20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਪਿੰਡ ਨੰਗਲੀ ਕਲਾਂ ਵਿਖੇ ਨਵ- ਜਨਮੀਆਂ ਧੀਆਂ ਦੀ ਲੋਹੜੀ ਮਨਾਈ <br/>

ਅਜੀਤ ਡੈਸਕ 21-01-2026
ਚੌਕ ਮਹਿਤਾ, 20 ਜਨਵਰੀ (ਜਗਦੀਸ਼ ਸਿੰਘ ਬਮਰਾਹ)-ਸਮਾਜਿਕ ਚੇਤਨਾ, ਔਰਤ ਦੀ ਸਮਾਜ ਵਿਚ ਮਹੱਤਤਾ ਅਤੇ ਬੇਟੀਆਂ ਪ੍ਰਤੀ ਉਸਾਰੂ ਨਜ਼ਰੀਏ ਦੀ ਲੋੜ ਨੂੰ ਹੁਲਾਰਾ ਦੇਣ ਦੇ ਕਰਤੱਵ ਤਹਿਤ ਪਿੰਡ ਨੰਗਲੀ ਕਲਾਂ, ਨੰਗਲੀ ਖੁਰਦ ਅਤੇ ਨਵੀਂ ਨੰਗਲੀ ਵਿਚ ਨਵ- ਜਨਮੀਆਂ ਧੀਆਂ ਨੂੰ ਸੰਸਾਰ ਵਿਚ ਆਉਣ 'ਤੇ 'ਜੀ ਆਇਆਂ ਨੂੰ ' ਕਹਿਣ ਲਈ ਸਰਕਾਰੀ ਐਲੀਮੈਂਟਰੀ ਸਕੂਲ ਨੰਗਲੀ ਕਲਾਂ ਦੇ ਵਿਹੜੇ ਵਿਚ ਧੀਆਂ ਦੀ ਲੋਹੜੀ ਮਨਾਈ ਗਈ | ਸੰਖੇਪ ਸੁੱਚਜੇ ਅਤੇ ਊਰਜਾ ਭਰਪੂਰ ਮਹੌਲ ਵਿਚ ਪਿਛਲੀ ਲੋਹੜੀ ਤੋਂ ਬਾਅਦ ਹੁਣ ਤੱਕ ਜਨਮੀਆਂ ਧੀਆਂ ਦੀਆਂ ਮਾਤਾਵਾਂ, ਤੇ ਉਨ੍ਹਾਂ ਦੇ ਪਰਿਵਾਰਾਂ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਅਤੇ ਬਣਦਾ ਮਾਣ-ਸਨਮਾਨ ਕੀਤਾ ਗਿਆ | ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਸਵ: ਗੁਰਪਾਲ ਸਿੰਘ (ਯੂ. ਐੱਸ. ਏ.) ਦੇ ਪਰਿਵਾਰ, ਬਲਕਾਰ ਸਿੰਘ ਧਾਲੀਵਾਲ ਬੇਟ (ਕਪੂਰਥਲਾ), ਸਵ: ਸੂਬੇਦਾਰ ਮੇਜਰ ਬਾਵਾ ਸਿੰਘ ਰੰਧਾਵਾ (ਨੰਗਲੀ ਕਲਾਂ) ਦੇ ਪਰਿਵਾਰ ਵਲੋਂ ਸਹਿਯੋਗ ਕੀਤਾ ਗਿਆ | ਇਸ ਤੋਂ ਇਲਾਵਾ ਸਕੂਲ ਮੁੱਖ ਅਧਿਆਪਕਾ ਗਗਨਦੀਪ ਕੌਰ, ਸਰਪੰਚ ਬਲਵਿੰਦਰ ਸਿੰਘ ਨਵੀਂ ਨੰਗਲੀ, ਸਮੂਹ ਸਟਾਫ ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਨੰਗਲੀ ਕਲਾਂ, ਆਂਗਣਵਾੜੀ ਵਰਕਰਜ਼ ਪੰਚਾਇਤ ਮੈਂਬਰ, ਸਕੂਲ ਦਾ ਸਹਾਇਕ ਸਟਾਫ, ਐੱਸ. ਐੱਮ. ਸੀ. ਮੈਂਬਰਜ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਤਨਦੇਹੀ ਨਾਲ ਹਿੱਸਾ ਪਾਇਆ | ਸਟੇਜ ਸਕੱਤਰ ਦੀ ਭੂਮਿਕਾ ਹੈੱਡ ਮਾਸਟਰ ਰਾਜਵਿੰਦਰ ਸਿੰਘ ਨੰਗਲੀ ਕਲਾਂ ਨੇ ਨਿਭਾਈ |

ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਲਹਿਰ ਨੂੰ ਪੈਣ ਲੱਗਾ ਬੂਰ <br/> ਅਗਲੀ ਖ਼ਬਰ ਸਕਿੱਲ ਡਿਵੈੱਲਪਮੈਂਟ ਵਰਕਸ਼ਾਪ 'ਟੈਲੀ ਪ੍ਰਾਈਮ: ਬਿ੍ਜਿੰਗ ਅਕੈਡਮੀਆ ਐਂਡ ਇੰਡਸਟਰੀ' ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।