ਟਾਹਲੀ ਸਾਹਿਬ, 1 ਮਾਰਚ (ਵਿਨੋਦ ਭੀਲੋਵਾਲ)-ਪੰਜਾਬ ਮੰਤਰੀ ਭਗਵੰਤ ਸਿੰਘ ਮਾਨ ਨੇ ਮੁਫਤ ਕਣਕ ਪ੍ਰਾਪਤ ਕਰਨ ਵਾਲੇ 40 ਲੱਖ ਪਰਿਵਾਰਾਂ ਲਈ 'ਮੇਰੀ ਰਸੋਈ' ਯੋਜਨਾ ਨੂੰ ਪ੍ਰਵਾਨਗੀ ਦਿੰਦਿਆਂ ਰਾਜ ਦੇ ਖਜ਼ਾਨੇ 'ਚੋਂ ਇਨ੍ਹਾਂ ਪਰਿਵਾਰਾਂ ਨੂੰ ਪ੍ਰਤੀ ਮਹੀਨਾ 2 ਕਿੱਲੋ ਚੀਨੀ, ਦੇ ਕਿੱਲੇ ਮਾਹ ਦੀ ਦਾਲ, ਇਕ ਲੀਟਰ ਸਰ੍ਹੋਂ ਦਾ ਤੇਲ, ਇਕ ਕਿਲੋ ਨਮਕ ਤੇ 200 ਗ੍ਰਾਮ ਹਲਦੀ ਦੇਣ ਦਾ ਫ਼ੈਸਲਾ ਲਿਆ | ਜੋ ਲੋੜਵੰਦ ਪਰਿਵਾਰਾਂ ਲਈ ਸਕੀਮ ਲਾਹੇਵੰਦ ਹੋਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਮਜੀਠਾ ਦੇ 'ਆਪ' ਆਗੂ ਤੇ ਸਮਾਜ ਸੇਵੀ ਸ਼ਿਵਰਾਜ ਸਿੰਘ ਬਾਠ ਭੀਲੋਵਾਲ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਇਤਿਹਾਸਕ ਫ਼ੈਸਲਿਆਂ ਵਿਚ 'ਸਿਹਤ ਯੋਜਨਾ' ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਸਾਲਾਨਾ ਸਿਹਤ ਕਵਰ ਮਿਲੇ ਰਿਹਾ ਹੈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ, ਕੁਲਵਿੰਦਰ ਸਿੰਘ ਮਿੱਠਾ ਸਰਪੰਚ ਚੰਨਣਕੇ, ਸਿਕੰਦਰ ਸਿੰਘ ਖਿਦੋਵਾਲੀ ਬਲਾਕ ਸੰਮਤੀ ਮੈਂਬਰ, ਜਸਪਾਲ ਸਿੰਘ ਮੁਨਸ਼ੀ ਆਦਿ ਸ਼ਾਮਿਲ ਸਨ |