22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

'ਖੇਡਾਂ ਉਦੋਨੰਗਲ ਦੀਆਂ' ਦਰਸ਼ਕਾਂ ਦੇ ਮਨਾਂ ਵਿਚ ਛੱਡ ਗਈਆਂ ਅਮਿੱਟ ਪੈੜਾਂ <br/>

ਅਜੀਤ ਡੈਸਕ 18-02-2026
ਚੌਕ ਮਹਿਤਾ, 17 ਫ਼ਰਵਰੀ (ਜਗਦੀਸ਼ ਸਿੰਘ ਬਮਰਾਹ)-ਪਿੰਡ ਉਦੋਨੰਗਲ ਦਾ ਚਾਰ ਰੋਜ਼ਾ ਖੇਡ ਮੇਲਾ 'ਖੇਡਾਂ ਉਦੋਨੰਗਲ ਦੀਆਂ' ਦਾ ਇਕ ਹੋਰ ਸਾਲ ਇਕ ਵਾਰ ਮੁੜ ਤੋਂ ਵੱਡੀਆਂ ਮੱਲ੍ਹਾਂ ਮਾਰਦੇ ਤੇ ਅਮਿੱਟ ਯਾਦਾਂ ਛੱਡਦੇ ਹੋਏ ਪੂਰੀ ਸ਼ਾਨੋ ਸ਼ੌਕਤ ਨਾਲ ਯਾਦਗਰੀ ਹੋ ਨਿਬੜਿਆ | ਐੱਨ.ਆਰ.ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਵੱਡੇ ਸਹਿਯੋਗ ਸਦਕਾ ਰੰਧਾਵਾ ਸਪੋਰਟਸ ਐਂਡ ਕਲਚਰਲ ਕਲੱਬ ਉਦੋਨੰਗਲ ਵਲੋਂ ਕਰਵਾਏ ਗਏ ਇਸ ਖੇਡ ਮੇਲੇ ਅੰਦਰ ਹਾਕੀ ਓਪਨ, ਹਾਕੀ ਜੂਨੀਅਰ ਤੇ ਫੁੱਟਬਾਲ ਓਪਨ ਦੇ ਸ਼ਾਨਦਾਰਾਂ ਮੈਚਾਂ ਤੋਂ ਇਲਾਵਾ ਕੱਬਡੀ ਕੱਪ 'ਚ ਨਾਮਵਰ ਕਲੱਬਾਂ ਤੇ ਖਿਡਾਰੀਆਂ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ | ਇਸਦੇ ਨਾਲ ਹੀ ਲੜਕੀਆਂ ਦੀ ਕਬੱਡੀ ਦੇ ਸ਼ੋਅ ਮੈਚ ਅਤੇ ਖੁੱਲ੍ਹੇ ਅਖਾੜੇ ਅੰਦਰ ਲੋਕ ਪ੍ਰਸਿੱਧ ਕਲਾਕਾਰ ਜੀ ਖਾਨ ਤੇ ਗਾਇਕਾ ਸਰਗੀ ਮਾਨ ਨੇ ਆਪਣੀ ਜ਼ੋਰਦਾਰ ਗਾਇਕੀ ਨਾਲ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਦਰਸ਼ਕਾਂ ਦਾ ਮਨ ਮੋਹ ਲਿਆ ਤੇ ਇਸ ਖੇਡ ਮੇਲੇ ਨੂੰ ਪੂਰੀ ਤਰ੍ਹਾਂ ਸਫਲ ਬਣਾ ਦਿੱਤਾ | ਖੇਡ ਮੇਲੇ ਦੌਰਾਨ ਸੰਤ ਬਾਬਾ ਸੱਜਣ ਸਿੰਘ ਮੁੱਖ ਸੇਵਾਦਾਰ ਗੁ. ਗੁਰੂ ਕੀ ਬੇਰ ਸਾਹਿਬ ਤੋਂ ਇਲਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੀ ਧਰਮ ਪਤਨੀ ਸੁਹਿੰਦਰ ਕੌਰ ਤੇ ਚੇਅਰਮੈਨ ਰਣਜੀਤ ਸਿੰਘ ਚੀਮਾ ਤਰਨਤਾਰਨ ਨੇ ਸਮੇਂ-ਸਮੇਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਤੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕੀਤੀ | ਫਾਈਨਲ ਦੇ ਮੈਚਾਂ ਦੌਰਾਨ ਹਾਕੀ ਓਪਨ ਦੀ ਜੇਤੂ ਬੀ.ਐਸ.ਐੱਫ. ਜਲੰਧਰ ਤੇ ਉਪ ਜੇਤੂ ਉਦੋਨੰਗਲ ਦੀ ਟੀਮ ਰਹੀ, ਜਿਨ੍ਹਾਂ ਨੂੰ ਇਕ ਲੱਖ ਤੇ ਸੱਤਰ ਹਜ਼ਾਰ ਦੇ ਨਕਦ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਜੂਨੀਅਰ 'ਚ ਉਮਰਾ ਪਿੰਡ ਹਿਸਾਰ ਟੀਮ ਨੇ ਪਹਿਲੀ ਤੇ ਗੱਗੜਭਾਣਾ ਦੀ ਟੀਮ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ | ਇਸੇ ਤਰ੍ਹਾਂ ਕਬੱਡੀ ਕੱਪ 'ਚ ਬਾਬਾ ਨਾਮਦੇਵ ਕਲੱਬ ਘੁਮਾਣ ਤੇ ਮਾਲਵਾ ਲਾਈਨ ਜਗਰਾਓ ਸਾਂਝੇ ਤੌਰ 'ਤੇ ਜੇਤੂ ਰਹੇ, ਜਿਨ੍ਹਾਂ ਨੂੰ ਪਹਿਲਾ ਇਨਾਮ ਇਕ ਲੱਖ ਤੇ ਦੂਜਾ ਇਨਾਮ 75 ਹਜ਼ਾਰ ਦਿੱਤਾ ਗਿਆ, ਜਦਕਿ ਕੁੜੀਆਂ ਦੇ ਕਬੱਡੀ ਸ਼ੋਅ ਮੈਚ ਦੌਰਾਨ ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਦੌਰਾਨ ਹੋਏ ਮੁਕਾਬਲੇ 'ਚ ਪੰਜਾਬ ਜੇਤੂ ਰਿਹਾ | ਜੇਤੂ ਟੀਮਾਂ ਨੂੰ ਇਲਾਕਾ ਮੁਹਤਬਰ ਤੇ ਐੱਨ.ਆਰ.ਆਈ. ਵੀਰਾਂ ਵਲੋਂ ਸਾਂਝੇ ਤੌਰ 'ਤੇ ਸਨਮਾਨਿਤ ਕੀਤਾ ਗਿਆ |
ਇਸ ਦੌਰਾਨ ਸਰਪੰਚ ਗੁਰਮੇਜ ਸਿੰਘ ਰੰਧਾਵਾ, ਬਲਜੀਤ ਸਿੰਘ ਚਾਹਲ ਜ: ਸਕੱਤਰ ਪੰਜਾਬ, ਸਰਪੰਚ ਲਖਵਿੰਦਰ ਸਿੰਘ ਉਸਮਾ, ਜਥੇ. ਰਾਜਬੀਰ ਸਿੰਘ ਉਦੋਨੰਗਲ, ਸਾਬਕਾ ਸਰਪੰਚ ਰਜਿੰਦਰ ਸਿੰਘ ਰਾਜੂ, ਪਿ੍ੰ: ਹਰਸ਼ਦੀਪ ਸਿੰਘ ਰੰਧਾਵਾ, ਪਿ੍ੰ: ਤੇਜਬੀਰ ਸਿੰਘ ਸੋਹਲ, ਡਾ. ਸੋਹਜਪ੍ਰੀਤ ਸਿੰਘ ਰੰਧਾਵਾ, ਠੇਕੇਦਾਰ ਜਗਤਾਰ ਸਿੰਘ ਰੰਧਾਵਾ, ਰਾਜਨ ਸਿੱਧੂ, ਟਾਰਜਨ ਭੋਮਾ, ਜਗਮੇਲ ਸਿੰਘ, ਜੇ. ਡੀ. ਪੱਡਾ, ਮੰਨੂ ਤਨੇਜਾ, ਸਰਪੰਚ ਅਜੇ ਗਾਂਧੀ, ਟੋਨਾ ਮਹਿਸਮਪੁਰ, ਕਰਨਲ ਅਜੀਤ ਸਿੰਘ, ਪ੍ਰਧਾਨ ਭੁਪਿੰਦਰ ਸਿੰਘ, ਚੇਅਰਮੈਨ ਗੁਰਿੰਦਰ ਸਿੰਘ ਨੰਗਲੀ, ਗੁਰਮੁੱਖ ਸਿੰਘ ਸਾਬਾ, ਭੁਪਿੰਦਰ ਸਿੰਘ ਡੀਲਕਸ, ਸੁਖਮਿੰਦਰ ਸਿੰਘ ਭੱਪ, ਸੋਨੂ ਸਿੱਧੂ ਜਹਾਂਗੀਰ, ਮਾ. ਬਲਵਿੰਦਰ ਸਿੰਘ, ਨੰਬਰਦਾਰ ਸਤੀਸ਼ ਕੁਮਾਰ ਸੇਠੀ, ਵਿੱਕੀ ਫਾਰਐਵਰ ਬਟਾਲਾ, ਜਸਬੀਰ ਸਿੰਘ ਸੋਹਲ, ਰਾਜਨ ਵੰਡਰ ਪੈਲੇਸ, ਡੀ. ਐੱਸ. ਪੀ. ਕੁਲਵੰਤ ਸਿੰਘ ਰੰਧਾਵਾ. (ਰਿਟਾ.), ਸਤਨਾਮ ਸਿੰਘ ਸੱਤਾ, ਏ. ਐੱਸ. ਆਈ. ਰਾਜਕੁਲਵਿੰਦਰ ਸਿੰਘ, ਹਰਿੰਦਰ ਸਿੰਘ ਡੀ. ਐੱਮ. ਓ., ਦਰਸ਼ਨ ਸਿੰਘ ਮੰਡੀਬੋਰਡ, ਅਭੀਜੀਤ ਸਿੰਘ ਰੰਧਾਵਾ, ਰਾਜਾ ਕੇਟਰਿੰਗ, ਇੰਸ. ਗੁਰਪ੍ਰੀਤ ਸਿੰਘ ਰੰਧਾਵਾ, ਇੰਸ. ਕੁਲਦੀਪ ਸਿੰਘ, ਛੀਨਾ ਬੇਕਰੀ ਨਵਾਂ ਪਿੰਡ, ਅਮਨਦੀਪ ਸਿੰਘ ਚੂੰਗ, ਇੰਦਰਜੀਤ ਸਿੰਘ ਕਾਕੂ, ਮਾ. ਰਾਜਵਿੰਦਰ ਸਿੰਘ ਨੰਗਲੀ, ਗੋਪਾਲ ਸਿੰਘ ਕੋਹਾਟਵਿੰਡ, ਅਜੀਤ ਸਿੰਘ, ਸਤਮੇਲ ਸਿੰਘ, ਪਰਮਿੰਦਰ ਸਿੰਘ ਬੱਬਾ, ਸ਼ਮਸ਼ੇਰ ਸ਼ੇਰਾ, ਚੈਂਚਲ ਸਿੰਘ ਫੌਜੀ, ਪਰਮਜੀਤ ਸਿੰਘ ਸ਼ਰਮਾ, ਸਰਬਜੀਤ ਪੱਪੂ, ਜਸਵੰਤ ਸਿੰਘ ਫੌਜੀ, ਏ. ਐੱਸ. ਆਈ. ਰੁਪਿੰਦਰ ਸਿੰਘ, ਜਸਪਾਲ ਕਾਲੀ, ਬਲਦੇਵ ਰਾਇਲ ਪੈਲੇਸ, ਸਰਵਨ ਪ੍ਰਧਾਨ, ਜੋਗਿੰਦਰ ਸਿੰਘ ਰੰਧਾਵਾ ਆਦਿ ਵੀ ਮੌਜੂਦ ਸਨ | ਖੇਡ ਮੇਲੇ 'ਚ ਜਿੱਥੇ ਬਹੁਤ ਸਾਰੇ ਐੱਨ. ਆਰ. ਆਈਜ਼. ਦਾ ਵਿਸ਼ੇਸ਼ ਸਹਿਯੋਗ ਰਿਹਾ, ਉੱਥੇ ਹੀ ਮਨਪ੍ਰੀਤ ਰਾਜਾ, ਸੁਖਜਿੰਦਰ ਸਿੰਘ ਆਸਟ੍ਰੇਲੀਆ, ਹਰਸ਼ਰਨ ਸਿੰਘ ਪਿ੍ੰਸ, ਸੁਖਜਿੰਦਰ ਪਟਵਾਰੀ ਤੇ ਅਮਨਦੀਪ ਸਿੰਘ ਸੇਠੀ ਯੂ. ਐੱਸ. ਏ., ਰਘਬੀਰ ਸਿੰਘ ਛੋਟਾ, ਹਰਿੰਦਰ ਰੰਧਾਵਾ ਤੇ ਰਾਜਵਿੰਦਰ ਬਿੰਦ ਇਟਲੀ, ਪਲਵਿੰਦਰ ਸਿੰਘ, ਜਸ਼ਨ ਰੰਧਾਵਾ, ਖੁਸ਼ ਰੰਧਾਵਾ, ਨਵਪ੍ਰੀਤ ਨੌਬੀ, ਹਰਪ੍ਰੀਤ ਸੋਨੂੰ, ਗੁਰਵਿੰਦਰ ਧਰਮਾ, ਜਸਕਰਨ ਰੰਧਾਵਾ, ਸਿਮਰਨਜੀਤ ਸਿੰਮੀ, ਜਸਬੀਰ ਰੰਧਾਵਾ, ਸ਼ਰਨਜੀਤ ਸਿੰਘ ਤੇ ਸਿਮਰ ਰੰਧਾਵਾ (ਕੈਨੇਡਾ), ਮਨਦੀਪ ਬੱਗਾ ਜਰਮਨੀ, ਨਵ ਸਵੀਡਨ ਤੇ ਭੂਪਾ ਸਲਵਾਕ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਖੇਡ ਮੇਲੇ ਦੀ ਸਫਲਤਾ 'ਚ ਵੱਡੇ ਸਹਿਯੋਗ ਲਈ ਕਲੱਬ ਮੈਂਬਰਾਂ ਤੋਂ ਇਲਾਵਾ ਇੰਸ. ਗੁਰਮੇਜ ਸਿੰਘ ਰੰਧਾਵਾ, ਪ੍ਰਧਾਨ ਕੁਲਬੀਰ ਸਿੰਘ, ਆਤਮਬੀਰ ਸਿੰਘ, ਹਰਮਨ ਰੰਧਾਵਾ, ਗੁਰਬਰਿੰਦਰ ਸਿੰਘ ਗੋਲੂ ਰੰਧਾਵਾ, ਗੁਰਜੰਟ ਸਿੰਘ ਰੇਲਵੇ, ਨਵ ਰੰਧਾਵਾ, ਦਵਿੰਦਰ ਸਿੰਘ ਰੰਧਾਵਾ, ਹੈਰੀ ਰੰਧਾਵਾ, ਕਰਮ ਪੰਨੂ, ਬਿੱਕਾ ਪੰਨੂ, ਜਤਿੰਦਰ ਸਿੰਘ ਤਿੰਦਾ, ਸੂਬੇਦਾਰ ਮੁਖਤਾਰ ਸਿੰਘ, ਕਾਲਾ ਕੋਚ, ਸੂਬੇਦਾਰ ਹਰਭਜਨ ਸਿੰਘ ਬੱਬਾ, ਜ਼ਿੰਦਾ ਤੇ ਨੂਰ ਰੰਧਾਵਾ ਨੇ ਸਮੂੁਹ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ, ਐੱਨ.ਆਰ.ਆਈ. ਵੀਰਾਂ, ਮੁਹਤਬਰ ਸੱਜਣਾਂ ਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਹਾਜ਼ਰ ਸ਼ਖਸੀਅਤਾਂ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ |

ਪਿਛਲੀ ਖ਼ਬਰ ਮੁੱਖ ਮੰਤਰੀ ਸੂਬੇ ਦੀ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣ-ਪ੍ਰਦੀਪ ਭੁੱਲਰ <br/> ਅਗਲੀ ਖ਼ਬਰ 21 ਨੂੰ ਹੋਣ ਵਾਲੀ ਅਕਾਲੀ ਦਲ ਦੀ ਰੈਲੀ ਨੂੰ ਸਫਲ ਬਣਾਉਣ ਲਈ ਵਰਕਰ ਦਿਨ-ਰਾਤ ਇਕ ਕਰ ਦੇਣਗੇ-ਸ਼ਰਨਬੀਰ ਸੋਹੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।