14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਬੀ.ਐੱਸ.ਐੱਫ. ਅਤੇ ਏ. ਐੱਨ. ਟੀ. ਐੱਫ. ਵਲੋਂ ਸਰਹੱਦ ਨੇੜਿਓਾ ਡਰੋਨ ਰਾਹੀਂ ਸੁੱਟੇ 3 ਪਿਸਟਲ, 6 ਮੈਗਜ਼ੀਨ ਤੇ 150 ਜਿੰਦਾ ਕਾਰਤੂਸ ਬਰਾਮਦ

ਅਜੀਤ ਡੈਸਕ 22-01-2026
ਅਜਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਬੀ. ਐੱਸ. ਐੱਫ. 45 ਬਟਾਲੀਅਨ ਅਤੇ ਏ. ਐੱਨ. ਟੀ. ਐੱਫ. ਵਲੋਂ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਗੁਆਂਢੀ ਮੁਲਕ ਪਾਕਿਸਤਾਨ ਵਲੋਂ ਡਰੋਨ ਰਾਹੀਂ ਭਾਰਤ ਵਿਚ ਅਸਲਾ ਭੇਜਣ ਦੀ ਨਾਪਾਕ ਹਰਕਤ ਨੂੰ ਨਾਕਾਮਯਾਬ ਕਰਦਿਆਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡ ਭਿੰਡੀ ਔਲਖ ਨੇੜਿਓਾ ਕਣਕ ਦੇ ਖੇਤਾਂ ਵਿਚੋਂ ਤਿੰਨ ਪਿਸਟਲ, 6 ਮੈਗਜ਼ੀਨ ਅਤੇ 150 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਬੀ. ਐੱਸ. ਐੱਫ. 45 ਬਟਾਲੀਅਨ ਦੇ ਜਵਾਨਾਂ ਅਤੇ ਏ. ਐੱਨ. ਟੀ. ਐੱਫ. (ਪੰਜਾਬ ਪੁਲਿਸ) ਦੀ ਟੀਮ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਭਿੰਡੀ ਔਲਖ ਨੇੜੇ ਮੌਜੂਦ ਸੀ ਕਿ ਉਸ ਸਮੇਂ ਇਕ ਡਰੋਨ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਡਰੋਨ ਵਾਲੇ ਸ਼ੱਕੀ ਖੇਤਰ ਵਿਚ ਤਲਾਸ਼ੀ ਅਭਿਆਨ ਚਲਾਇਆ ਗਿਆ | ਜਿਸ ਦੌਰਾਨ ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਦੀ ਟੀਮ ਨੂੰ ਇਕ ਕਿਸਾਨ ਦੇ ਖੇਤਾਂ ਵਿਚੋਂ ਪੀਲੇ ਰੰਗ ਦੀ ਟੇਪ ਵਿਚ ਲਪੇਟਿਆ ਇਕ ਭਾਰੀ ਤੇ ਵੱਡਾ ਪੈਕਟ ਮਿਲਿਆ, ਸਾਂਝੀ ਟੀਮ ਵਲੋਂ ਜਦੋਂ ਉਕਤ ਪੈਕਟ ਨੂੰ ਖੋਲਿ੍ਹਆ ਗਿਆ ਤਾਂ ਉਸ ਵਿਚੋਂ 3 ਪਿਸਤੌਲ, 6 ਮੈਗਜ਼ੀਨ ਅਤੇ 150 ਜਿੰਦਾ ਕਾਰਤੂਸ ਮਿਲੇ |
ਇਹ ਵੀ ਜਾਣਕਾਰੀ ਮਿਲੀ ਹੈ ਕਿ ਅਸਲੇ ਦੀ ਇਹ ਵੱਡੀ ਖੇਪ ਮਿਲਣ ਤੋਂ ਬਾਅਦ ਬੀ. ਐੱਸ. ਐੱਫ. 45 ਬਟਾਲੀਅਨ ਦੇ ਕਮਾਡੈਂਟ ਸ੍ਰੀ ਰਾਣਾ ਬਰਜੇਸ਼ ਦੀ ਅਗਵਾਈ ਵਾਲੀ ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਦੀ ਟੀਮ ਵਲੋਂ ਪਿੰਡ ਭਿੰਡੀ ਔਲਖ ਦੇ ਦੋ ਸ਼ੱਕੀ ਵਿਅਕਤੀਆਂ ਦੇ ਘਰ ਛਾਪਾਮਾਰੀ ਵੀ ਕੀਤੀ ਗਈ ਹੈ ਤੇ ਦੋਵੇਂ ਵਿਅਕਤੀ ਆਪਣੇ ਘਰਾਂ ਵਿਚ ਫ਼ਰਾਰ ਸਨ | ਕੇਂਦਰੀ ਤੇ ਸੂਬਾਈ ਸੁਰੱਖਿਆ ਏਜੰਸੀਆਂ ਵਲੋਂ ਅਸਲੇ ਦੀ ਖੇਪ ਬਰਾਮਦਗੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਮਹਿਲਾ ਕਾਂਗਰਸੀ ਕੌਂਸਲਰ ਦੇ ਪੋਤਰੇ ਐਡਵੋਕੇਟ ਸੁਨੀਲਪਾਲ ਸਿੰਘ ਦੀ ਗੱਡੀ 'ਤੇ ਕੁਝ ਨੌਜਵਾਨਾਂ ਨੇ ਚਲਾਈਆਂ ਗੋਲੀਆਂ <b... ਅਗਲੀ ਖ਼ਬਰ 'ਆਪ' ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਕਰ ਰਹੀ ਪੂਰੇ-ਵਿਧਾਇਕ ਟੌਂਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।