20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ, ਬਾਬਾ ਬਲਕਾਰ ਸਿੰਘ ਸੋਢੀ ਦੀ ਯਾਦ 'ਚ ਸਾਲਾਨਾ ਸਮਾਗਮ 7 ਨੂੰ

ਅਜੀਤ ਡੈਸਕ 23-01-2026
ਜੇਠੂਵਾਲ, 22 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)-ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਪੰਜਵਾਂ ਨਿਸ਼ਾਨ ਮਿਸਾਲ 1300 ਘੋੜ ਸਵਾਰ ਬਾਬਾ ਬੀਰ ਸਿੰਘ ਰੰਘੇਰਟਾ ਚੱਲਦਾ ਵਹੀਰ ਚੱਕਰਵਰਤੀ ਨਿਹੰਗਾ ਸਿੰਘਾਂ ਵਲੋਂ ਬਾਬਾ ਬੀਰ ਸਿੰਘ ਰੰਘਰੇਟਾ 261ਵਾਂ ਅਤੇ ਸੱਚਖੰਡਵਾਸੀ ਜਥੇਦਾਰ ਬਾਬਾ ਬਲਕਾਰ ਸਿੰਘ ਸੋਢੀ ਦੀ ਬਾਰ੍ਹਵੀ ਸਲਾਨਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 7 ਫਰਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਛਾਉਣੀ ਨਿਹੰਗ ਸਿੰਘਾਂ ਚਾਟੀਵਿੰਡ ਲੇਹਲ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਚੱਲ ਰਹੀਆਂ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਨੇ ਕੀਤਾ | ਬਾਬਾ ਸੋਢੀ ਨੇ ਕਿਹਾ ਕਿ ਹੋਣ ਵਾਲੇ ਇਨ੍ਹਾਂ ਸਮਾਗਮਾਂ ਵਿਚ ਸੰਤਾਂ ਮਹਾਪੁਰਖਾਂ ਤੋਂ ਇਲਾਵਾ ਕੀਰਤਨੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਰਾਹੀਂ ਚਾਨਣਾ ਪਾਉਣਗੇ ਅਤੇ 4 ਅਤੇ 5 ਫਰਵਰੀ ਨੂੰ ਦੋ ਰੋਜ਼ਾ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਸਜਾਏ ਜਾਣਗੇ ਜਿਸ ਕਰਕੇ ਸੰਗਤਾਂ ਨਗਰ ਕੀਰਤਨ ਤੇ ਸਮਾਗਮਾਂ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਆਪਣਾ ਜੀਵਨ ਸਫਲ ਬਣਾਉਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਇਨ੍ਹਾਂ ਸਮਾਗਮਾਂ ਸੰਬੰਧੀ ਸੰਗਤਾਂ ਨੂੰ ਸ਼ਾਮਲ ਹੋਣ ਲਈ ਪਿੰਡ ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਬਾਬਾ ਹਰਜਿੰਦਰ ਸਿੰਘ, ਬਾਬਾ ਗੁਰਦਿੱਤ ਸਿੰਘ, ਬਾਬਾ ਬਲਦੇਵ ਸਿੰਘ ਗਹਿਰੀ, ਬਾਬਾ ਦਲਬੀਰ ਸਿੰਘ ਜੇਠੂਵਾਲ, ਬਾਬਾ ਕਾਰਜ ਸਿੰਘ, ਕਰਮ ਸਿੰਘ ਗਿੱਲ ਜੇਠੂਵਾਲ ਆਦਿ ਸ਼ਾਮਲ ਸਨ |
ਪਿਛਲੀ ਖ਼ਬਰ ਸੰਖੇਪ ਮੁਕਾਬਲੇ ਮਗਰੋਂ ਕਤਲ ਕੇਸ ਦਾ ਲੋੜੀਂਦਾ ਗੈਂਗਸਟਰ ਗਿ੍ਫ਼ਤਾਰ ਅਗਲੀ ਖ਼ਬਰ ਮਾਮਲਾ ਅਜਨਾਲਾ 'ਚ ਵਕੀਲ ਦੀ ਗੱਡੀ 'ਤੇ ਗੋਲੀ ਚੱਲਣ ਦਾ- ਥਾਣਾ ਅਜਨਾਲਾ ਮੂਹਰੇ ਲਗਾਏ ਧਰਨੇ ਦੇ ਦੂਸਰੇ ਦਿਨ ਸਾਬਕਾ ਵਿਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।