13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਟੋਲ ਪਲਾਜ਼ਾ ਕੱਥੂਨੰਗਲ ’ਤੇ ਕੰਮ ਕਰਦੇ ਵਿਅਕਤੀ ਨੂੰ ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ, ਮੌਤ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਟੋਲ ਪਲਾਜ਼ਾ ਕੱਥੂਨੰਗਲ ’ਤੇ ਲਾਇਆ ਧਰਨਾ

ਕੱਥੂਨੰਗਲ, 12 ਅਗਸਤ (ਦਲਵਿੰਦਰ ਸਿੰਘ ਰੰਧਾਵਾ)- ਸਥਾਨਕ ਕਸਬੇ ਅੰਦਰ ਪੈਂਦੇ ਟੋਲ ਪਲਾਜ਼ਾ ਵਰਿਆਮ ਨੰਗਲ (ਕੱਥੂਨੰਗਲ) ਵਿਖੇ ਬੂਟਿਆਂ ਦੀ ਸਾਂਭ ਸੰਭਾਲ ਤੇ ਹੋਰ ਲੇਬਰ ਦਾ ਕੰਮ ਕਰਦੇ ਪਿੰਡ ਅਲਕੜੇ ਦੇ ਵਸਨੀਕ ਅਜੀਤ ਸਿੰਘ ਪੁੱਤਰ ਚੰਨਣ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਗੋਗਾ ਜੋ ਟੋਲ ਪਲਾਜ਼ਾ ਵਿਖੇ ਲੇਬਰ ਦਾ ਕੰਮ ਕਰਦੇ ਸਨ ਪਰ ਪਿਛਲੇ ਸਮੇਂ ਦੌਰਾਨ ਗੁਰਪ੍ਰੀਤ ਕੌਰ ਨੂੰ ਕਿਸੇ ਤੇਜ਼ ਰਫਤਾਰ ਵਾਹਨ ਵਲੋਂ ਟੱਕਰ ਮਾਰ ਦਿੱਤੀ ਗਈ ਸੀ, ਜਿਸ ਨਾਲ ਉਸ ਦੀਆਂ ਲੱਤਾਂ ਟੁੱਟ ਗਈਆਂ ਅਤੇ ਉਹ ਅੱਠ ਮਹੀਨਿਆਂ ਤੋਂ ਬਿਸਤਰੇ ’ਤੇ ਪਈ ਹੋਈ ਸੀ ਅਤੇ ਜਿਸ ਹੁਣ ਤੱਕ ਕੋਈ ਇਨਸਾਫ ਨਹੀਂ ਮਿਲ ਸਕਿਆ ਨਾ ਕੋਈ ਮਾਲੀ ਸਹਾਇਤਾ ਦਿੱਤੀ ਗਈ ਹੈ ਅਤੇ ਕੱਲ੍ਹ ਬੀਤੀ ਰਾਤ ਗੁਰਪ੍ਰੀਤ ਗੋਗਾ ਦਾ ਪਤੀ ਅਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਅਲਕੜੇ ਜੋ ਟੋਲ ਪਲਾਜ਼ਾ ਵਿਖੇ ਲੇਬਰ ਦਾ ਕੰਮ ਕਰ ਰਿਹਾ ਸੀ ਤੇ ਕਿਸੇ ਤੇਜ਼ ਰਫਤਾਰ ਕਾਰ ਵਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਅਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਦਾ ਹੋਣ ਕਰਕੇ ਪਿੰਡ ਅਲਕੜੇ ਦੇ ਵਸਨੀਕਾਂ ਵਲੋਂ ਟੋਲ ਪਲਾਜ਼ਾ ਕੱਥੂਨੰਗਲ ’ਤੇ ਧਰਨਾ ਲਾਇਆ ਗਿਆ ਅਤੇ ਆਵਾਜਾਈ ਟੋਲ ਫਰੀ ਕੀਤੀ ਗਈ, ਜਿਸ ਨੂੰ ਵੇਖਦੇ ਹੋਏ ਟੋਲ ਪਲਾਜਾ ਮੈਨੇਜਮੈਂਟ ਨੇ ਉਨ੍ਹਾਂ ਨੂੰ ਇਨਸਾਫ ਦੇਣ ਦਾ ਵਿਸ਼ਵਾਸ ਦਿੱਤਾ ਗਿਆ ਅਤੇ ਐੱਸ.

