ਉੱਘੇ ਲੋਕ ਗਾਇਕ ਗੁਲਾਬ ਮਾਹਲ ਦੇ ਘਰ ਕਸਬਾ ਗੱਗੋਮਾਹਲ ਵਿਖੇ ਲੱਗੀਆਂ ਤੀਆਂ ਦੀਆਂ ਰੌਣਕਾਂ
ਗੱਗੋਮਾਹਲ, 17 ਅਗਸਤ (ਬਲਵਿੰਦਰ ਸਿੰਘ ਸੰਧੂ)-ਉੱਘੇ ਪੰਜਾਬੀ ਲੋਕ ਗਾਇਕ ਤੇ ਆਵਾਜ ਪੰਜਾਬ ਸੀਜਨ-2 ਦੇ ਜੇਤੂ ਗੁਲਾਬ ਮਾਹਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਵਾਸੀਆਂ ਨਾਲ ‘ਤੀਆਂ ਦਾ ਤਿਉਹਾਰ’ ਮਨਾਇਆ ਗਿਆ, ਜਿਸ ਦੌਰਾਨ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ, ਬੱਚੀਆਂ ਤੇ ਔਰਤਾਂ ਵਲੋਂ ਨੌਜਵਾਨਾਂ ਨਾਲ ਮਿਲ ਕੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਗੁਲਾਬ ਮਾਹਲ ਨੇ ਆਪਣੇ ਚਰਚਿਤ ਗੀਤ ਗਾ ਕੇ ਤੀਆਂ ਦੇ ਮੇਲੇ ਨੂੰ ਸੁਹਾਵਣਾ ਬਣਾ ਦਿੱਤਾ । ਇਸ ਸਮੇਂ ਗੱਲ ਕਰਦਿਆਂ ਗੁਲਾਬ ਮਾਹਲ ਤੇ ਉਨ੍ਹਾਂ ਦੇ ਪਿਤਾ ਕੇਵਲ ਸਿੰਘ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਦਾ ਪ੍ਰਮੁੱਖ ਤਿਉਹਾਰ ਹੈ ਤੇ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ, ਇਸ ਮਹੀਨੇ ਨਵ ਵਿਆਹੀਆਂ ਮੁਟਿਆਰਾਂ ਆਪਣੇ ਪੇਕੇ ਪਿੰਡ ਆ ਕੇ ਸਹੇਲੀਆਂ ਨਾਲ ਖੁਸ਼ੀਆਂ ਸਾਝੀਆ ਕਰਦੀਆਂ ਹਨ ਤੇ ਗਿੱਧੇ, ਬੋਲੀਆਂ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਹਨ, ਉੱਥੇ ਹੀ ਦਰੱਖਤਾਂ ਨਾਲ ਲੰਬੀਆਂ ਪੀਘਾਂ ਝੂਟਣ ਦੇ ਮੁਕਾਬਲੇ ਕੀਤੇ ਜਾਂਦੇ ਹਨ ਜਿਸ ਨੂੰ ਸਾਡੀ ਨੌਜਵਾਨ ਪੀੜੀ ਪੱਛਮੀ ਸਭਿਆਚਾਰ ਦੇ ਰੰਗ ਵਿਚ ਰੰਗ ਕੇ ਭੁੱਲ ਚੁੱਕੀ ਹੈ।
ਗੱਗੋਮਾਹਲ, 17 ਅਗਸਤ (ਬਲਵਿੰਦਰ ਸਿੰਘ ਸੰਧੂ)-ਉੱਘੇ ਪੰਜਾਬੀ ਲੋਕ ਗਾਇਕ ਤੇ ਆਵਾਜ ਪੰਜਾਬ ਸੀਜਨ-2 ਦੇ ਜੇਤੂ ਗੁਲਾਬ ਮਾਹਲ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਵਾਸੀਆਂ ਨਾਲ ‘ਤੀਆਂ ਦਾ ਤਿਉਹਾਰ’ ਮਨਾਇਆ ਗਿਆ, ਜਿਸ ਦੌਰਾਨ ਪੰਜਾਬੀ ਪਹਿਰਾਵੇ ਵਿਚ ਸੱਜੀਆਂ ਮੁਟਿਆਰਾਂ, ਬੱਚੀਆਂ ਤੇ ਔਰਤਾਂ ਵਲੋਂ ਨੌਜਵਾਨਾਂ ਨਾਲ ਮਿਲ ਕੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਗੁਲਾਬ ਮਾਹਲ ਨੇ ਆਪਣੇ ਚਰਚਿਤ ਗੀਤ ਗਾ ਕੇ ਤੀਆਂ ਦੇ ਮੇਲੇ ਨੂੰ ਸੁਹਾਵਣਾ ਬਣਾ ਦਿੱਤਾ । ਇਸ ਸਮੇਂ ਗੱਲ ਕਰਦਿਆਂ ਗੁਲਾਬ ਮਾਹਲ ਤੇ ਉਨ੍ਹਾਂ ਦੇ ਪਿਤਾ ਕੇਵਲ ਸਿੰਘ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਦਾ ਪ੍ਰਮੁੱਖ ਤਿਉਹਾਰ ਹੈ ਤੇ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ, ਇਸ ਮਹੀਨੇ ਨਵ ਵਿਆਹੀਆਂ ਮੁਟਿਆਰਾਂ ਆਪਣੇ ਪੇਕੇ ਪਿੰਡ ਆ ਕੇ ਸਹੇਲੀਆਂ ਨਾਲ ਖੁਸ਼ੀਆਂ ਸਾਝੀਆ ਕਰਦੀਆਂ ਹਨ ਤੇ ਗਿੱਧੇ, ਬੋਲੀਆਂ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਹਨ, ਉੱਥੇ ਹੀ ਦਰੱਖਤਾਂ ਨਾਲ ਲੰਬੀਆਂ ਪੀਘਾਂ ਝੂਟਣ ਦੇ ਮੁਕਾਬਲੇ ਕੀਤੇ ਜਾਂਦੇ ਹਨ ਜਿਸ ਨੂੰ ਸਾਡੀ ਨੌਜਵਾਨ ਪੀੜੀ ਪੱਛਮੀ ਸਭਿਆਚਾਰ ਦੇ ਰੰਗ ਵਿਚ ਰੰਗ ਕੇ ਭੁੱਲ ਚੁੱਕੀ ਹੈ। ਇਸ ਮੌਕੇ ਫੌਜੀ ਕਰਨਬੀਰ ਸਿੰਘ, ਏ.ਐੱਸ.ਆਈ ਪਰਮਿੰਦਰ ਸਿੰਘ ਕਮਲ, ਬਿੱਟਾ ਮਾਹਲ, ਬਲਜਿੰਦਰ ਸਿੰਘ ਢਿੱਲੋਂ, ਬੀਬੀ ਲਖਵਿੰਦਰ ਕੌਰ, ਰੋਬਨਜੀਤ ਕੌਰ ਨੇ ਵੀ ਪੰਜਾਬੀ ਸਭਿਆਚਾਰ ਬਾਰੇ ਆਪਣੇ ਵਿਚਾਰ ਸਾਝੇ ਕੀਤੇ ।