ਬਾਬਾ ਬਕਾਲਾ ਸਾਹਿਬ/ਰਈਆ, 30 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ, ਸ਼ਰਨਬੀਰ ਕੰਗ)-ਇਤਿਹਾਸਕ ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਚੋਲਾ ਸਾਹਿਬ ਪਿੰਡ ਕਾਲੇਕੇ ਵਿਖੇ 2 ਰੋਜ਼ਾ ਸਾਲਾਨਾ ਜੋੜ ਮੇਲੇ ਦੇ ਅੰਤਿਮ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਕਬੱਡੀ ਕੱਪ ਟੂਰਨਾਮੈਂਟ ਕਰਵਾਇਆ ਗਿਆ | ਇਸ ਮੌਕੇ ਕਬੱਡੀ ਕੱਪ 'ਚ ਨਾਨਕਸਰ ਕਬੱਡੀ ਕੱਪ ਗੁਰਦਾਸਪੁਰ, ਚੋਹਲਾ ਸਾਹਿਬ ਕਬੱਡੀ ਕਲੱਬ, ਬਾਬਾ ਫਰੀਦ ਕਬੱਡੀ ਕਲੱਬ, ਮਾਲਵਾ ਲਾਈਨਜ਼ ਕਬੱਡੀ ਕਲੱਬ ਦੀਆਂ ਟੀਮਾਂ ਵਿਚਕਾਰ ਦਿਲਚਸਪ ਅਤੇ ਫੱਸਵੇਂ ਮੁਕਾਬਲੇ ਹੋਏ | ਫਾਈਨਲ ਮੈਚ ਦੌਰਾਨ ਮਾਲਵਾ ਲਾਈਨਜ਼ ਕਬੱਡੀ ਕਲੱਬ ਦੀ ਟੀਮ ਨੇ ਚੋਹਲਾ ਸਾਹਿਬ ਕਬੱਡੀ ਕਲੱਬ ਨੂੰ 32 ਦੇ ਮੁਕਾਬਲੇ ਸਾਢੇ 38 ਅੰਕਾਂ ਦੇ ਫਰਕ ਨਾਲ ਹਰਾਇਆ | ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਅਤੇ ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲਿਆਂ ਨੇ ਕੀਤੀ | ਜੇਤੂ ਟੀਮ ਨੂੰ ਪਹਿਲਾ ਇਨਾਮ 100,000/-ਰੁਪਏ, ਦੂਜਾ ਇਨਾਮ 75000/-ਬੈਸਟ ਦੇ ਕੇ ਸਨਮਾਨਿਤ ਕੀਤਾ ਗਿਆ | ਸੰਨੀ ਸਿੰਘ ਬੈਸਟ ਰੇਡ ਨੂੰ ਰੇਡਰ 31000 ਅਤੇ ਮਨਪ੍ਰੀਤ ਸਿੰਘ ਬੈਸਟ ਪਲੇਅਰ 21000 ਰੁਪਏ ਦੇ ਨਗਦ ਇਨਾਮ ਦਿੱਤੇ ਗਏ | ਇਸ ਤੋਂ ਇਲਾਵਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਣਾ ਵੰਝ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਚਰਨ ਸਿੰਘ ਰਾਣਾ ਕਾਲੇਕੇ, ਸੁਰਜੀਤ ਸਿੰਘ ਖੂਹ ਵਾਲੇ, ਸੁਖਵਿੰਦਰ ਸਿੰਘ ਚਾਹਲ, ਚੇਅਰਮੈਨ ਹਰਿੰਦਰ ਸਿੰਘ ਬੱਬੂ ਕਾਲੇਕੇ, ਸਰਪੰਚ ਸੁਰਿੰਦਰ ਸਿੰਘ ਸ਼ਿੰਦਾ ਬੁਟਾਰੀ, ਸਰਪੰਚ ਵਰਿੰਦਰ ਸਿੰਘ ਮਿੱਠੂ ਧੂਲ਼ਕਾ, ਸਰਪੰਚ ਸਾਹਿਬ ਸਿੰਘ ਰੁਮਾਣਾ ਚੱਕ, ਗੁਰਭਿੰਦਰ ਸਿੰਘ ਚਾਹਲ, ਸਤਿਨਾਮ ਸਿੰਘ, ਸੁਖਦੇਵ ਸਿੰਘ ਕਾਲੇਕੇ, ਅਮਰਜੀਤ ਸਿੰਘ ਕਾਲੇਕੇ, ਮਲਕੀਅਤ ਸਿੰਘ ਸਾਹਬਾ ਨੰਬਰਦਾਰ, ਜਸਵੰਤ ਸਿੰਘ ਕਾਲੇਕੇ, ਮਲਕੀਅਤ ਸਿੰਘ, ਇੰਦਰਬੀਰ ਸਿੰਘ ਕੈਨੇਡਾ, ਭੁਪਿੰਦਰ ਸਿੰਘ ਕਾਲੇਕੇ, ਪਲਵਿੰਦਰ ਸਿੰਘ ਥਾਣੇਦਾਰ ਜਸਵੰਤ ਸਿੰਘ ਕਾਲੇਕੇ, ਕੁਮੈਂਟਰ ਸ਼ਿਵ ਜੋਧੇ, ਕੁਮੈਂਟਰ ਜੀਤਾ ਬਰਾੜ ਸਮੇਤ ਵੱਡੀ ਗਿਣਤੀ ਵਿਚ ਨਗਰ ਵਾਸੀ ਹਾਜ਼ਰ ਹੋਏ |