ਅਜੀਤ ਡੈਸਕ 13-08-2026
ਕੱਥੂਨੰਗਲ, 12 ਅਗਸਤ (ਦਲਵਿੰਦਰ ਸਿੰਘ ਰੰਧਾਵਾ)- ਸਥਾਨਕ ਕਸਬੇ ਅੰਦਰ ਪੈਂਦੇ ਟੋਲ ਪਲਾਜ਼ਾ ਵਰਿਆਮ ਨੰਗਲ (ਕੱਥੂਨੰਗਲ) ਵਿਖੇ ਬੂਟਿਆਂ ਦੀ ਸਾਂਭ ਸੰਭਾਲ ਤੇ ਹੋਰ ਲੇਬਰ ਦਾ ਕੰਮ ਕਰਦੇ ਪਿੰਡ ਅਲਕੜੇ ਦੇ ਵਸਨੀਕ ਅਜੀਤ ਸਿੰਘ ਪੁੱਤਰ ਚੰਨਣ ਸਿੰਘ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਗੋਗਾ ਜੋ ਟੋਲ ਪਲਾਜ਼ਾ ਵਿਖੇ ਲੇਬਰ ਦਾ ਕੰਮ ਕਰਦੇ ਸਨ ਪਰ ਪਿਛਲੇ ਸਮੇਂ ਦੌਰਾਨ ਗੁਰਪ੍ਰੀਤ ਕੌਰ ਨੂੰ ਕਿਸੇ ਤੇਜ਼ ਰਫਤਾਰ ਵਾਹਨ ਵਲੋਂ ਟੱਕਰ ਮਾਰ ਦਿੱਤੀ ਗਈ ਸੀ, ਜਿਸ ਨਾਲ ਉਸ ਦੀਆਂ ਲੱਤਾਂ ਟੁੱਟ ਗਈਆਂ ਅਤੇ ਉਹ ਅੱਠ ਮਹੀਨਿਆਂ ਤੋਂ ਬਿਸਤਰੇ ’ਤੇ ਪਈ ਹੋਈ ਸੀ ਅਤੇ ਜਿਸ ਹੁਣ ਤੱਕ ਕੋਈ ਇਨਸਾਫ ਨਹੀਂ ਮਿਲ ਸਕਿਆ ਨਾ ਕੋਈ ਮਾਲੀ ਸਹਾਇਤਾ ਦਿੱਤੀ ਗਈ ਹੈ ਅਤੇ ਕੱਲ੍ਹ ਬੀਤੀ ਰਾਤ ਗੁਰਪ੍ਰੀਤ ਗੋਗਾ ਦਾ ਪਤੀ ਅਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਅਲਕੜੇ ਜੋ ਟੋਲ ਪਲਾਜ਼ਾ ਵਿਖੇ ਲੇਬਰ ਦਾ ਕੰਮ ਕਰ ਰਿਹਾ ਸੀ ਤੇ ਕਿਸੇ ਤੇਜ਼ ਰਫਤਾਰ ਕਾਰ ਵਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਨਾਲ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਅਜੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਦਾ ਹੋਣ ਕਰਕੇ ਪਿੰਡ ਅਲਕੜੇ ਦੇ ਵਸਨੀਕਾਂ ਵਲੋਂ ਟੋਲ ਪਲਾਜ਼ਾ ਕੱਥੂਨੰਗਲ ’ਤੇ ਧਰਨਾ ਲਾਇਆ ਗਿਆ ਅਤੇ ਆਵਾਜਾਈ ਟੋਲ ਫਰੀ ਕੀਤੀ ਗਈ, ਜਿਸ ਨੂੰ ਵੇਖਦੇ ਹੋਏ ਟੋਲ ਪਲਾਜਾ ਮੈਨੇਜਮੈਂਟ ਨੇ ਉਨ੍ਹਾਂ ਨੂੰ ਇਨਸਾਫ ਦੇਣ ਦਾ ਵਿਸ਼ਵਾਸ ਦਿੱਤਾ ਗਿਆ ਅਤੇ ਐੱਸ.ਐੱਚ.ਓ. ਕੱਥੂਨੰਗਲ ਨੇ ਵਿਚ ਸ਼ਾਮਿਲ ਹੋ ਕੇ ਪਰਿਵਾਰ ਨੂੰ ਮਾਲੀ ਸਹਾਇਤਾ ਦਿਵਾਉਣ ਦਾ ਪੂਰਨ ਭਰੋਸਾ ਦਿਵਾਇਆ ਅਤੇ ਥਾਣਾ ਕੱਥੂਨੰਗਲ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਜੋ ਅਗਿਆਤ ਕਾਰ ਵਲੋਂ ਟੱਕਰ ਮਾਰੀ ਗਈ ਹੈ ਉਸ ਦੀ ਸੀਸੀਟੀਵੀ ਟਰੇਸ ਕਰਕੇ ਕਾਰ ਅਤੇ ਉਸ ਦਾ ਚਾਲਕ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ, ਤਦ ਇਹ ਟੋਲ ਪਲਾਜ਼ਾ ਤੋਂ ਧਰਨਾ ਪਰਿਵਾਰ ਵਲੋਂ ਖ਼ਤਮ ਕੀਤਾ ਗਿਆ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਦੀ ਗੱਲ ਤੁਰਨ ਨਾਲ ਵਿਰੋਧੀਆਂ ਦੀ ਰਾਤਾਂ ਦੀ ਨੀਂਦ ਹਰਾਮ ਹੋਈ-ਠੇਕੇਦਾਰ ਕਾਲੀ ਦੌਲੋ ਨੰਗਲ ਅਗਲੀ ਖ਼ਬਰ ਲਸ਼ਕਰੀ ਨੰਗਲ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪਰੇਸ਼ਨ ਕੈਂਪ 15 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।