01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗੁਰਦੁਆਰਾ ਬੁਰਜ ਸਾਹਿਬ ਵਿਖੇ ਇਕ ਦਿਨਾਂ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 20-02-2026
ਚੋਗਾਵਾਂ, 19 ਫਰਵਰੀ (ਗੁਰਵਿੰਦਰ ਸਿੰਘ ਕਲਸੀ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਚਰਨ ਸੇਵਕ ਬਾਬਾ ਭਾਈ ਹਰਦਾਸ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੁਰਜ ਸਾਹਿਬ ਲੋਪੋਕੇ ਵਿਖੇ ਫੱਗਣ ਮਹੀਨੇ ਦੀ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਇਕ ਦਿਨਾਂ ਧਾਰਮਿਕ ਸਮਾਗਮ ਪਿੰਡ ਰਾਏ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ | ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਸਜੇ ਸੁੰਦਰ ਦੀਵਾਨ ਵਿਚ ਭਾਈ ਜਸਪਾਲ ਸਿੰਘ ਦਾ ਕਵਿਸ਼ਰੀ ਜਥਾ ਤੇ ਭਾਈ ਨਿਰਮਲ ਸਿੰਘ ਪੰਜੂਰਾਏ ਦੇ ਕਵੀਸ਼ਰੀ ਜਥੇ ਨੇ ਜੁੜੀਆਂ ਸੰਗਤਾਂ ਨੂੰ ਸੂਰਬੀਰ ਯੋਧਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਆਏ ਹੋਏ ਜਥਿਆਂ ਤੇ ਹੋਰਨਾਂ ਨੂੰ ਪ੍ਰਬੰਧਕਾਂ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਦਿਆਲ ਸਿੰਘ, ਪਿਸ਼ੋਰਾ ਸਿੰਘ, ਬਾਬਾ ਦਲਜੀਤ ਸਿੰਘ ਬਿੱਟੂ ਕਾਰ ਸੇਵਾ, ਗ੍ਰੰਥੀ ਸ਼ਮਸ਼ੇਰ ਸਿੰਘ, ਚਮਕੌਰ ਸਿੰਘ, ਹਰਨੇਕ ਸਿੰਘ ਆੜਤੀ, ਬਲਰਾਜ ਸਿੰਘ, ਸਰਪੰਚ ਗੁਰਸੇਵਕ ਸਿੰਘ, ਕਾਰਜ ਸਿੰਘ, ਪ੍ਰਧਾਨ ਤਰਲੋਕ ਸਿੰਘ, ਰਣਜੀਤ ਸਿੰਘ, ਮੁਖਤਾਰ ਸਿੰਘ, ਜੋਰਾਵਰ ਸਿੰਘ, ਸੂਬਾ ਸਿੰਘ, ਗੁਰਪਿੰਦਰ ਸਿੰਘ, ਸੁਖਦੇਵ ਸਿੰਘ ਰਾਏ ਆਦਿ ਸਮੇਤ ਵੱਡੀ ਗਿਣਤੀ ਵਿਚ ਆਸ-ਪਾਸ ਦੇ ਪਿੰਡਾਂ ਤੋਂ ਇਲਾਵਾ ਪਿੰਡ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ |

ਪਿਛਲੀ ਖ਼ਬਰ ਡੇਰਾ ਸਰਹਾਲਾ ਵਿਖੇ ਬਾਬਾ ਸ੍ਰੀਚੰਦ ਦਾ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਐੱਨ. ਸੀ. ਸੀ. ਕੈਡਿਟਾਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।