12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਵੱਖ-ਵੱਖ ਥਾਵਾਂ 'ਤੇ ਗਣਤੰਤਰਤਾ ਦਿਵਸ ਮੌਕੇ ਲਹਿਰਾਇਆ ਤਿੰਰਗਾ ਵੱਖ-ਵੱਖ ਥਾਵਾਂ 'ਤੇ ਗਣਤੰਤਰਤਾ ਦਿਵਸ ਮੌਕੇ ਲਹਿਰਾਇਆ ਤਿੰਰਗਾ ਵੱਖ-ਵੱਖ ਥਾਵਾਂ 'ਤੇ ਗਣਤੰਤਰਤਾ ਦਿਵਸ ਮੌਕੇ ਲਹਿਰਾਇਆ ਤਿੰਰਗਾ

ਅਜੀਤ ਡੈਸਕ 28-01-2026
ਅਟਾਰੀ, (ਅੰਮਿ੍ਤਸਰ) 27 ਜਨਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵਿਖੇ 77ਵੇਂ ਗਣਤੰਤਰ ਦਿਵਸ ਮੌਕੇ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਅਤੇ ਯਾਤਰੀਆਂ ਤੇ ਗੱਡੀਆਂ ਦੀ ਬਰੀਕੀ ਨਾਲ ਚੈਕਿੰਗ ਕਰਨ ਤੋਂ ਬਾਅਦ ਹੀ ਪਾਰਕਿੰਗ ਅਤੇ ਦਰਸ਼ਕ ਗੈਲਰੀ ਵੱਲ ਜਾਣ ਦਿੱਤਾ ਗਿਆ | ਪੀਐਚਜੀ ਇੰਚਾਰਜ ਸਿਕਿਉਰਟੀ ਅਟਾਰੀ ਸਰਹੱਦ ਨਰਾਇਣਜੀਤ ਸ਼ਰਮਾ ਵਲੋਂ ਦੱਸਿਆ ਗਿਆ ਹੈ ਕਿ 77ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਕਸਟਮ ਗੇਟ ਨੰਬਰ 1, ਜੇਸੀਪੀ, ਇੰਟੀਗਰੇਟਡ ਚੈੱਕ ਪੋਸਟ ਅਟਾਰੀ, ਸ਼ਾਹੀ ਕਿਲਾ ਸਰਕਾਰੀ ਪਾਰਕ, ਆਈਸੀਪੀ ਮੁੱਖ ਦੁਆਰਾ ਅਤੇ ਚੁਫੇਰੇ ਬੀਐਸਐਫ, ਪੰਜਾਬ ਪੁਲਿਸ ਅਤੇ ਪੀਐੱਚਜੀ ਵਲੋਂ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ ਤਾਂ ਕਿ ਕੋਈ ਗਲਤ ਅਨਸਰ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ | ਉਨ੍ਹਾਂ ਕਿਹਾ ਕਿ ਤੜਕਸਾਰ ਤੋਂ ਹੀ ਭਾਰਤ ਦੇ ਵੱਖ-ਵੱਖ ਰਾਜਾਂ 'ਚੋਂ 26 ਜਨਵਰੀ ਦਾ ਸ਼ੁਭ ਦਿਹਾੜਾ ਅਟਾਰੀ ਸਰਹੱਦ 'ਤੇ ਮਨਾਉਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚ ਗਏ ਸਨ | ਉਨ੍ਹਾਂ ਕਿਹਾ ਕਿ 26 ਜਨਵਰੀ ਦੇ ਦਿਹਾੜੇ ਮੌਕੇ ਭਾਰਤ ਦੇ ਵੱਖ-ਵੱਖ ਰਾਜਾਂ ਵਿਚੋਂ ਵੱਡੀ ਗਿਣਤੀ ਵਿਚ ਜਨਤਾ ਅਟਾਰੀ ਸਰਹੱਦ ਪਹੁੰਚ ਗਈ ਹੈ ਭਾਰੀ ਭੀੜ ਹੋਣ ਦੇ ਕਾਰਨ ਕਰੀਬ 11 ਵਜੇ ਤੋਂ ਪਹਿਲਾਂ ਹੀ ਪਬਲਿਕ ਨੂੰ ਝੰਡੇ ਦੀ ਰਸਮ ਵਾਲੇ ਸਥਾਨ ਦਰਸ਼ਕ ਗੈਲਰੀ ਵੱਲ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤਾਂ ਕਿ ਉਹ ਆਪਣੀਆਂ ਸੀਟਾਂ 'ਤੇ ਚੰਗੀ ਤਰ੍ਹਾਂ ਬੈਠ ਕੇ ਝੰਡੇ ਦੀ ਰਸਮ ਦਾ ਆਨੰਦ ਮਾਣ ਸਕਣ | ਯਾਤਰੀ ਇਜਾਜ਼ਤ ਮਿਲਣ ਤੋਂ ਬਾਅਦ ਵੰਦੇ ਮਾਤਰਮ, ਭਾਰਤ ਮਾਤਾ ਦੀ ਜੈ ਅਤੇ ਦੇਸ਼ ਭਗਤੀ ਦੇ ਨਾਅਰੇ ਲਗਾਉਂਦੇ ਹੋਏ ਰੀਟਰੀਟ ਸੈਰਾਮਨੀ ਦੀ ਰਸਮ ਵੇਖਣ ਨੂੰ ਰਵਾਨਾ ਹੋ ਗਏ | ਇਸ ਮੌਕੇ ਭਾਰੀ ਭੀੜ ਹੋਣ ਕਾਰਨ ਪਾਰਕਾਂ ਫੁੱਲ ਹੋ ਗਈਆਂ ਜਿਸ ਤੋਂ ਬਾਅਦ ਸੈਲਾਨੀਆ ਵਲੋਂ ਗੱਡੀਆਂ ਸੜਕਾਂ ਦੇ ਕਿਨਾਰਿਆਂ 'ਤੇ ਲਗਾ ਦਿੱਤੀਆਂ ਗਈਆਂ ਅਤੇ ਉਹ ਝੰਡੇ ਦੀ ਰਸਮ ਵੇਖਣ ਵਾਲੇ ਸਥਾਨ ਵੱਲ ਚੱਲ ਪਏ | ਭਾਰਤੀ ਅਤੇ ਵਿਦੇਸ਼ੀ ਸੈਲਾਨੀ ਹੱਥਾਂ ਵਿਚ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਲਹਿਰਾ ਰਹੇ ਸਨ | ਉਨ੍ਹਾਂ ਨੇ ਆਪਣੇ ਚਿਹਰਿਆਂ 'ਤੇ ਵੀ ਤਿਰੰਗੇ ਛਪਵਾਏ ਅਤੇ ਸਿਰ ਉੱਪਰ ਤਿਰੰਗੇ ਝੰਡੇ ਦੇ ਨਿਸ਼ਾਨ ਵਾਲੀਆਂ ਟੋਪੀਆਂ ਪਹਿਨੀਆਂ ਹੋਈਆਂ ਸਨ | ਸਭ ਤੋਂ ਵੱਧ ਸੈਲਾਨੀ ਤਿਰੰਗੇ ਦੇ ਰੰਗ ਵਿਚ ਰੰਗੇ ਹੋਏ ਦਿਖਾਈ ਦਿੱਤੇ | ਸੀਮਾ ਸੁਰੱਖਿਆ ਬਲ ਵਲੋਂ ਵੀ ਦਰਸ਼ਕ ਗੈਲਰੀ ਅਤੇ ਆਸ ਪਾਸ ਤਿਰੰਗੇ ਝੰਡੇ ਲਗਾਏ ਗਏ ਸਨ | ਦਰਸ਼ਕ ਗੈਲਰੀ ਦੇ ਚੁਫੇਰੇ ਵੀ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਮਨਮੋਹਕ ਦਿ੍ਸ਼ ਬਣਾਇਆ ਗਿਆ ਸੀ | ਅਟਾਰੀ ਸਰਹੱਦ 'ਤੇ ਦੇਸ਼ ਦੀ ਸ਼ਾਨ ਸਭ ਤੋਂ ਉੱਚੇ ਤਿਰੰਗੇ ਝੰਡੇ ਨਾਲ ਸੈਲਾਨੀ ਤਸਵੀਰਾਂ ਕਰਵਾਉਂਦੇ ਅਤੇ ਸੈਲਫੀਆਂ ਲੈਂਦੇ ਹੋਏ ਯਾਦਗਾਰੀ ਤਸਵੀਰਾਂ ਕਰਵਾ ਰਹੇ ਸਨ | ਪੀਐਚਜੀ ਦੇ ਇੰਚਾਰਜ ਨਰਾਇਣਜੀਤ ਸ਼ਰਮਾ ਨੇ ਗੱਲਬਾਤ ਕਰਦੇ ਦੱਸਿਆ ਕਿ ਗਣਤੰਤਰ ਦਿਵਸ ਮੌਕੇ ਰੀਟਰੀਟ ਸੈਰਾਮਨੀ ਦੇਖਣ ਪਹਿਲਾਂ ਨਾਲੋਂ ਬਹੁਤ ਵੱਡੀ ਗਿਣਤੀ ਵਿੱਚ ਸੈਲਾਨੀ ਅਟਾਰੀ ਸਰਹੱਦ ਪਹੁੰਚੇ ਹਨ | ਪੀਐਚਜੀ ਦੀ ਨਫਰੀ ਵਧਾ ਦਿੱਤੀ ਗਈ ਹੈ ਤਾਂ ਕਿ ਸੈਲਾਨੀਆਂ ਨੂੰ ਜਾਣ ਸਮੇਂ ਅਟਾਰੀ ਸਰਹੱਦ ਤੋਂ ਬਾਹਰ ਨਿਕਲਣ ਲਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਇੰਤਜਾਮ ਕਰ ਦਿੱਤੇ ਗਏ ਹਨ ਤਾਂ ਕਿ ਜਾਮ ਵਿਚ ਫਸ ਕੇ ਉਨ੍ਹਾਂ ਦਾ ਕੀਮਤੀ ਸਮਾਂ ਬਰਬਾਦ ਨਾ ਹੋਵੇ ਅਤੇ ਉਹ ਸਮੇਂ ਸਿਰ ਮੰਜ਼ਿਲ ਵੱਲ ਵਧ ਸਕਣ |
ਲੈਂਡ ਪੋਰਟ ਅਟਾਰੀ ਸਰਹੱਦ 'ਤੇ ਗਣਤੰਤਰ ਦਿਵਸ ਮਨਾਇਆ
ਅਟਾਰੀ ਸਰਹੱਦ, (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਲੈਂਡ ਪੋਰਟ ਅਟਾਰੀ ਸਰਹੱਦ ਤੇ 26 ਜਨਵਰੀ ਅੱਜ ਦੇਸ਼ ਦਾ 77ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ | ਸ਼੍ਰੀ ਬੁੱਧੀ ਪ੍ਰਕਾਸ਼, ਏ.ਡੀ.ਸੀ. ਕਸਟਮ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਰਾਸ਼ਟਰੀ ਝੰਡਾ ਸ਼੍ਰੀ ਬੁੱਧੀ ਪ੍ਰਕਾਸ਼ ਅਤੇ ਸ਼੍ਰੀ ਸੂਰਜ ਭਾਨ ਹਾਂਡਾ, ਮੈਨੇਜਰ, ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐਲਪੀਏਆਈ), ਲੈਂਡ ਪੋਰਟ ਅਟਾਰੀ ਦੁਆਰਾ ਸਾਂਝੇ ਤੌਰ 'ਤੇ ਲਹਿਰਾਇਆ ਗਿਆ | ਮੁੱਖ ਮਹਿਮਾਨ ਨੇ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਭਾਰਤ ਦੇ ਸੰਵਿਧਾਨ ਵਿਚ ਦਰਜ ਮੁੱਲਾਂ ਨੂੰ ਉਜਾਗਰ ਕਰਦੇ ਹੋਏ ਇੱਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ | ਇਸ ਤੋਂ ਉਪਰੰਤ ਐਲਪੀਏਆਈ ਦੁਆਰਾ ਪਾਕਿ ਸਾਈਡ ਜੱਥਾ ਸ਼ੈੱਡ ਵਿਖੇ ਇਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਡੀਏਵੀ ਸਕੂਲ ਅਟਾਰੀ ਦੇ ਵਿਦਿਆਰਥੀਆਂ ਨੇ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਜੀਵੰਤ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ | ਇਸ ਪ੍ਰੋਗਰਾਮ ਦਾ ਹਾਜ਼ਰ ਸਾਰਿਆਂ ਵਲੋਂ ਭਰਪੂਰ ਸਵਾਗਤ ਕੀਤਾ ਗਿਆ | ਇਸ ਸਮਾਗਮ ਵਿਚ ਲੈਂਡ ਪੋਰਟ ਅਟਾਰੀ ਦੇ ਪ੍ਰਮੁੱਖ ਸਟੇਕਹੋਲਡਰਾਂ ਨੇ ਸ਼ਿਰਕਤ ਕੀਤੀ, ਜਿਸ ਵਿਚ ਸ਼੍ਰੀ ਵਿਸ਼ਾਲ ਸਿੰਘ, ਕਮਾਂਡੈਂਟ, 168 ਬੀ.