29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਇਮਾਨਦਾਰੀ ਜ਼ਿੰਦਾ ਹੈ <br/>

ਅਜੀਤ ਡੈਸਕ 04-01-2026
ਬਾਬਾ ਬਕਾਲਾ ਸਾਹਿਬ, 3 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਜਦੋਂ ਕਿ ਸਾਰੇ ਪਾਸੇ ਪੈਸੇ ਦਾ ਬੋਲਬਾਲਾ ਹੈ ਅਤੇ ਚਾਰ-ਚੁਫੇਰੇ ਆਪੋ-ਧਾਪੀ ਪਈ ਹੈ, ਪਰ ਇਸ ਕਲਯੁੱਗ ਦੇ ਜ਼ਮਾਨੇ 'ਚ ਅਜੇ ਵੀ ਕੁਝ ਈਮਾਨਦਾਰ ਲੋਕ ਵੱਸਦੇ ਹਨ, ਜਿਨ੍ਹਾਂ ਦੇ ਸਿਰ 'ਤੇ ਧਰਤੀ ਟਿਕੀ ਹੋਈ ਹੈ | ਐਸੀ ਹੀ ਇਕ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਇਕ ਸਬਜ਼ੀ ਵਿਕਰੇਤਾ ਨੂੰ 30,000/-ਰੁਪੈ ਲੱਭੇ ਤਾਂ ਉਸਨੇ ਮਾਲਕ ਨੂੰ ਲੱਭ ਕੇ ਵਾਪਿਸ ਕਰ ਦਿੱਤੇ | ਸਬਜ਼ੀ ਵਿਕਰੇਤਾ ਮਦਨ ਸਿੰਘ ਪੁੱਤਰ ਜਸਵੰਤ ਸਿੰਘ, ਵਾਸੀ ਧਿਆਨਪੁਰ ਜੋ ਕਿ ਬਾਬਾ ਬਕਾਲਾ ਸਾਹਿਬ ਵਿਖੇ ਰੇਹੜੀ ਉਪਰ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ, ਨੂੰ ਇਕ ਮੋਟਰਸਾਈਕਲ ਸਵਾਰ ਪਤੀ-ਪਤਨੀ, ਜੋ ਰਈਆ ਨੂੰ ਜਾ ਰਹੇ ਸਨ, ਤਾਂ ਉਨ੍ਹਾਂ ਦੇ ਬੈਗ ਦੀ ਤਨੀ ਟੁੱਟ ਕਾਰਣ ਬੈਗ ਥੱਲੇ ਡਿੱਗ ਪਿਆ, ਜੋ ਕਿ ਉਸਨੇ ਚੁੱਕ ਲਿਆ, ਬੈਗ 'ਚ ਬੈਂਕ ਕਾਪੀ ਸੀ ਤਾਂ ਉਸਨੇ ਐਚ.ਡੀ.ਐਫ.ਸੀ. ਬੈਂਕ 'ਚ ਜਾ ਕੇ ਮੋਬਾਇਲ ਨੰਬਰ ਲੈ ਕੇ ਰਕਮ ਦੇ ਅਸਲੀ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਬੇਅੰਤ ਸਿੰਘ, ਵਾਸੀ ਛੱਜਲਵਡੀ ਨੂੰ ਫੋਨ ਕਰਕੇ ਸੱਦ ਲਿਆ ਅਤੇ ਉਨ੍ਹਾਂ ਨੂੰ ਰਕਮ ਵਾਪਿਸ ਕਰ ਦਿੱਤੀ, ਸਬਜ਼ੀ ਵਿਕਰੇਤਾ ਦੀ ਇਸ ਇਮਾਨਦਾਰੀ ਦੀ ਇਲਾਕੇ 'ਚ ਖੂਬ ਚਰਚਾ ਹੋ ਰਹੀ ਹੈ |

ਪਿਛਲੀ ਖ਼ਬਰ ਈਰਾਨ 'ਚ ਹਿੰਸਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ 10 ਹੋਈ ਦੰਗਾਕਾਰੀਆਂ ਨੂੰ ਉਨ੍ਹਾਂ ਦੀ ਔਕਾਤ ਦਿਖਾਉਣੀ ਪਵੇਗੀ-ਖਮੇਨੀ... ਅਗਲੀ ਖ਼ਬਰ ਗ਼ਰੀਬਾਂ ਦੀ ਰੋਜ਼ੀ-ਰੋਟੀ ਖੋਹਣ ਦੀ ਕੋਸ਼ਿਸ਼ ਕਰ ਰਹੀ ਕੇਂਦਰ ਸਰਕਾਰ-ਵਿਧਾਇਕ ਰਮਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।