30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੁਖਜੀਤ ਸਿੰਘ ਸੋਨੂ ਬੇਰੀਆਂ ਵਾਲਾ ਕਿਸਾਨ ਕਾਂਗਰਸ ਦੇ ਪ੍ਰਧਾਨ ਬਣੇ

ਅਜੀਤ ਡੈਸਕ 19-04-2026
ਤਰਸਿੱਕਾ, 18 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਆ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹਾ ਅੰਮਿ੍ਤਸਰ ਦੇ ਪਿੰਡਾਂ ਵਿਚ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਕਾਂਗਰਸ ਹਾਈ ਕਮਾਨ ਤੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਹਲਕਾ ਜੰਡਿਆਲਾ ਗੁਰੂ ਨੇ ਸੁਖਜੀਤ ਸਿੰਘ ਸੋਨੂ ਬੇਰੀਆਂਵਾਲਾ ਨੂੰ ਕਿਸਾਨ ਕਾਂਗਰਸ ਹਲਕਾ ਜੰਡਿਆਲਾ ਗੁਰੂ ਦੇ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਮੌਕੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਸੋਨੂ ਬੇਰੀਆਂਵਾਲਾ ਨੇ ਕਿਹਾ ਕਿ ਮੈਨੂੰ ਸੌਂਪੀ ਗਈ ਜ਼ਿੰਮੇਵਾਰੀ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਾਂਗਾ | ਇਸ ਨਿਯੁਕਤੀ ਦਾ ਸਵਾਗਤ ਕਰਨ ਵਾਲਿਆਂ 'ਚ ਹਰਜੀਤ ਸਿੰਘ ਬੰਡਾਲਾ ਚੇਅਰਮੈਨ, ਜਤਿੰਦਰ ਸਿੰਘ ਨਾਟੀ ਪ੍ਰਧਾਨ, ਜਗਜੀਤ ਸਿੰਘ ਜੋਗੀ, ਕਸ਼ਮੀਰ ਸਿੰਘ ਜਾਣੀਆ ਚੇਅਰਮੈਨ, ਪਰਮਜੀਤ ਸਿੰਘ ਨੰਬਰਦਾਰ ਬੇਰੀਆਂ ਵਾਲਾ ਸਰੇਸ਼ ਕੁਮਾਰ ਟਾਂਗਰੀ, ਜਸਮੇਰ ਸਿੰਘ ਖਲੈਹਰਾ ਸਾਬਕਾ ਸਰਪੰਚ, ਮਲਕੀਅਤ ਸਿੰਘ ਸਰਜਾ ਸਾਬਕਾ ਸਰਪੰਚ, ਜਗਬੀਰ ਸਿੰਘ ਲਾਲੀ ਯੋਧਾ ਨਗਰੀ ਚੇਅਰਮੈਨ, ਬਲਕਾਰ ਸਿੰਘ ਤਰਸਿਕਾ, ਸੀਤਲ ਸਿੰਘ ਸਰਪੰਚ ਰਸੂਲਪੁਰ ਖੁਰਦ, ਸਤਨਾਮ ਸਿੰਘ ਜਬੋਵਾਲ, ਹਰਤੇਜ ਸਿੰਘ ਸਰਪੰਚ ਕੋਟ ਖਹਿਰਾ, ਹੌਲਦਾਰ ਹਰਦਿਆਲ ਸਿੰਘ ਤਰਸਿਕਾ, ਜਬਰਜੀਤ ਸਿੰਘ ਭਿੱਲਾ, ਮਹਿੰਦਰ ਸਿੰਘ ਪਤੰਗਾ, ਪ੍ਰਕਾਸ਼ ਸਿੰਘ ਫੌਜੀ ਸੈਦੋਲੇਲ, ਬੱਬੂ ਪ੍ਰਧਾਨ ਜਬੋਵਾਲ, ਓਮ ਪ੍ਰਕਾਸ਼ ਨੰਦਾ ਤੇ ਸਮੀਰ ਸਿੰਘ ਸੈਦੋਲੇਲ ਆਦਿ ਸ਼ਾਮਿਲ ਹਨ |
ਪਿਛਲੀ ਖ਼ਬਰ ਉਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ ਦਾ ਜੱਦੀ ਪਿੰਡ ਜਲਾਲ ਉਸਮਾਂ ਪਹੁੰਚਣ 'ਤੇ ਭਰਵਾਂ ਸਵਾਗਤ <br/> ਅਗਲੀ ਖ਼ਬਰ ਗੁਰਦੁਆਰਾ ਜਨਮ ਅਸਥਾਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਅੰਮਿ੍ਤ ਸੰਚਾਰ ਦੌਰਾਨ 205 ਪ੍ਰਾਣੀ ਗੁਰੂ ਵਾਲੇ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।