20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੀ ਹਲਕੇ 'ਚ ਬੜਤ-ਕਾਂਗਰਸੀ ਵਰਕਰ ਚਟਾਨ ਵਾਂਗ ਖੜੇ੍ਹ-ਕੱਕੜ

ਅਜੀਤ ਡੈਸਕ 08-03-2026
ਓਠੀਆਂ, 7 ਮਾਰਚ (ਗੁਰਵਿੰਦਰ ਸਿੰਘ ਛੀਨਾ)-ਹਲਕਾ ਰਾਜਾਸਾਂਸੀ ਦੇ ਕਾਂਗਰਸ ਪਾਰਟੀ ਦੇ ਚਾਰ ਵਾਰ ਬਣੇ ਵਿਧਾਇਕ ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ ਸੁੱਖਬਿੰਦਰ ਸਿੰਘ ਸਰਕਾਰੀਆ ਦੀ ਬੜਤ ਹਲਕਾ ਰਾਜਾਸਾਂਸੀ ਵਿਚ ਪੂਰੀ ਤਰ੍ਹਾਂ ਕਾਇਮ ਹੈ | ਹਲਕਾ ਰਾਜਾਸਾਂਸੀ ਵਿਚ ਜੋ ਵਿਕਾਸ ਦੇ ਕੰਮ ਹੋਏ ਉਹ ਸੁੱਖਬਿੰਦਰ ਸਿੰਘ ਸਰਕਾਰੀਆ ਨੇ ਹੀ ਕਰਵਾਏ ਹਨ | ਉਨ੍ਹਾਂ ਨੂੰ ਜਦੋਂ ਵੀ ਕੋਈ ਜ਼ਿੰਮੇਵਾਰੀ ਮਿਲੀ ਉਨ੍ਹਾਂ ਉਹ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਂਦਿਆਂ ਹਲਕਾ ਰਾਜਾਸਾਂਸੀ ਵਿਚ ਬਿਨਾਂ ਕਿਸੇ ਵਿਤਕਰੇ ਦੇ ਵਿਕਾਸ ਕਰਵਾਇਆ | ਉਨ੍ਹਾਂ ਦੇ ਮੀਡੀਆ ਸਲਾਹਕਾਰ ਅਮਨਦੀਪ ਸਿੰਘ ਕੱਕੜ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਸਰਕਾਰੀਆ ਮੰਡੀ ਬੋਰਡ ਦੇ ਚੇਅਰਮੈਨ ਬਣੇ ਤਾਂ ਉਸ ਸਮੇਂ ਉਨ੍ਹਾਂ ਪੂਰੇ ਪੰਜਾਬ ਦੇ ਨਾਲ ਨਾਲ ਹਲਕਾ ਰਾਜਾਸਾਂਸੀ ਵਿਚ ਸੜਕਾਂ ਦਾ ਜਾਲ ਵਿਛਾ ਦਿੱਤਾ ਸੀ | ਕਾਂਗਰਸ ਪਾਰਟੀ ਦੀ ਸਰਕਾਰ ਵਿਚ ਜਦੋਂ ਮਾਲ ਮੰਤਰੀ ਬਣੇ ਤਾਂ ਉਨ੍ਹਾਂ ਜ਼ਮੀਨਾਂ ਪਿੱਛੇ ਵੰਡ ਸਮੇਂ ਭਰਾਵਾਂ ਵਿਚ ਝੱਗੜੇ ਨਾ ਹੋਣ ਦਿੱਤੇ ਨਹਿਰੀ ਵਿਭਾਗ ਦਾ ਮੰਤਰੀ ਬਣਨ 'ਤੇ ਉਨ੍ਹਾਂ ਖੇਤਾਂ ਵਿਚ ਨਿਰਵਿਘਨ ਪਾਣੀ ਪਹੁੰਚਾਉਣ ਲਈ ਸੂਏ ਪੱਕੇ ਕਰਵਾਏ, ਡਰੇਨਾਂ ਸਾਫ਼ ਕਰਵਾਈਆਂ | ਉਨ੍ਹਾਂ ਕਿਹਾ 2027 ਵਿਚ ਪੰਜਾਬ ਦੇ ਵਾਸੀ ਕਾਂਗਰਸ ਦੀ ਸਰਕਾਰ ਬਣਾਉਣਗੇ |
ਪਿਛਲੀ ਖ਼ਬਰ ਪ੍ਰੀਤ ਨਗਰ 'ਚ ਆਨੰਦ ਜੋੜੀ ਸਿਮਰਤੀ ਪੁਰਸਕਾਰ ਸਮਾਰੋਹ ਅੱਜ ਅਗਲੀ ਖ਼ਬਰ ਗੁਰਭੇਜ ਸਿੰਘ ਕੰਦੋਵਾਲੀ ਨੇ ਅਥਲੈਟਿਕਸ ਮੁਕਾਬਲਿਆਂ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।