10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਡੀ.ਐੱਸ.ਪੀ. ਅਤੇ ਸੀ.ਡੀ.ਪੀ.ਓ. ਦਫ਼ਤਰ ਦੀਆਂ ਇਮਾਰਤਾਂ ਦਾ ਤੁਰੰਤ ਕੀਤਾ ਜਾਵੇ ਨਵੀਨੀਕਰਨ-ਡਾ. ਅਜਨਾਲਾ <br/>

ਅਜੀਤ ਡੈਸਕ 15-04-2026

ਅਜਨਾਲਾ, 14 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਤਹਿਸੀਲ ਦੇ ਪੁਰਾਣਾ ਕੰਪਲੈਕਸ ਦੀ ਮਿਆਦ ਪੁੱਗਣ ਅਤੇ ਖ਼ਸਤਾ ਹਾਲਤ ਹੋਣ ਕਰਕੇ ਨਵਾਂ ਤਹਿਸੀਲ ਕੰਪਲੈਕਸ ਤੇ ਜੁਡੀਸ਼ੀਅਲ ਕੰਪਲੈਕਸ ਬਣ ਜਾਣ ਕਰਕੇ ਉਨ੍ਹਾਂ ਦੇ ਅਫ਼ਸਰ ਤੇ ਮੁਲਾਜ਼ਮ ਨਵੇਂ ਕੰਪਲੈਕਸ 'ਚ ਗਿਆਂ ਨੂੰ 5 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਪ੍ਰੰਤੂ ਪੁਰਾਣੀ ਖਸਤਾ ਹਾਲਤ 'ਚ ਤਹਿਸੀਲ ਵਿਚ ਅਜੇ ਵੀ ਟੁੱਟੇ ਭੱਜੇ ਪੁਰਾਣੇ ਮਿੰਨੀ ਕੰਪਲੈਕਸ ਵਿਚ ਡੀ.ਐੱਸ.ਪੀ. ਅਜਨਾਲਾ ਦੇ ਦਫ਼ਤਰ ਸਮੇਤ ਹੋਰ ਕਈ ਵਿਭਾਗਾਂ ਦੇ ਦਫ਼ਤਰਾਂ ਦੇ ਮੁਲਾਜ਼ਮ ਬੈਠਦੇ ਹਨ ਤੇ ਇਹ ਤਿੰਨ ਮੰਜ਼ਲੀ ਇਮਾਰਤ ਕਦੇ ਵੀ ਢਹਿ-ਢੇਰੀ ਹੋਣ ਨਾਲ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਪੂਰਾ ਪੂਰਾ ਖ਼ਦਸ਼ਾ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਜਨਤਕ ਜਥੇਬੰਦੀਆਂ ਦੀ ਟੀਮ ਦੇ ਆਗੂ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੀ ਅਗਵਾਈ ਵਾਲੀ ਟੀਮ ਵਲੋਂ ਪੁਰਾਣੀ ਤਹਿਸੀਲ ਦਾ ਨੇੜਿਓ ਹੋ ਕੇ ਜਾਇਜ਼ਾ ਲੈਂਦਿਆਂ ਜਦ ਇਹ ਟੀਮ ਇਸੇ ਪੁਰਾਣੀ ਤਹਿਸੀਲ ਦੇ ਸੀ.ਡੀ.ਪੀ.