ਅਜਨਾਲਾ, 30 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਬਚਪਨ ਅਤੇ ਅਕੈਡਮਿਕ ਹਾਈਅਸਟ ਪਬਲਿਕ ਸਕੂਲ ਅਜਨਾਲਾ ਵਲੋਂ 'ਪਾਣੀ ਬਚਾਓ ਦਿਵਸ' ਮਨਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਪਾਣੀ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਇਸ ਦੀ ਸੰਭਾਲ ਲਈ ਪ੍ਰੇਰਿਤ ਕਰਨਾ ਸੀ | ਇਸ ਸਮਾਰੋਹ ਵਿਚ ਸਕੂਲ ਦੇ ਸਾਰੇ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਆਪਣੇ-ਆਪਣੇ ਢੰਗ ਨਾਲ ਪਾਣੀ ਬਚਾਉਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤੇ ਗਏ ਅਤੇ ਸੁੰਦਰ ਚਿੱਤਰ ਤੇ ਪੋਸਟਰ ਤਿਆਰ ਕਰਕੇ ਪਾਣੀ ਦੀ ਸੰਭਾਲ ਦਾ ਸੰਦੇਸ਼ ਪ੍ਰਸਾਰਿਤ ਕੀਤਾ ਗਿਆ | ਬੱਚਿਆਂ ਨੇ ਪਾਣੀ ਦੀ ਬੇਮਤਲਬ ਖਪਤ ਰੋਕਣ ਸੰਬੰਧੀ ਇੱਕ ਸਿੱਖਿਆਤਮਕ ਨਾਟਕ ਵੀ ਪੇਸ਼ ਕੀਤਾ | ਸਕੂਲ ਦੇ ਐੱਮ.ਡੀ. ਸੰਤੋਸ਼ ਬਜਾਜ ਨੇ ਆਪਣੇ ਸੰਬੋਧਨ ਵਿਚ ਬੱਚਿਆਂ ਨੂੰ ਪਾਣੀ ਦੀ ਬਚਤ ਕਰਨ ਦੇ ਤਰੀਕੇ ਸਮਝਾਉਂਦਿਆਂ ਕਿਹਾ ਕਿ ਪਾਣੀ ਕੁਦਰਤ ਦੀ ਅਨਮੋਲ ਦਾਤ ਹੈ, ਜਿਸ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ | ਪਿ੍ੰਸੀਪਲ ਅੰਸ਼ ਬਜਾਜ ਨੇ ਪਾਣੀ ਨੂੰ ਜੀਵਨ ਦਾ ਆਧਾਰ ਦੱਸਦੇ ਹੋਏ ਇਸ ਦੀ ਰੱਖਿਆ ਲਈ ਹਰ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ | ਬਚਪਨ ਸਕੂਲ ਦੇ ਪਿ੍ੰਸੀਪਲ ਮੋਨਿਕਾ ਖੋਖਰ ਨੇ ਵੀ ਵਿਦਿਆਰਥੀਆਂ ਨੂੰ ਪਾਣੀ ਦੀ ਸਹੀ ਅਤੇ ਸੰਭਲ ਕੇ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ | ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਅਧਿਆਪਕਾਵਾਂ ਨਵਰਾਜ ਕੌਰ, ਸੋਖਪ੍ਰੀਤ, ਅਮਨਦੀਪ ਕੌਰ, ਨਵਜੀਤ ਕੌਰ, ਜਗਰੂਪ ਕੌਰ, ਪ੍ਰਭਜੀਤ ਕੌਰ, ਐਨਾ, ਜੋਬਨਜੀਤ ਕੌਰ, ਰਿੰਕੀ ਕੁਕਰੇਜਾ ਅਤੇ ਰੀਨਾ ਸ਼ਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ | ਸਕੂਲ ਪ੍ਰਬੰਧਕਾਂ ਵਲੋਂ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕਰਦਿਆਂ ਸਭ ਨੂੰ ਪਾਣੀ ਦੀ ਰੱਖਿਆ ਕਰਨ ਦਾ ਸੰਕਲਪ ਲੈਣ ਲਈ ਪ੍ਰੇਰਿਤ ਕੀਤਾ ਗਿਆ |