21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

23ਵਾਂ ਬਲਵਿੰਦਰ-ਕੁਲਵੰਤ ਯਾਦਗਾਰੀ ਹਾਕੀ ਟੂਰਨਾਮੈਂਟ ਹੁਣ 5,6,7 ਨੂੰ

ਅਜੀਤ ਡੈਸਕ 23-01-2026
ਬਾਬਾ ਬਕਾਲਾ ਸਾਹਿਬ, 22 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਬਲਵਿੰਦਰ-ਕੁਲਵੰਤ ਯਾਦਗਾਰੀ ਹਾਕੀ ਕਲੱਬ (ਰਜਿ:) ਬਾਬਾ ਬਾਬਾ ਬਕਾਲਾ ਸਾਹਿਬ ਵਲੋਂ ਮਰਹੂਮ ਹਾਕੀ ਖਿਡਾਰੀ ਬਲਵਿੰਦਰ ਸਿੰਘ-ਕੁਲਵੰਤ ਸਿੰਘ ਦੀ ਯਾਦ ਨੂੰ ਸਮਰਪਿਤ 23ਵਾਂ ਹਾਕੀ ਟੂਰਨਾਮੈਂਟ, ਜੋ ਕਿ ਅੱਜ ਮਿਤੀ 22-23-24 ਜਨਵਰੀ, ਨੂੰ ਹੋਣਾ ਸੀ, ਮੌਸਮ ਦੀ ਖਰਾਬੀ ਕਾਰਣ ਹੁਣ ਮਿਤੀ 5-6-7 ਫਰਵਰੀ, ਦਿਨ ਵੀਰ-ਸ਼ੁਕਰ-ਸ਼ਨੀਵਾਰ ਨੂੰ ਗੁਰੂ ਤੇਗ ਬਹਾਦਰ ਹਾਕੀ ਸਟੇਡੀਅਮ, ਬਾਬਾ ਬਕਾਲਾ ਸਾਹਿਬ ਵਿਖੇ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਸ: ਅਵਤਾਰ ਸਿੰਘ ਭੁੱਲਰ (ਸਾ: ਏ.ਡੀ.ਸੀ.) ਅਤੇ ਕਲੱਬ ਦੇ ਪ੍ਰਧਾਨ ਸ: ਸਵਰਨ ਸਿੰਘ ਕਾਲਾ ਨੇ ਦੱਸਿਆ ਹੈ ਕਿ ਤਿੰਨੋਂ ਦਿਨ ਹਾਕੀ ਦੀਆਂ ਨਾਵਰ ਟੀਮਾਂ ਦੇ ਫੱਸਵੇਂ ਅਤੇ ਦਿਲਕਸ਼ ਮੁਕਾਬਲੇ ਹੋਣਗੇ, ਜੇਤੂ ਟੀਮਾਂ ਨੂੰ ਨਗਦ ਅਤੇ ਦਿਲਕਸ਼ ਇਨਾਮ ਦਿੱਤੇ ਜਾਣਗੇ |
ਪਿਛਲੀ ਖ਼ਬਰ ਦਸਮੇਸ਼ ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਸਮਾਗਮ 'ਵਿਰਾਸਤ-ਏ-ਪੰਜਾਬ' ਕੱਲ੍ਹ ਅਗਲੀ ਖ਼ਬਰ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ-ਵਿਧਾਇਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।