ਕੱਥੂਨੰਗਲ/ਜੇਠੂਵਾਲ, 1 ਅਪ੍ਰੈਲ (ਦਲਵਿੰਦਰ ਸਿੰਘ ਰੰਧਾਵਾ/ਮਿੱਤਰਪਾਲ ਸਿੰਘ ਰੰਧਾਵਾ)-ਬਾਬਾ ਨਾਮ ਨਾਥ ਯੋਗੀ ਦੇ ਸਾਲਾਨਾ ਮੇਲੇ ਨੂੰ ਸਮਰਪਿਤ ਮਜਵਿੰਡ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 4 ਰੋਜ਼ਾ ਫੁੱਟਬਾਲ ਟੂਰਨਾਮੈਂਟ ਤੇ ਖੇਡ ਮੇਲਾ ਸਫ਼ਲਤਾਪੂਰਵਕ ਸਮਾਪਤ ਹੋ ਗਿਆ, ਜਿਸ ਦੌਰਾਨ ਪਿੰਡ ਭੋਏਵਾਲ ਦੀ ਫੁੱਟਬਾਲ ਟੀਮ ਨੇ ਭੋਰਸ਼ੀ ਬ੍ਰਾਹਮਣਾਂ ਦੀ ਟੀਮ ਨੂੰ 1-0 ਨਾਲ ਹਰਾ ਕੇ ਕੱਪ ਜਿੱਤਿਆ | ਫੁੱਟਬਾਲ ਟੂਰਨਾਮੈਂਟ ਵਿਚ 30 ਟੀਮਾਂ ਨੇ ਭਾਗ ਲਿਆ ਅਤੇ ਆਖ਼ਰੀ ਦਿਨ ਕੁਆਰਟਰ ਫਾਈਨਲ, ਸੈਮੀ ਫਾਈਨਲ ਤੇ ਫਾਈਨਲ ਮੁਕਾਬਲੇ ਹੋਏ | ਜੇਤੂ ਭੋਏਵਾਲ ਦੀ ਟੀਮ ਨੂੰ 41000 ਰੁਪਏ ਅਤੇ ਉੱਪ ਜੇਤੂ ਭੋਰਸ਼ੀ ਬ੍ਰਾਹਮਣਾਂ ਨੂੰ 31000 ਰੁਪਏ ਨਕਦ ਤੇ ਕੱਪ ਇਨਾਮ ਵਜੋਂ ਦਿੱਤੇ ਗਏ | ਇਸ ਤੋਂ ਇਲਾਵਾ ਰੱਸਾਕਸ਼ੀ 'ਚ ਪਿੰਡ ਮਜਵਿੰਡ ਗੋਪਾਲਪੁਰਾ ਦੀ ਟੀਮ ਪਹਿਲੇ ਅਤੇ ਸ਼ਬਾਜਪੁਰ ਲੁੱਧੜ ਦੀ ਟੀਮ ਦੂਜੇ ਸਥਾਨ 'ਤੇ ਰਹੀ ਜਦ ਕਿ 60 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੀ ਦੌੜ ਵਿਚ ਗੁਰਨਾਮ ਸਿੰਘ ਖ਼ਾਲਸਾ ਕਲੱਬ ਅੰਮਿ੍ਤਸਰ ਨੇ ਪਹਿਲਾ ਅਤੇ ਮਜਵਿੰਡ ਦੇ ਰਿਟਾਇਰਡ ਇੰਸਪੈਕਟਰ ਸੁਖਵੰਤ ਸਿੰਘ ਸਿੱਧੂ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਔਰਤਾਂ ਵਲੋਂ ਵੇਲਣਾ ਸੁੱਟਣ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਚਰਨਜੀਤ ਕੌਰ ਗੋਪਾਲਪੁਰ ਪਹਿਲੇ ਤੇ ਰਵਿੰਦਰ ਕੌਰ ਮਜਵਿੰਡ ਦੂਸਰੇ ਸਥਾਨ 'ਤੇ ਰਹੀਆਂ | ਇਸ ਤੋਂ ਇਲਾਵਾ ਨੌਜਵਾਨਾਂ, ਬੱਚਿਆਂ ਤੇ ਬੱਚੀਆਂ ਦੀਆਂ 100 ਮੀਟਰ ਦੌੜਾਂ ਵੀ ਕਰਵਾਈਆਂ ਗਈਆਂ | ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਨਕਦ ਇਨਾਮਾਂ, ਕੱਪਾਂ, ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਨਿਰੰਜਣ ਸਿੰਘ ਮਜਵਿੰਡ, ਸਾਬਕਾ ਸਰਪੰਚ ਸੁਖਦੀਪ ਸਿੰਘ ਸਿੱਧੂ, ਬਲਰਾਜ ਸਿੰਘ ਸਿੱਧੂ, ਰਛਪਾਲ ਸਿੰਘ ਸਿੱਧੂ, ਬਲਜੀਤ ਸਿੰਘ ਸਿੱਧੂ, ਸੁਖਚੈਨ ਸਿੰਘ ਗਿੱਲ, ਡਾ: ਮਲਕੀਤ ਸਿੰਘ ਕੌੜਾ, ਬਲਵਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਅਰਜੀਤ ਸਿੰਘ ਕੌੜਾ, ਦਿਲਬਾਗ ਸਿੰਘ ਗਿੱਲ ਯੂਕੇ, ਸ਼ਮਸ਼ੇਰ ਸਿੰਘ ਗਿੱਲ, ਪ੍ਰਧਾਨ ਚਰਨ ਸਿੰਘ, ਬਲਰਾਜ ਸਿੰਘ ਗੋਪਾਲਪੁਰ, ਪ੍ਰੇਮ ਸਿੰਘ ਬੌਬੀ, ਦਲਜੀਤ ਸਿੰਘ ਸ਼ਾਮਨਗਰ, ਮਨਜੀਤ ਸਿੰਘ ਕੌੜਾ, ਤਰਲੋਚਨ ਸਿੰਘ ਗੋਪਾਲਪੁਰ ਤੇ ਸ਼ਮਸ਼ੇਰ ਸਿੰਘ ਕੌੜਾ ਆਦਿ ਵੀ ਮੌਜੂਦ ਸਨ |