02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ

ਅਜੀਤ ਡੈਸਕ 08-05-2026
ਬਾਬਾ ਬਕਾਲਾ ਸਾਹਿਬ, 7 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਦੀ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾਈ ਪੱਧਰੀ ਮੀਟਿੰਗ ਗੁਰਦੁਆਰਾ ਮਾਤਾ ਗੰਗਾ ਜੀਡ ਵਿਖੇ ਹੋਈ, ਇਸ ਵਿਚ ਸੂਬਾ ਜਨਰਲ ਸਕੱਤਰ ਦਲਬੀਰ ਸਿੰਘ ਬੇਦਾਦਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਗੁਰਦੇਵ ਸਿੰਘ ਬੁਤਾਲਾ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਸ ਮੀਟਿੰਗ ਵਿਚ ਹੋਰਨਾਂ ਚਲੰਤ ਮੁੱਦਿਆਂ ਤੋਂ ਇਲਾਵਾ ਮੰਡੀਆਂ ਵਿਚ ਰੁਲ ਰਹੀ ਕੜਕ ਅਤੇ ਕਣਕ ਦੀ ਨਾ-ਮਾਤਰ ਹੋ ਰਹੀ ਚੁਕਾਈ 'ਤੇ ਡੰੂਘੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਸ ਲਈ ਨਾਕਾਮ ਰਹਿਣ ਤੇ ਸਰਕਾਰ ਨੂੰ ਰੱਜ ਕੇ ਕੋਸਿਆ ਗਿਆ | ਉਪਰੋਕਤ ਲੀਡਰਾਂ ਨੇ ਕਿਹਾ ਕਿ ਸਰਕਾਰ ਵਲੋਂ ਦਾਣਾ ਮੰਡੀਆਂ 'ਚੋਂ ਚੁੱਕਣ ਦੇ ਦਾਅਵੇ ਬਿਲਕੁਲ ਗਲਤ ਸਾਬਤ ਹੋਏ ਹਨ, ਜਿਸ ਨਾਲ ਆੜ੍ਹਤੀ ਵਰਗ, ਕਿਸਾਨ ਵਰਗ ਅਤੇ ਮਜ਼ਦੂਰ ਵਰਗ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਬਹਤੇ ਪ੍ਰੇਸ਼ਾਨ ਹਨ | ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਖਰੀਦ ਏਜੰਸੀਆ ਨਾਲ ਮਿਲਕੇ ਰਿਸ਼ਵਤ ਰਾਹੀਂ ਪੈਸੇੇ ਇਕੱਠੇ ਕਰ ਰਹੀ ਅਤੇ ਸੌਦਾ ਨਾ ਹੋਣ ਕਰਕੇ ਕਣਕ ਦੀ ਲਿਫਟਿੰਗ ਨਹੀਂ ਹੋ ਰਹੀ | ਉਨ੍ਹਾਂ ਜਥੇਬੰਦੀ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਕਣਕ ਦੀ ਚੁਕਾਈ ਜਲਦੀ ਕਰਵਾਈ ਜਾਵੇ ਤਾਂ ਕਿ ਆੜਤੀ ਵਰਗ, ਮਜ਼ਦੂਰ ਵਰਗ, ਕਿਸਾਨ ਵਰਗ ਪ੍ਰੇਸ਼ਾਨੀ ਤੋਂ ਬਚ ਸਕੇ | ਉਨ੍ਹਾਂ ਕਿਹਾ ਕਿ ਨਹੀਂ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਲਈ ਮਜ਼ਬੂਰ ਹੋਣਗੀਆਂ | ਇਸ ਮੌਕੇ ਤਹਿਸੀਲ ਪ੍ਰਧਾਨ ਦਰਸ਼ਨ ਸਿੰਘ ਕੰਮੋਕੇ, ਬਾਬਾ ਸੁਖਜਿੰਦਰ ਸਿੰਘ ਕੈਨੇਡੀ, ਕਸ਼ਮੀਰ ਸਿੰਘ ਰਾਜਪੁਰ, ਬਚਿੱਤਰ ਸਿੰਘ ਕੰਮੋਕੇ, ਨਰਿੰਦਰ ਸਿੰਘ ਵਡਾਲਾ, ਦਲੇਰ ਸਿੰਘ ਬੁਤਾਲਾ, ਗੁਰਮੇਜ ਸਿੰਘ ਬੁਤਾਲਾ, ਜੋਗਾ ਸਿੰਘ ਰਾਜਪੁਰ, ਬਾਪੂ ਜੀਵਨ ਸਿੰਘ ਬੁਤਾਲਾ ਹਾਜ਼ਰ ਸਨ |

ਪਿਛਲੀ ਖ਼ਬਰ ਅੰਮਿ੍ਤਸਰ, ਜਲੰਧਰ ਤੇ ਸ਼ੰਭੂ ਰੇਲਵੇ ਲਾਇਨ 'ਤੇ ਹੋਏ ਬੰਬ ਧਮਾਕਿਆਂ ਦੀ ਨਿਖੇਧੀ ਕਰਦੇ ਹਾਂ-ਭਾਈ ਤਾਲਬਪੁਰਾ <br/> ਅਗਲੀ ਖ਼ਬਰ ਭਾਜਪਾ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।