14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸਤਿਗੁਰੂ ਬਾਵਾ ਲਾਲ ਦਿਆਲ ਦੇ ਜਨਮ ਦਿਨ ਨੂੰ ਸਮਰਪਿਤ ਅਜਨਾਲਾ 'ਚ ਸੰਧਿਆ ਫੇਰੀਆਂ ਅਤੇ ਨਗਰ ਪਰਿਕਰਮਾ <br/>

ਅਜੀਤ ਡੈਸਕ 22-01-2026
ਅਜਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਸਤਿਗੁਰੂ ਸ੍ਰੀ ਬਾਵਾ ਲਾਲ ਦੁਆਰਾ ਜੀ ਮੰਦਿਰ ਪ੍ਰਬੰਧਕ ਕਮੇਟੀ ਅਜਨਾਲਾ ਵਲੋਂ ਪ੍ਰਧਾਨ ਰਾਕੇਸ਼ ਕੁਮਾਰ ਮਰਵਾਹਾ ਦੇ ਉੱਦਮ ਨਾਲ ਸਤਿਗੁਰੂ ਬਾਵਾ ਲਾਲ ਜੀ ਦੇ 671ਵੇਂ ਜਨਮ ਦਿਵਸ ਨੂੰ ਸਮਰਪਿਤ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸੰਧਿਆ ਫੇਰੀਆਂ ਦੀ ਸਮਾਪਤੀ ਉਪਰੰਤ ਨਗਰ ਪਰਿਕਰਮਾ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਰਾਕੇਸ਼ ਕੁਮਾਰ ਮਰਵਾਹਾ ਨੇ ਦੱਸਿਆ ਕਿ ਸਤਿਗੁਰੂ ਸ੍ਰੀ ਬਾਵਾ ਲਾਲ ਦੁਆਰਾ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਮੌਜੂਦਾ ਗੱਦੀ ਨਸ਼ੀਨ ਸ੍ਰੀ 1008 ਮਹੰਤ ਸ੍ਰੀ ਰਾਮ ਸੁੰਦਰ ਦਾਸ ਜੀ ਧਿਆਨਪੁਰ ਵਾਲਿਆਂ ਦੀ ਆਗਿਆ ਨਾਲ 26 ਦਸੰਬਰ ਤੋਂ ਲੈ ਕੇ 18 ਜਨਵਰੀ ਤੱਕ ਸੰਧਿਆ ਫੇਰੀਆਂ ਕੱਢੀਆਂ ਗਈਆਂ ਸਨ ਅਤੇ 16, 17, 18 ਅਤੇ 19 ਜਨਵਰੀ ਨੂੰ ਸਵੇਰ ਸਮੇਂ ਨਗਰ ਪਰਿਕਰਮਾ ਕੀਤੀ ਗਈ, ਜਿਸ ਪ੍ਰਤੀ ਸ਼ਹਿਰ ਦੀਆਂ ਸਮੁੱਚੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਸੀ | ਇਸ ਮੌਕੇ ਸਤੀਸ਼ ਅਰੋੜਾ, ਹਰਜਿੰਦਰ ਕੁਮਾਰ, ਦੀਪਕ ਕੌਸ਼ਲ, ਗੌਤਮ ਕੁਮਾਰ, ਮਨਜੀਤ ਕੁਮਾਰ, ਡਾ: ਕੇਸ਼ਵ, ਮਾਨਵ ਸ਼ਰਮਾ, ਸੰਦੀਪ ਸਰਪਾਲ, ਪੰਡਿਤ ਰਜਿੰਦਰ ਸ਼ਾਸਤਰੀ, ਅਜੇ ਸ਼ਰਮਾ, ਡਾ: ਰਜਿੰਦਰ ਸ਼ਰਮਾ, ਕਰਨ ਸ਼ਰਮਾ, ਇੰਦਰਜੀਤ ਸ਼ਰਮਾ, ਰੋਹਨ, ਰੋਹਿਤ ਪੁਰੀ, ਰਮੇਸ਼ ਕੁਮਾਰ, ਸੋਨੂੰ ਅਰੋੜਾ, ਬਰਿੰਦਰ ਸਚਦੇਵਾ, ਪੰਡਿਤ ਨਿਕੁਲ ਕੁਮਾਰ, ਮਾਨਵ ਸ਼ਰਮਾ, ਵਿਵੇਕ, ਰਮੇਸ਼ ਕੁਮਾਰ, ਕਰਨ ਚੌਹਾਨ, ਰਾਹੁਲ ਸਲਵਾਨ, ਦਕਸ਼ ਅਤੇ ਬੰਟੀ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਕਰ ਰਹੀ ਪੂਰੇ-ਵਿਧਾਇਕ ਟੌਂਗ <br/> ਅਗਲੀ ਖ਼ਬਰ ਸੇਂਟ ਸੋਵਰੇਨ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਹਿੰਦੀ ਓਲੰਪਿਡ ਵਿਚ ਜਿੱਤੇ ਗੋਲਡ ਮੈਡਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।