ਸਠਿਆਲਾ, 22 ਜਨਵਰੀ (ਜਗੀਰ ਸਿੰਘ ਸਫਰੀ)-ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਨਿਰਦੇਸ਼ ਬੀ. ਐੱਲ. ਓ. ਵੋਟਰ ਦਿਵਸ 25 ਜਨਵਰੀ ਦੀ ਬਜਾਏ 23 ਨੂੰ ਮਨਾਉਣਗੇ | ਇਸ ਬਾਰੇ ਸੁਪਰਵਾਈਜ਼ਰ ਵਿਸਥਾਰ ਅਫਸਰ ਰੁਪਿੰਦਰ ਸਿੰਘ ਔਲਖ ਨੇ 'ਅਜੀਤ' ਨੂੰ ਦੱਸਿਆ ਹੈ ਕਿ ਦਫਤਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਸ਼ਿਨਰ ਅੰਮਿ੍ਤਸਰ ਦੇ ਹੁਕਮਾਂ ਅਤੇ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਦੀ ਅਗਵਾਈ 'ਚ ਬੀ. ਐੱਲ. ਓਜ਼. ਰਾਸ਼ਟਰੀ ਵੋਟਰ ਦਿਵਸ 25 ਜਨਵਰੀ ਦੀ ਬਜਾਏ ਕੱਲ੍ਹ 23 ਜਨਵਰੀ ਨੂੰ ਸਰਕਾਰੀ ਸਕੂਲਾਂ 'ਚ ਬਣੇ ਬੂਥਾਂ 'ਤੇ ਮਨਾਉਣਗੇ | ਉਨ੍ਹਾਂ ਨੇ ਦੱਸਿਆ ਹੈ ਕਿ ਸਮੂਹ ਭਾਗੀਦਾਰਾਂ ਨੂੰ ਨੱਥੀ ਵੋਟਰ ਪ੍ਰਣ ਰਾਹੀਂ ਵੋਟ ਪ੍ਰਣ ਦਿਵਾਇਆ ਜਾਵੇ | ਉਨ੍ਹਾਂ ਨੇ ਦੱਸਿਆ ਹੈ ਕਿ 24 ਤੇ 25 ਜਨਵਰੀ ਨੂੰ ਨਾਨ ਵਰਕਿੰਗ ਹੈ, ਜਿਸ ਕਰਕੇ ਬੀ. ਐੱਲ. ਓਜ਼ 23 ਜਨਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਵੋਟ ਪ੍ਰਣ ਲੈਣਗੇ |