ਰਮਦਾਸ, 29 ਜਨਵਰੀ (ਜਸਵੰਤ ਸਿੰਘ ਵਾਹਲਾ)-ਭਾਰਤ ਦਾ 77ਵਾਂ ਗਣਤੰਤਰ ਦਿਵਸ ਨਗਰ ਕੌਂਸਲ ਰਮਦਾਸ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ | ਝੰਡਾ ਲਹਿਰਾਉਣ ਦੀ ਰਸਮ ਨਗਰ ਕੌਂਸਲ ਪ੍ਰਧਾਨ ਗੁਰਪਾਲ ਸਿੰਘ ਸਿੰਧੀ ਵਲੋਂ ਨਿਭਾਈ ਗਈ, ਪੁਲਿਸ ਦੀ ਹਥਿਆਰਬੰਦ ਟੁਕੜੀ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਤੇ ਸਕੂਲੀ ਬੱਚਿਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਇਸ ਸਮੇਂ ਨਗਰ ਕੌਂਸਲ ਪ੍ਰਧਾਨ ਗੁਰਪਾਲ ਸਿੰਘ ਸਿੰਧੀ ਨੇ ਗਣਤੰਤਰਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਦਿਨ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ ਤੇ ਇਸ ਕਰਕੇ ਇਹ ਦਿਨ ਭਾਰਤੀਆਂ ਲਈ ਖੁਸ਼ੀ ਦਾ ਦਿਨ ਹੈ ਜਿਸ ਨੂੰ ਰਾਸ਼ਟਰੀ ਭਾਵਨਾ ਨਾਲ ਮਨਾਉਣਾ ਚਾਹੀਦਾ ਹੈ | ਉਨ੍ਹਾਂ ਨੇ ਸਮੂਹ ਨਗਰ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਇਸ ਸਮੇਂ ਨਗਰ ਕੌਂਸਲ ਪ੍ਰਧਾਨ ਗੁਰਪਾਲ ਸਿੰਧੀ ਨੇ ਆਪਣੇ 5 ਸਾਲ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਬਾਰੇ ਵੀ ਦੱਸਿਆ | ਇਸ ਸਮੇਂ ਲੱਡੂਆਂ ਦੇ ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਐੱਸ. ਐੱਚ. ਓ. ਰਮਦਾਸ ਅਰਜਨ ਕੁਮਾਰ, ਐਡਵੋਕੇਟ ਰਕੇਸ਼ ਚੰਦਰ ਕਾਠੀਆ, ਸਾਬਕਾ ਨਗਰ ਕੌਂਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ, ਕੌਂਸਲਰ ਤੇਰਿੰਦਰ ਸ਼ੇਰ ਸਿੰਘ, ਸ਼ਹਿਰੀ ਪ੍ਰਧਾਨ ਦਿਲਬਾਗ ਸਿੰਘ ਰੰਧਾਵਾ, ਯੂਥ ਪ੍ਰਧਾਨ ਸੋਨੂੰ ਵਾਹਲਾ, ਚੇਅਰਮੈਨ ਬੂਟੀ ਰਾਮ ਰਮਦਾਸ, ਕੌਂਸਲਰ ਜਗਜੀਤ ਸਿੰਘ, ਕੌਂਸਲਰ ਅਮਰ ਸਿੰਘ, ਕੌਂਸਲਰ ਗੁਰਮੀਤ ਕੌਰ, ਮੋਟੀਵੇਟਰ ਪੂਜਾ ਰਮਦਾਸ, ਨਰਿੰਦਰ ਸਿੰਘ ਖਹਿਰਾ, ਮਾ: ਬਲਜਿੰਦਰ ਸਿੰਘ, ਮਨੋਹਰ ਲਾਲ ਭੰਡਾਰੀ, ਅਜੈਪਾਲ ਸਿੰਘ, ਸੁਰਜੀਤ ਸਿੰਘ ਤਲਵੰਡੀ ਨਾਹਰ, ਕਲਰਕ ਧਰਮਵੀਰ, ਰਵੀ ਰਮਦਾਸ, ਅਮਰਜੀਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀ ਹਾਜ਼ਰ ਸਨ |