18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਚਪਨ ਪਲੇ ਸਕੂਲ ਅਤੇ ਅਕੈਡਮਿਕ ਹਾਈਟਸ ਪਬਲਿਕ ਸਕੂਲ ਅਜਨਾਲਾ ਨੇ ਲਗਾਤਾਰ ਤੀਸਰੀ ਵਾਰ ਮੈਸਟਰੋ ਐਵਾਰਡ ਪ੍ਰਾਪਤ ਕੀਤਾ <br/>

ਅਜੀਤ ਡੈਸਕ 02-04-2026
ਅਜਨਾਲਾ, 1 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਬਚਪਨ ਪਲੇ ਸਕੂਲ ਅਜਨਾਲਾ ਅਤੇ ਅਕੈਡਮਿਕ ਹਾਈਟਸ ਪਬਲਿਕ ਸਕੂਲ ਅਜਨਾਲਾ ਨੇ ਲਗਾਤਾਰ ਤਿੰਨ ਸਾਲ 2023, 2024 ਅਤੇ 2025 ਵਿਚ ਮੈਸਟਰੋ ਐਵਾਰਡ ਪ੍ਰਾਪਤ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਐਵਾਰਡ ਪ੍ਰਾਪਤ ਕਰਨ ਉਪਰੰਤ ਸਕੂਲ ਦੇ ਮੈਨੇਜਰ ਡਾਇਰੈਕਟਰ ਸੰਤੋਸ਼ ਬਜਾਜ ਨੇ ਸਾਰੇ ਮਾਪਿਆਂ ਅਤੇ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ 'ਤੁਹਾਡੇ ਸਹਿਯੋਗ ਅਤੇ ਵਿਸ਼ਵਾਸ ਤੋਂ ਬਿਨਾਂ ਇਹ ਸਫਲਤਾ ਸੰਭਵ ਨਹੀਂ ਸੀ |' ਉਨ੍ਹਾਂ ਨੇ ਸਕੂਲ ਦੀ ਪੂਰੀ ਟੀਮ ਅਤੇ ਅਧਿਆਪਕ ਵਰਗ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਾਂਝੀ ਮਿਹਨਤ ਨੇ ਹੀ ਇਸ ਉਪਲਬਧੀ ਵਿਚ ਮੁੱਖ ਭੂਮਿਕਾ ਨਿਭਾਈ ਹੈ | ਇਸ ਮੌਕੇ ਤੇ ਪਿ੍ੰਸੀਪਲ ਮੋਨਿਕਾ ਖੋਖਰ ਅਤੇ ਪਿ੍ੰਸੀਪਲ ਅੰਸ਼ ਬਜਾਜ ਨੇ ਵੀ ਸਟਾਫ ਅਤੇ ਮਾਪਿਆਂ ਦਾ ਹਾਰਦਿਕ ਅਭਿਨੰਦਨ ਕੀਤਾ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਕੂਲ ਅੱਗੇ ਵੀ ਬੱਚਿਆਂ ਦੇ ਚਮਕਦੇ ਭਵਿੱਖ ਲਈ ਵੱਧ ਤੋਂ ਵੱਧ ਗਤੀਵਿਧੀਆਂ, ਖੇਡਾਂ ਅਤੇ ਆਧੁਨਿਕ ਸਿੱਖਿਆ ਦੇ ਮਾਧਿਅਮ ਨਾਲ ਸੇਵਾ ਕਰਦਾ ਰਹੇਗਾ | ਇਸ ਸਮਾਗਮ ਦੌਰਾਨ ਮੌਜੂਦ ਅਧਿਆਪਕਾ ਨਵਰਾਜ ਕੌਰ, ਰਿੰਕੀ, ਰੀਨਾ, ਜੋਬਨ, ਨਵਜੀਤ ਕੌਰ, ਜਗਰੂਪ ਕੌਰ, ਪ੍ਰਭਦੀਪ ਕੌਰ, ਅਮਨਦੀਪ ਕੌਰ, ਸੁਖਪ੍ਰੀਤ ਕੌਰ, ਅੰਨਾ ਵੀ ਇਸ ਉਪਲਬਧੀ 'ਤੇ ਬਹੁਤ ਖੁਸ਼ ਨਜ਼ਰ ਆਏ | ਸਭ ਨੇ ਮਿਲ ਕੇ ਇਸ ਕਾਮਯਾਬੀ ਨੂੰ ਟੀਮ ਦੀ ਸਾਂਝੀ ਮਿਹਨਤ ਦਾ ਨਤੀਜਾ ਕਰਾਰ ਦਿੱਤਾ |

ਪਿਛਲੀ ਖ਼ਬਰ ਬਾਬਾ ਨਾਮ ਨਾਥ ਯੋਗੀ ਮੇਲੇ ਸੰਬੰਧੀ ਮਜਵਿੰਡ ਗੋਪਾਲਪੁਰਾ ਦਾ ਸਾਲਾਨਾ ਟੂਰਨਾਮੈਂਟ ਸਮਾਪਤ <br/> ਅਗਲੀ ਖ਼ਬਰ ਨੰਬਰਦਾਰਾ ਯੂਨੀਅਨ ਵਲੋਂ ਨਵ-ਨਿਯੁਕਤ ਐੱਸ.ਡੀ.ਐੱਮ. ਜਸ਼ਨਜੀਤ ਸਿੰਘ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।