ਐੱਨ. ਬੀ.ਐੱਸ.ਐੱਫ. ਇਮੀਗ੍ਰੇਸ਼ਨ ਅਤੇ ਕਸਟਮ ਵਿਭਾਗ ਦੇ ਅਧਿਕਾਰੀ ਅਤੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਨੁਮਾਇੰਦੇ ਸ਼ਾਮਲ ਹੋਏ | ਇਸ ਮੌਕੇ ਸਾਰੇ ਹਾਜ਼ਰੀਨ ਨੂੰ ਰਿਫਰੈਸ਼ਮੈਂਟ ਦਿੱਤੀ ਗਈ, ਅਤੇ ਪ੍ਰਸ਼ੰਸਾ ਦੇ ਚਿੰਨ੍ਹ ਵਜੋਂ ਸ਼੍ਰੀ ਬੁੱਧੀ ਪ੍ਰਕਾਸ਼ ਅਤੇ ਸ਼੍ਰੀ ਵਿਸ਼ਾਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਰਾਸ਼ਟਰੀ ਸਵੈਮਾਣ ਅਤੇ ਏਕਤਾ ਦੀ ਭਾਵਨਾ ਨਾਲ ਸਮਾਰੋਹ ਦੀ ਸਮਾਪਤੀ ਹੋਈ | ਆਏ ਹੋਏ ਸਮੂੰਹ ਅਹੁਦੇਦਾਰਾਂ ਨੂੰ ਸ਼੍ਰੀ ਸੂਰਜ ਭਾਨ ਹਾਂਡਾ ਮੈਨੇਜਰ ਲੈਂਡ ਪੋਰਟ ਅਟਾਰੀ ਭਾਰਤ ਵਲੋਂ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ |
ਇੰਡੀਆ ਪ੍ਰੈਜੀਡੈਂਸ ਸਕੂਲ 'ਚ ਗਣਤੰਤਰ ਦਿਵਸ ਮਨਾਇਆ
ਅਟਾਰੀ, (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ ਹਾਈਵੇਅ 'ਤੇ ਸਥਿਤ ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ ਵਿਚ ਗਣਤੰਤਰ ਦਿਵਸ ਬੜੀ ਸ਼ਰਧਾ, ਉਤਸ਼ਾਹ ਅਤੇ ਦੇਸ਼ ਭਗਤੀ ਦੇ ਭਾਵਾਂ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਮੌਕੇ ਰਾਸ਼ਟਰੀ ਗੀਤ ਗਾਇਆ ਅਤੇ 26 ਜਨਵਰੀ ਗਣਤੰਤਰ ਦਿਵਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ | ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਗੀਤ, ਕਵਿਤਾਵਾਂ ਅਤੇ ਸੰਸਕ੍ਰਿਤਿਕ ਪ੍ਰੋਗਰਾਮ

ਪਿਛਲੀ ਖ਼ਬਰ 77ਵੇਂ ਗਣਤੰਤਰ ਦਿਵਸ ਸੰਬੰਧੀ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾੲੀਂ ਸਮਾਗਮ <br/> ਅਗਲੀ ਖ਼ਬਰ ਪੁਲਿਸ ਨੇ ਨਡਾਲਾ ਤੇ ਆਸ ਪਿੰਡਾਂ 'ਚ ਚਲਾਈ ਚਾਈਨਾ ਡੋਰ ਖ਼ਿਲਾਫ਼ ਤਲਾਸ਼ੀ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।