ਓ. ਦੇ ਦਫ਼ਤਰ ਦੀ ਬਿਲਡਿੰਗ ਦੇ ਸਾਹਮਣੇ ਪੁੱਜੀ ਤਾਂ ਉੱਥੇ ਵੇਖਿਆ ਕਿ ਇਹ ਬਿਲਡਿੰਗ ਕਦੇ ਵੀ ਡਿੱਗ ਸਕਦੀ ਹੈ ਉੱਥੇ ਆਲੇ ਦੁਆਲੇ ਤੋਂ ਪਤਾ ਕੀਤਾ ਕਿ ਇਸਦੀ ਛੱਤ ਡਿੱਗਣ ਦੇ ਡਰ ਤੋਂ ਕਈ ਮੁਲਾਜ਼ਮ ਬਾਹਰ ਬੈਠੇ ਕੰਮ ਕਰਦੇ ਹਨ | ਉਨ੍ਹਾਂ ਕਿਹਾ ਕਿ ਅਜਨਾਲਾ ਪ੍ਰਸ਼ਾਸਨ ਦੇ ਮੁਖੀ ਐੱਸ.ਡੀ.ਐੱਮ. ਨੂੰ ਜ਼ੋਰ ਦੇ ਕੇ ਮੰਗ ਕੀਤੀ ਜਾਂਦੀ ਹੈ ਕਿ ਘੱਟੋ-ਘੱਟ ਸੀ.ਡੀ.ਪੀ.ਓ. ਦੇ ਦਫ਼ਤਰ ਦੀ ਲੋੜ ਨੂੰ ਵੇਖਦਿਆਂ ਇਨ੍ਹਾਂ ਦੇ ਦਫ਼ਤਰ ਨੂੰ ਕਿਸੇ ਯੋਗ ਥਾਂ 'ਤੇ ਤਬਦੀਲ ਕੀਤਾ ਜਾਵੇ | ਡਾ. ਅਜਨਾਲਾ ਅਤੇ ਉਨ੍ਹਾਂ ਦੀ ਟੀਮ ਨੇ ਪੁਰਜ਼ੋਰ ਮੰਗ ਕੀਤੀ ਕਿ ਪੁਰਾਣੀ ਤਹਿਸੀਲ 'ਚ ਪ੍ਰਾਪਤ ਜਗ੍ਹਾ ਮੌਜੂਦ ਹੈ ਅਤੇ ਇਸ ਨੂੰ ਢਾਹ ਕੇ ਦੋਬਾਰਾ ਇੱਥੇ ਦਫ਼ਤਰਾਂ ਲਈ ਵਾਤਾਅਨਕੂਲ ਸੋਹਣੀਆਂ ਤੇ ਹੰਢਣਸਾਰ ਬਿਲਡਿੰਗਾਂ ਬਣਾ ਕੇ ਦਿੱਤੀਆਂ ਜਾਣ | ਇਸ ਟੀਮ 'ਚ ਜਨਤਕ ਜਥੇਬੰਦੀਆਂ ਦੇ ਆਗੂ ਲਖਬੀਰ ਸਿੰਘ ਤੇੜਾ, ਆੜ੍ਹਤੀ ਆਗੂ ਫ਼ੌਜੀ ਰੇਸ਼ਮ ਸਿੰਘ ਭੂਰੇਗਿੱਲ, ਸਮਾਜ ਸੇਵਕ ਹਰਨੇਕ ਸਿੰਘ ਨੇਪਾਲ, ਗਾਇਕ ਗੁਰਪਾਲ ਗਿੱਲ ਸੈਦਪੁਰ, ਕਿਸਾਨ ਆਗੂ ਹਰਜਿੰਦਰ ਸਿੰਘ ਛੀਨਾ, ਦਵਿੰਦਰ ਸਿੰਘ ਰਿਆੜ, ਔਰਤ ਮੁਕਤੀ ਮੋਰਚਾ ਦੀ ਆਗੂ ਪਰਵੇਸ ਕੌਰ ਤੇ ਮਜ਼ਦੂਰ ਆਗੂ ਚਰਨਜੀਤ ਸਿੰਘ ਤਲਵੰਡੀ ਰਾਏਦਾਦੂ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਆਪਣੇ 4 ਸਾਲਾਂ ਦੇ ਕਾਰਜਕਾਲ ਦਾ ਲੇਖਾ-ਜੋਖਾ ਅਜਨਾਲਾ ਵਾਸੀਆਂ... ਅਗਲੀ ਖ਼ਬਰ ਖ਼ਾਲਸੇ ਦਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।