰੈਕਟਰਜ਼ ਵਲੋਂ ਮਹਿੰਦਰਾ ਟਰੈਕਟਰਜ਼ ਏਜੰਸੀ ਦਾ ਸ਼ਾਨਦਾਰ ਉਦਘਾਟਨ

ਵੇਰਕਾ, 19 ਅਗਸਤ (ਲਖਵਿੰਦਰ ਸਿੰਘ)-ਖੇਤੀਬਾੜੀ ਖੇਤਰ ’ਚ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਅਤੇ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ’ਤੇ ਰੋਇਲ ਐਗਰੋ ਟਰੈਕਟਰਜ਼ ਵਲੋਂ ਅਮਰੀਕ ਸਿੰਘ, ਹਰਪ੍ਰੀਤ ਸਿੰਘ ਪਵਾਰ, ਐਡਵੋਕੇਟ ਅੰਮ੍ਰਿਤਪਾਲ ਸਿੰਘ ਮੁਹਾਰ ਅਤੇ ਜਸਪਿੰਦਰ ਸਿੰਘ ਕੋਟ ਰਜ਼ਾਦਾ ਦੀ ਅਗਵਾਈ ਵਿਚ ਮਹਿੰਦਰਾ ਟਰੈਕਟਰਜ਼ ਦੀ ਨਵੀਂ ਏਜੰਸੀ ਦਾ ਸ਼ਾਨਦਾਰ ਉਦਘਾਟਨ ਸਟੇਟ ਹੈੱਡ ਪ੍ਰਸੂਨ ਦਵਨ ਅਤੇ ਏਰੀਆ ਮੈਨੇਜਰ ਜੈ ਪ੍ਰਕਾਸ਼ ਸਿੰਘ ਵਲੋਂ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਸਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ ਦੀ ਮੌਜੂਦਗੀ ਵਿਚ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਏਜੰਸੀ ਦੇ ਪ੍ਰਬੰਧਕਾਂ ਅਮਰੀਕ ਸਿੰਘ, ਐਡਵੋਕੇਟ ਅੰਮ੍ਰਿਤਪਾਲ ਸਿੰਘ ਮਹਾਰ ਅਤੇ ਹਰਪ੍ਰੀਤ ਸਿੰਘ ਪਵਾਰ ਨੇ ਦੱਸਿਆ ਕਿ ਸਰਹੱਦੀ ਇਲਾਕੇ ਦੇ ਕਿਸਾਨਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਇੱਥੇ ਮਹਿੰਦਰਾ ਟਰੈਕਟਰਜ਼ ਦੇ ਵੱਖ-ਵੱਖ ਮਾਡਲ ਉਪਲਬਧ ਕਰਵਾਏ ਜਾਣਗੇ।

ਅਜੀਤ ਡੈਸਕ 20-08-2026
ਵੇਰਕਾ, 19 ਅਗਸਤ (ਲਖਵਿੰਦਰ ਸਿੰਘ)-ਖੇਤੀਬਾੜੀ ਖੇਤਰ ’ਚ ਕਿਸਾਨਾਂ ਨੂੰ ਆਧੁਨਿਕ ਮਸ਼ੀਨਰੀ ਅਤੇ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ’ਤੇ ਰੋਇਲ ਐਗਰੋ ਟਰੈਕਟਰਜ਼ ਵਲੋਂ ਅਮਰੀਕ ਸਿੰਘ, ਹਰਪ੍ਰੀਤ ਸਿੰਘ ਪਵਾਰ, ਐਡਵੋਕੇਟ ਅੰਮ੍ਰਿਤਪਾਲ ਸਿੰਘ ਮੁਹਾਰ ਅਤੇ ਜਸਪਿੰਦਰ ਸਿੰਘ ਕੋਟ ਰਜ਼ਾਦਾ ਦੀ ਅਗਵਾਈ ਵਿਚ ਮਹਿੰਦਰਾ ਟਰੈਕਟਰਜ਼ ਦੀ ਨਵੀਂ ਏਜੰਸੀ ਦਾ ਸ਼ਾਨਦਾਰ ਉਦਘਾਟਨ ਸਟੇਟ ਹੈੱਡ ਪ੍ਰਸੂਨ ਦਵਨ ਅਤੇ ਏਰੀਆ ਮੈਨੇਜਰ ਜੈ ਪ੍ਰਕਾਸ਼ ਸਿੰਘ ਵਲੋਂ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੇ ਸਪੁੱਤਰ ਖੁਸ਼ਪਾਲ ਸਿੰਘ ਧਾਲੀਵਾਲ ਦੀ ਮੌਜੂਦਗੀ ਵਿਚ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਏਜੰਸੀ ਦੇ ਪ੍ਰਬੰਧਕਾਂ ਅਮਰੀਕ ਸਿੰਘ, ਐਡਵੋਕੇਟ ਅੰਮ੍ਰਿਤਪਾਲ ਸਿੰਘ ਮਹਾਰ ਅਤੇ ਹਰਪ੍ਰੀਤ ਸਿੰਘ ਪਵਾਰ ਨੇ ਦੱਸਿਆ ਕਿ ਸਰਹੱਦੀ ਇਲਾਕੇ ਦੇ ਕਿਸਾਨਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਇੱਥੇ ਮਹਿੰਦਰਾ ਟਰੈਕਟਰਜ਼ ਦੇ ਵੱਖ-ਵੱਖ ਮਾਡਲ ਉਪਲਬਧ ਕਰਵਾਏ ਜਾਣਗੇ। ਇਸ ਦੇ ਨਾਲ ਹੀ ਗਾਹਕਾਂ ਨੂੰ ਟਰੈਕਟਰਾਂ ਦੀ ਖਰੀਦ, ਸਰਵਿਸ ਅਤੇ ਹੋਰ ਸੰਬੰਧਿਤ ਸਹੂਲਤਾਂ ਵੀ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਨਵੀਂ ਏਜੰਸੀ ਰਾਹੀਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਟਰੈਕਟਰ ਅਤੇ ਸਬੰਧਤ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਦਘਾਟਨ ਸਮਾਗਮ ਦੌਰਾਨ ਖੁਸ਼ਪਾਲ ਸਿੰਘ ਧਾਲੀਵਾਲ ਵਲੋਂ ਏਜੰਸੀ ਦੇ ਪ੍ਰਬੰਧਕਾਂ ਨੂੰ ਇਸ ਨਵੀਂ ਪਹਿਲ ਲਈ ਵਧਾਈ ਦਿੱਤੀ ਗਈ। ਇਸ ਮੌਕੇ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ, ਅਜੀਤ ਸਿੰਘ ਮੁਹਾਰ, ਹਰਮਨਪ੍ਰੀਤ ਸਿੰਘ ਦਾਲਮ, ਸਤਵੰਤ ਸਿੰਘ ਗੁਰਾਲਾ, ਐਡਵੋਕੇਟ ਮਨੋਜ ਕੁਮਾਰ ਧਾਲੀਵਾਲ, ਹਰਜੀਤ ਸਿੰਘ ਗੁਰਾਲਾ, ਤੇਜ਼ਇਕਬਾਲ ਸਿੰਘ ਮੁਹਾਰ, ਐਡਵੋਕੇਟ ਪਰਮਿੰਦਰ ਸਿੰਘ ਨਿੱਝਰ, ਸਰਪੰਚ ਸੁਰਜੀਤ ਸਿੰਘ, ਜਗਬੀਰ ਸਿੰਘ, ਚੰਚਲ ਸਿੰਘ, ਸ਼ਾਨਬੀਰ ਸਿੰਘ ਭਿੱਟੇਵੱਡ, ਗਗਨ ਭਿੱਟੇਵੱਡ, ਗੁਰਸ਼ਰਨ ਸਿੰਘ ਗੁੱਜਰਪੁਰਾ, ਸਰਪੰਚ ਜਸਜੀਤ ਸਿੰਘ ਬੱਬੂ, ਗੁਰਸੇਵਕ ਸਿੰਘ ਨਿੱਜਰ, ਸਿਮਰ ਸਾਹੋਵਾਲ, ਹਰਪ੍ਰੀਤ ਸਿੰਘ ਹੈਪੀ, ਪਰਮਬੀਰ ਸਿੰਘ, ਸੁਖਪ੍ਰੀਤ ਸਿੰਘ, ਅਰਵਿੰਦਰ ਸਿੰਘ ਮਾਨ, ਅਮਰਿੰਦਰ ਰੰਧਾਵਾ, ਮਨਪ੍ਰੀਤ ਰੰਧਾਵਾ, ਅਤੇ ਹਰਪ੍ਰੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਜਥੇਦਾਰ ਬਾਬਾ ਜੋਗਾ ਸਿੰਘ ਨੂੰ ਮੇਲੇ ਮੌਕੇ ਧਾਰਮਿਕ ਦੀਵਾਨਾਂ ’ਚ ਸ਼ਮੂਲੀਅਤ ਲਈ ਦਿੱਤਾ ਸੱਦਾ ਅਗਲੀ ਖ਼ਬਰ ਅਜਨਾਲਾ ਦੀ ਹੋਣਹਾਰ ਧੀ ਅਮਰਜੋਤ ਕੌਰ ਬਾਜਵਾ ਬਣੀ ਨਗਰ ਪੰਚਾਇਤ ਧੂਰੀ ਦੀ ਪ੍ਰਧਾਨ ‘ਆਪ’ ਦੇ ਸੂਬਾ ਸਕੱਤਰ ਐਡਵੋਕੇਟ ਪਰਮਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।