30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਜੀਠਾ ਵਿਖੇ 15ਵਾਂ ਤਿੰਨ ਰੋਜ਼ਾ ਸਾਲਾਨਾ ਮਹਾਨ ਕਥਾ ਕੀਰਤਨ ਸਮਾਗਮ ਸ਼ੁਰੂ <br/>

ਅਜੀਤ ਡੈਸਕ 22-02-2026
ਮਜੀਠਾ, 21 ਫਰਵਰੀ (ਮਨਿੰਦਰ ਸਿੰਘ ਸੋਖੀ)-ਧੰਨ ਧੰਨ ਬਾਬਾ ਭਾਈ ਸਾਲੋ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸਿੱਖ ਸੇਵਕ ਜਥੇ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਾਣਾ ਮੰਡੀ ਮਜੀਠਾ ਵਿਖੇ 15ਵਾਂ ਤਿੰਨ ਰੋਜ਼ਾ ਮਹਾਨ ਕਥਾ ਕੀਰਤਨ ਸਮਾਗਮ ਹੋਇਆ | ਜਿਸ ਵਿਚ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਪੰਥ ਪ੍ਰਸਿੱਧ ਰਾਗੀ ਭਾਈ ਸਿਮਰਪ੍ਰੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਕੁਲਵੰਤ ਸਿੰਘ ਕਥਾਵਾਚਕ ਅਤੇ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਵਲੋਂ ਮਨੋਹਰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਅੱਜ ਦੇ ਇਸ ਸਮਾਗਮ ਵਿਚ ਹਲਕਾ ਵਿਧਾਇਕ ਗਨੀਵ ਕੌਰ ਮਜੀਠੀਆ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਆਪਣੇ ਪਰਿਵਾਰ ਵਲੋਂ ਪ੍ਰਬੰਧਕ ਕਮੇਟੀ ਨੂੰ 11000 ਹਜ਼ਾਰ ਰੁਪਏ ਭੇਟ ਕੀਤੇ ਅਤੇ ਸੰਗਤਾਂ ਵਿਚ ਬੈਠ ਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ | ਸਮਾਗਮ ਦੀ ਸੰਪੂਰਨਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਭਾਈ ਪ੍ਰੇਮ ਸਿੰਘ ਅਰਦਾਸੀਆ ਸਿੱਖ ਸ੍ਰੀ ਹਰਿਮੰਦਰ ਸਾਹਿਬ ਜੀ ਨੇ ਕੀਤੀ | ਸਟੇਜ ਦੀ ਸੇਵਾ ਬਾਬਾ ਸੁਖਪਾਲ ਨੇ ਕੀਤੀ | ਇਸ ਮੌਕੇ ਸੰਗਤਾਂ ਵਿਚ ਗਨੀਵ ਕੌਰ ਮਜੀਠੀਆ ਦੇ ਨਾਲ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਪ੍ਰਧਾਨ ਸਲਵੰਤ ਸਿੰਘ ਸੇਠ, ਕੌਂਸਲਰ ਤਰੁਣ ਅਬਰੋਲ, ਦੁਰਗਾ ਦਾਸ, ਨਰੇਸ਼ ਕੁਮਾਰ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਬਿੱਲਾ ਆੜ੍ਹਤੀਆ, ਪਿ੍ੰਸ ਨਈਅਰ, ਕੌਂਸਲਰ ਕਾਂਗਰਸੀ ਆਗੂ ਨਵਦੀਪ ਸਿੰਘ ਸੋਨਾ, ਅਨੂਪ ਸਿੰਘ ਸੰਧੂ, ਭੁਪਿੰਦਰ ਸਿੰਘ ਗਿੱਲ ਮਜੀਠਾ, ਪ੍ਰਧਾਨ ਬਿਸ਼ਨ ਸਿੰਘ, ਪਿ੍ਤਪਾਲ ਸਿੰਘ, ਜਰਨੈਲ ਸਿੰਘ, ਲਾਲ ਸਿੰਘ, ਹਰਪਾਲ ਸਿੰਘ, ਸੁਖਜੀਤ ਸਿੰਘ, ਅਵਤਾਰ ਸਿੰਘ ਠੇਕੇਦਾਰ, ਸੁਖਦੇਵ ਸਿੰਘ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਮੁਖੀ ਅਤੇ ਮੁੱਖ ਸਕੱਤਰ ਵਲੋਂ ਆਪ ਦੀ ਸਟੇਜ ਤੋਂ ਸੰਬੋਧਨ ਕਰਨਾ ਪੰਜਾਬ ਵਿਚ ਆ ਰਹੀ ਪ੍ਰਸ਼ਾਸਨਿਕ ਗਿਰਾਵਟ ਦਾ ਸਿਖ਼... ਅਗਲੀ ਖ਼ਬਰ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸੀਨੀਅਰ ਆਗੂਆਂ ਨੇ ਬਿਕਰਮ ਸਿੰਘ ਮਜੀਠੀਆ ਨਾਲ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।