ਕੱਥੂਨੰਗਲ, 1 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ)-ਬਾਬਾ ਨਾਮ ਨਾਥ ਯੋਗੀ ਸਾਲਾਨਾ ਮੇਲੇ ਦੇ ਸੰਬੰਧ ਵਿਚ ਮਜਵਿੰਡ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਏ ਚਾਰ ਰੋਜ਼ਾ ਟੂਰਨਾਮੈਂਟ ਮੌਕੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਦੌਰਾਨ 50 ਤੋਂ ਵਧੇਰੇ ਦਾਨੀਆਂ ਨੇ ਖ਼ੂਨ ਦਾਨ ਕੀਤਾ | ਇਹ ਕੈਂਪ ਸਮਾਜ ਸੇਵੀ ਡਾ: ਮਲਕੀਤ ਸਿੰਘ ਕੌੜਾ ਵਲੋਂ ਅਕਾਲ ਪੁਰਖ ਕੀ ਫ਼ੌਜ ਸੰਸਥਾ ਦੇ ਸਹਿਯੋਗ ਨਾਲ ਲਗਵਾਇਆ ਗਿਆ | ਟੂਰਨਾਮੈਂਟ ਦੇ ਚੌਥੇ ਤੇ ਆਖ਼ਰੀ ਦਿਨ ਲੱਗੇ ਇਸ ਖੂਨਦਾਨ ਕੈਂਪ ਵਿਚ ਪਿੰਡ ਵਾਸੀਆਂ ਤੇ ਮਜਵਿੰਡ ਗੋਪਾਲਪੁਰਾ ਦੇ ਪ੍ਰਵਾਸੀ ਭਾਰਤੀ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ | ਸੰਸਥਾ ਦੇ ਨੁਮਾਇੰਦਿਆਂ ਨੇ ਮਜਵਿੰਡ ਦੀ ਪੰਚਾਇਤ, ਟੂਰਨਾਮੈਂਟ ਕਮੇਟੀ, ਡਾ: ਮਲਕੀਤ ਸਿੰਘ ਕੌੜਾ ਤੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਨਿਰੰਜਣ ਸਿੰਘ ਮਜਵਿੰਡ, ਕਿਸਾਨ ਆਗੂ ਦਲਬੀਰ ਸਿੰਘ ਮਜਵਿੰਡ, ਡਾ. ਮਲਕੀਤ ਸਿੰਘ ਕੌੜਾ, ਪਲਵਿੰਦਰ ਸਿੰਘ ਮਜਵਿੰਡ, ਕਰਮਦੀਪ ਸਿੰਘ ਮਜਵਿੰਡ, ਚਰਨ ਸਿੰਘ ਪ੍ਰਧਾਨ, ਸਤਨਾਮ ਸਿੰਘ ਸਿੱਧੂ, ਲਾਭ ਸਿੰਘ ਤੇ ਬਲਵੰਤ ਸਿੰਘ ਔਲਖ ਵੀ ਮੌਜੂਦ ਸਨ |