ਮਾਨਾਂਵਾਲਾ, 20 ਜਨਵਰੀ (ਗੁਰਦੀਪ ਸਿੰਘ ਨਾਗੀ)-ਸਥਾਨਕ ਪਾਸ਼ ਕਾਲੋਨੀ ਡਰੀਮ ਸਿਟੀ, ਮਾਨਾਂਵਾਲਾ ਵਿਖੇ ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਐਡਵੋਕੇਟ ਰਮਨ ਕੁਮਾਰ ਦੇ ਗ੍ਰਹਿ ਵਿਖੇ ਬੀਤੇ ਦਿਨੀਂ ਕਲੋਨੀ ਦੇ ਵਸਨੀਕਾਂ ਦੀ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਮੁੱਖ ਮਹਿਮਾਨ ਵਜੋਂ ਪਹੁੰਚੇ | ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ ਐਡਵੋਕੇਟ ਰਮਨ ਕੁਮਾਰ ਅਤੇ ਡਰੀਮ ਸਿਟੀ ਦੇ ਵਸਨੀਕਾਂ ਨੇ ਆਲੀਸ਼ਾਨ ਕਾਲੋਨੀ ਵਿਚ ਰਿਹਾਇਸ਼ ਦੇ ਬਾਵਜੂਦ ਦਰਪੇਸ਼ ਮੁਸ਼ਕਿਲਾਂ ਤੇ ਸਮੱਸਿਆਵਾਂ ਤੋਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਜਾਣੂ ਕਰਵਾਇਆ ਅਤੇ ਆਪਣੀਆਂ ਸਮੱਸਿਆਵਾਂ ਸਬੰਧੀ ਇਕ ਮੰਗ ਪੱਤਰ ਵੀ ਸ. ਮੁੰਡੀਆਂ ਨੂੰ ਸੌਂਪਿਆ | ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਿਕਾਸ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਪੰਜਾਬ ਵਾਸੀਆਂ ਨਾਲ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ | ਉਨ੍ਹਾਂ ਡਰੀਮ ਸਿਟੀ ਦੇ ਵਸਨੀਕਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀ ਹਰ ਇਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਇਸ ਮੌਕੇ ਉਨ੍ਹਾਂ ਪੁੱਡਾ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਹੁਤੀਆਂ ਮੁਸ਼ਕਿਲਾਂ ਦੇ ਹੱਲ ਲਈ ਨਿਰਦੇਸ਼ ਵੀ ਦਿੱਤੇ | ਇਸ ਤੋਂ ਪਹਿਲਾਂ ਡਾ. ਇੰਦਰਪਾਲ ਸਿੰਘ ਪਸਰੀਚਾ, ਡਾ. ਸੂਰਜ ਅਤੇ ਡਾ. ਗੁਰਪੂਰਨ ਬਾਂਸਲ, ਵਰਿੰਦਰ ਸਿੰਘ ਗੁਲਾਟੀ ਨੇ ਡਰੀਮ ਸਿਟੀ ਦੇ ਨਿਵਾਸੀਆਂ ਨੂੰ ਆ ਰਹੀਆਂ ਮੁਸ਼ਿਕਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮÏਕੇ 'ਤੇ ਚÏਧਰੀ ਸਾਹਿਬ, ਯੋਗੇਸ਼ ਅਗਰਵਾਲ, ਰਾਜ ਚਾਵਲਾ, ਰਾਜਿੰਦਰ ਠਾਕੁਰ, ਅਮਨ ਸੂਦ, ਹਰਿੰਦਰ ਅਗਰਵਾਲ, ਚੰਦਰ ਅਗਰਵਾਲ, ਸਾਹਿਤ ਆਦਿ ਹਾਜ਼ਰ ਸਨ¢
ਡਰੀਮ ਸਿਟੀ ਮਾਨਾਂਵਾਲਾ ਵਿਖੇ ਪਹੁੰਚੇ ਕੈਬਨਿਟ ਮੰਤਰੀ ਮੁੰਡੀਆਂ ਨੂੰ ਦਿੱਤਾ ਮੰਗ-ਪੱਤਰ
ਮਾਨਾਂਵਾਲਾ ਵਿਖੇ ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਐਡਵੋਕੇਟ ਰਮਨ ਕੁਮਾਰ, ਡਾ. ਇੰਦਰਪਾਲ ਸਿੰਘ ਪਸਰੀਚਾ, ਡਾ. ਸੂਰਜ ਅਤੇ ਡਾ. ਗੁਰਪੂਰਨ ਬਾਂਸਲ, ਵਰਿੰਦਰ ਸਿੰਘ ਗੁਲਾਟੀ ਅਤੇ ਹੋਰ | ਤਸਵੀਰ : ਗੁਰਦੀਪ ਸਿੰਘ ਨਾਗੀ<br/>
21-01-2026