28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗਲੋਬਲ ਇੰਸਟੀਚਿਊਟਸ ਵਿਖੇ ਗਣਤੰਤਰ ਦਿਵਸ ਮਨਾਇਆ <br/>

ਅਜੀਤ ਡੈਸਕ 30-01-2026
ਜੇਠੂਵਾਲ, 29 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)-ਗਲੋਬਲ ਇੰਸਟੀਚਿਊਟਸ ਵਿਖੇ 77ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮÏਕੇ ਇੰਸਟੀਚਿਊਟਸ ਦੇ ਚੇਅਰਮੈਨ ਡਾ. ਬੀ. ਐੱਸ. ਚੰਦੀ, ਵਾਈਸ ਚੇਅਰਮੈਨ ਡਾ. ਆਕਾਸ਼ਦੀਪ ਸਿੰਘ ਚੰਦੀ, ਡਾਇਰੈਕਟਰ ਡਾ. ਐੱਮ. ਐੱਸ. ਸੈਣੀ ਅਤੇ ਡਾਇਰੈਕਟਰ ਐਡਮਿਸ਼ਨਜ਼ ਪ੍ਰੋ: ਬੀ. ਡੀ. ਸ਼ਰਮਾ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਕਰਵਾਏ ਗਏ ਸਮਾਰੋਹ ਦÏਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮÏਕੇ ਰਾਸ਼ਟਰੀ ਗੀਤ ਗਾਏ ਗਏ ਅਤੇ ਸਕਿੱਟਾਂ ਪੇਸ਼ ਕੀਤੀਆਂ ਗਈਆਂ | ਇਸ ਮÏਕੇ ਡਾ. ਆਕਾਸ਼ਦੀਪ ਸਿੰਘ ਚੰਦੀ ਨੇ ਸੰਵਿਧਾਨ ਸਭਾ ਦੁਆਰਾ ਸੰਵਿਧਾਨ ਬਣਾਉਣ 'ਚ ਕੀਤੇ ਗਏ ਯਤਨਾਂ ਦਾ ਜ਼ਿਕਰ ਕੀਤਾ ਜੋ ਸ਼ਾਸਨ ਦੇ ਹਰ ਪਹਿਲੂ ਅਤੇ ਭਾਰਤ ਦੇ ਲੋਕਾਂ ਲਈ ਇਸ 'ਚ ਦਰਜ ਅਧਿਕਾਰਾਂ, ਫਰਜ਼ ਅਤੇ ਨਿਰਦੇਸ਼ਕ ਸਿਧਾਂਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਮÏਕੇ ਉਨ੍ਹਾਂ 'ਭਾਰਤ ਨੂੰ ਲੋਕਤੰਤਰ ਦੀ ਮਾਂ' ਦਾ ਜ਼ਿਕਰ ਕਰਦਿਆਂ ਵਿਦਿਆਰਥੀਆਂ ਨੂੰ ਭਾਰਤ ਨੂੰ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਮਿਹਨਤ ਨਾਲ ਕੰਮ ਕਰਨ ਦਾ ਹੋਕਾ ਦਿੱਤਾ | ਇਸ ਮÏਕੇ ਪਿ੍ੰਸੀਪਲ ਚਰਨਜੀਤ ਸਿੰਘ, ਡੀਨ ਪਲੇਸਮੈਂਟ ਕਰਨਲ ਸੁਧੀਰ ਬਹਿਲ, ਡਾ. ਮੋਨਿਕਾ ਅਰੋੜਾ, ਪ੍ਰੋ. ਰਘੂ ਕਨÏਜੀਆ, ਸ੍ਰੀ ਐਮ. ਐਲ. ਲੂਣਾ ਸਮੇਤ ਸਟਾਫ ਤੇ ਵਿਦਿਆਰਥੀ ਮÏਜੂਦ ਸਨ |

ਪਿਛਲੀ ਖ਼ਬਰ ਜੀ. ਆਰ. ਡੀ. ਕਾਨਵੈਂਟ ਸਕੂਲ ਵਲੋਂ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਮਹਿਤਾ ਚੌਕ ਵਿਚ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।