13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ‘ਤੀਆਂ ਦਾ ਤਿਉਹਾਰ’ ਮਨਾਇਆ

ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਤੀਜ (ਤੀਆਂ) ਦਾ ਤਿਉਹਾਰ, ਪਿੰਡ ਸਕਿਆਂਵਾਲੀ ਵਿਖੇ ਮਨਾਇਆ ਗਿਆ । ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਅਤੇ ਮੁਟਿਆਰਾਂ ਨੇ ਰਵਾਇਤੀ ਪਹਿਰਾਵੇ ’ਚ ਸ਼ਿਰਕਤ ਕੀਤੀ ਅਤੇ ਪੀਂਘਾਂ ਝੂਟ ਕੇ, ਗਿੱਧਾ ਪਾ ਕੇ ਅਤੇ ਤੀਜ ਦੇ ਰਵਾਇਤੀ ਗੀਤ ਗਾ ਕੇ ਖੂਬ ਰੌਣਕਾਂ ਲਗਾਈਆਂ ।

ਅਜੀਤ ਡੈਸਕ 13-08-2026
ਬਾਬਾ ਬਕਾਲਾ ਸਾਹਿਬ, 12 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਤੀਜ (ਤੀਆਂ) ਦਾ ਤਿਉਹਾਰ, ਪਿੰਡ ਸਕਿਆਂਵਾਲੀ ਵਿਖੇ ਮਨਾਇਆ ਗਿਆ । ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਅਤੇ ਮੁਟਿਆਰਾਂ ਨੇ ਰਵਾਇਤੀ ਪਹਿਰਾਵੇ ’ਚ ਸ਼ਿਰਕਤ ਕੀਤੀ ਅਤੇ ਪੀਂਘਾਂ ਝੂਟ ਕੇ, ਗਿੱਧਾ ਪਾ ਕੇ ਅਤੇ ਤੀਜ ਦੇ ਰਵਾਇਤੀ ਗੀਤ ਗਾ ਕੇ ਖੂਬ ਰੌਣਕਾਂ ਲਗਾਈਆਂ । ਸਮਾਗਮ ਦੇ ਪ੍ਰਬੰਧਕਾਂ ਵਲੋਂ ਪਿੰਡ ਦੇ ਵਿਕਾਸ ਅਤੇ ਸਮਾਜਿਕ ਕਾਰਜਾਂ ’ਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ‘ਸਖੀਆਂ’ ਨੂੰ ਸਨਮਾਨਿਤ ਕੀਤਾ ਗਿਆ । ਇਸ ਦੇ ਨਾਲ ਹੀ ਪਿੰਡ ਦਾ ਨਾਂ ਰੌਸ਼ਨ ਕਰਨ ਵਾਲੇ ਉਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ, ਜਿਨ੍ਹਾਂ ਨੇ ਹਾਲ ਹੀ ’ਚ ਪ੍ਰੀਖਿਆਵਾਂ ਦੌਰਾਨ 90 ਤੋਂ 100 ਫੀਸਦੀ ਦੇ ਵਿਚਕਾਰ ਅੰਕ ਹਾਸਿਲ ਕੀਤੇ ਹਨ । ਸਰਪੰਚ ਬਲਵਿੰਦਰ ਸਿੰਘ ਸਮੇਤ ਮੁੱਖ ਮਹਿਮਾਨਾਂ ਨੇ ਇਨਾਮ ਵੰਡਦਿਆਂ ਵਿਦਿਆਰਥੀਆਂ ਨੂੰ ਭਵਿੱਖ ’ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਦਾ ਹੌਸਲਾ ਵਧਾਉਂਦੇ ਹਨ। ਪਿੰਡ ਵਾਸੀਆਂ ਨੇ ਇਸ ਸਫ਼ਲ ਆਯੋਜਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ । ਇਸ ਮੌਕ ਸਰਪੰਚ ਬਲਵਿੰਦਰ ਸਿੰਘ, ਅਸ਼ਵਤਾਰ ਸਿੰਘ, ਸੁਖਜਿੰਦਰ ਸਿੰਘ, ਵਿਰਸਾ ਸਿੰਘ, ਮਨਬੀਰ ਸਿੰਘ, ਬਲਵਿੰਦਰ ਸਿੰਘ (ਸਾਰੇ ਮੈਂਬਰ ਪੰਚਾਇਤ), ਸਰਮੁਖ ਸਿੰਘ ਸਾਬਕਾ ਸਰਪੰਚ, ਸੁਖਰਾਜ ਸਿੰਘ, ਗੁਰਵਿੰਦਰ ਸਿੰਘ ਕੰਗ ਸਾ: ਸਰਪੰਚ ਰਣਜੀਤ ਸਿੰਘ ਅਤੇ ਹੋਰ ਪਿੰਡ ਦੀ ਪੰਚਾਇਤ, ਪਤਵੰਤੇ ਸੱਜਣ ਅ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ ।
ਪਿਛਲੀ ਖ਼ਬਰ ਗਲੋਬਲ ਇੰਸਟੀਚਿਊਟਸ ਵਲੋਂ ‘ਇੰਡਕਸ਼ਨ’ ਪ੍ਰੋਗਰਾਮ ਨਾਲ ਨਵੇਂ ਸੈਸ਼ਨ ਦੀ ਕੀਤੀ ਸ਼ੁਰੂਆਤ ਨਵੇਂ ਸੈਸ਼ਨ ’ਚ ਆਏ ਵਿਦਿਆਰਥੀਆਂ ਨੂੰ... ਅਗਲੀ ਖ਼ਬਰ ਪਿੰਡ ਕਲੇਰ ਮਾਂਗਟ ’ਚ ਦਰਜਨ ਤੋਂ ਵੱਧ ਕਿਸਾਨਾਂ ਦੇ ਟਿਊਬਵੈੱਲ ਦੀਆਂ ਤਾਰਾਂ ਤੇ ਖੇਤੀ ਸੰਦ ਚੋਰੀ ਪੁਲਿਸ ਪ੍ਰਸ਼ਾਸਨ ਤੋਂ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।