ਮਜੀਠਾ, 17 ਫਰਵਰੀ (ਮਨਿੰਦਰ ਸਿੰਘ ਸੋਖੀ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਆਮ ਆਦਮੀ ਪਾਰਟੀ ਦੀਆਂ ਰਾਜ ਪੱਧਰੀ ਰੈਲੀਆਂ ਕਰਨ ਦੀ ਬਜਾਏ ਸੂਬੇ ਦੀ ਦਿਨ ਬ ਦਿਨ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਹਲਕਾ ਮਜੀਠਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨੇ ਮਜੀਠਾ ਵਿਖੇ ਵਰਕਰਾਂ ਨੂੰ ਆਉਂਦੇ ਦਿਨਾਂ ਵਿਚ ਪਾਰਟੀ ਦੀ ਹੋਣ ਵਾਲੀ ਮੋਗਾ ਰੈਲੀ ਵਾਸਤੇ ਲਾਮਬੱਧ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ | ਭੁੱਲਰ ਨੇ ਕਿਹਾ ਕਿ ਸੂਬੇ ਵਿਚ ਹਰ ਰੋਜ਼ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ, ਨਿੱਤ ਦਿਨ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ | ਭੁੱਲਰ ਨੇ ਕਿਹਾ ਕਿ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਫੇਸ ਦੋ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਮਹਿਜ ਇਕ ਡਰਾਮਾ ਹੈ ਸਰਕਾਰ ਦੇ ਖਜਾਨੇ ਦਾ ਕਰੋੜਾਂ ਰੁਪਿਆ ਦਿੱਲੀ ਸਥਿਤ ਆਪਣੇ ਚਹੇਤੇ ਕੰਪਨੀਆਂ ਵਾਲਿਆਂ ਨੂੰ ਲੁਟਾਇਆ ਜਾ ਰਿਹਾ ਹੈ | ਪਰ ਸੂਬੇ ਦੇ ਲੋਕ 2027 ਵਿਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਚੁੱਕੇ ਹਨ | ਇਸ ਮੌਕੇ ਰਾਕੇਸ਼ ਕੁਮਾਰ ਸਰਕਲ ਪ੍ਰਧਾਨ ਮਜੀਠਾ, ਕੰਵਰਸ਼ੇਰ ਸਿੰਘ ਸਰਕਲ ਪ੍ਰਧਾਨ ਨਾਗ, ਗੁਰਮੁੱਖ ਸਿੰਘ ਕਾਦਰਾਬਾਦ ਸਰਕਲ ਪ੍ਰਧਾਨ ਚਵਿੰਡਾ ਦੇਵੀ, ਸੁਖਦੇਵ ਸਿੰਘ ਚਵਿੰਡਾ ਦੇਵੀ ਮੀਤ ਪ੍ਰਧਾਨ ਅੰਮਿ੍ਤਸਰ ਦਿਹਾਤੀ, ਗੁਰਪ੍ਰੀਤ ਸਿੰਘ ਸਿਆਲਕਾ, ਦਵਿੰਦਰ ਸਿੰਘ ਮਾਹਲਾ ਮੰਡਲ ਸੈਕਟਰੀ, ਬਿਕਰ ਮਜੀਠਾ, ਜਗਪ੍ਰੀਤ ਸਿੰਘ ਜੱਗੂ, ਸਵਿੰਦਰ ਸਿੰਘ ਗੋਲਡੀ, ਸੁਖਦੇਵ ਸਿੰਘ ਪੰਚ ਬੱਗਾ, ਲਖਬੀਰ ਸਿੰਘ ਸਿੱਧਵਾਂ, ਗੁਰਵੇੇਲ ਸਿੰਘ ਸਾਬਕਾ ਸਰਪੰਚ, ਫਤਿਹ ਸਿੰਘ ਗੁੱਜਰਪੁਰਾ, ਸੁਰਜੀਤ ਸਿੱਘ ਭੋਏਵਾਲ, ਬਲਕਾਰ ਸਿੰਘ ਮੈਂਬਰ, ਬਾਬਾ ਅਮਰੀਕ ਸਿੰਘ ਉਦੋਕੇ ਕਲਾਂ, ਬਲਵਿੰਦਰ ਸਿੰਘ ਮੈਂਬਰ, ਸਤਨਾਮ ਸਿੰਘ ਮਜੀਠਾ ਆਦਿ ਪਾਰਟੀ ਅਹੁਦੇਦਾਰ ਹਾਜ਼ਰ ਸਨ |