25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਬਲਾਕ ਪੱਧਰੀ ਵਿੱਦਿਅਕ ਮੁਕਾਬਲਿਆਂ ਵਿਚ ਸਿੰਬਲ ਝੱਲੀਆਂ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਰੂਪਨਗਰ, 25 ਨਵੰਬਰ (ਯਸ਼ਵੰਤ ਬੱਸੀ)-ਮੀਆਂਪੁਰ ਬਲਾਕ ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਲਾਕ ਵਿਚੋਂ 11 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ । ਸਕੂਲ ਦੀ ਵਿਦਿਆਰਥਣ ਰਹਿਮਤ ਕੌਰ ਨੇ ਚਿੱਤਰਕਲਾ ਤੇ ਬਾਲ ਗੀਤ ’ਚ ਪਹਿਲਾ ਸਥਾਨ, ਸ਼ਿਵਜੋਤ ਕੌਰ ਨੇ ਕਵਿਤਾ ਗਾਇਨ ਵਿਚ ਪਹਿਲਾ ਤੇ ਪੜ੍ਹਨ ਮੁਕਾਬਲੇ ਵਿਚ ਦੂਸਰਾ, ਏਕਮ ਕੌਰ ਨੇ ਬੋਲ ਲਿਖਤ ਵਿਚ ਪਹਿਲਾ, ਜੈਸਮੀਨ ਕੌਰ ਨੇ ਕਹਾਣੀ ਸੁਣਾਉਣ ਵਿਚ ਪਹਿਲਾ, ਅੰਸ਼ਪ੍ਰੀਤ ਕੌਰ ਨੇ ਚਿੱਤਰਕਲਾ ’ਚ ਪਹਿਲਾ, ਏਕਮਵੀਰ ਸਿੰਘ ਨੇ ਪਹਾੜੇ ਸੁਣਾਉਣ ਵਿਚ ਦੂਸਰਾ ਅਤੇ ਤਸਵੀਰ ਵੇਖ ਕੇ ਵਰਣਨ ਕਰਨ ’ਚ ਜਸਪ੍ਰੀਤ ਕੌਰ ਨੇ ਦੂਸਰਾ ਤੇ ਪੁਰਾਣੇ ਸਮਾਨ ਤੋਂ ਵਸਤੂ ਬਣਾਉਣ ਦੇ ਮੁਕਾਬਲੇ ’ਚ ਤੀਸਰਾ ਸਥਾਨ ਹਾਸਲ ਕੀਤਾ ।

ਅਜੀਤ ਡੈਸਕ 26-11-2026
ਰੂਪਨਗਰ, 25 ਨਵੰਬਰ (ਯਸ਼ਵੰਤ ਬੱਸੀ)-ਮੀਆਂਪੁਰ ਬਲਾਕ ਦੇ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਲਾਕ ਵਿਚੋਂ 11 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ । ਸਕੂਲ ਦੀ ਵਿਦਿਆਰਥਣ ਰਹਿਮਤ ਕੌਰ ਨੇ ਚਿੱਤਰਕਲਾ ਤੇ ਬਾਲ ਗੀਤ ’ਚ ਪਹਿਲਾ ਸਥਾਨ, ਸ਼ਿਵਜੋਤ ਕੌਰ ਨੇ ਕਵਿਤਾ ਗਾਇਨ ਵਿਚ ਪਹਿਲਾ ਤੇ ਪੜ੍ਹਨ ਮੁਕਾਬਲੇ ਵਿਚ ਦੂਸਰਾ, ਏਕਮ ਕੌਰ ਨੇ ਬੋਲ ਲਿਖਤ ਵਿਚ ਪਹਿਲਾ, ਜੈਸਮੀਨ ਕੌਰ ਨੇ ਕਹਾਣੀ ਸੁਣਾਉਣ ਵਿਚ ਪਹਿਲਾ, ਅੰਸ਼ਪ੍ਰੀਤ ਕੌਰ ਨੇ ਚਿੱਤਰਕਲਾ ’ਚ ਪਹਿਲਾ, ਏਕਮਵੀਰ ਸਿੰਘ ਨੇ ਪਹਾੜੇ ਸੁਣਾਉਣ ਵਿਚ ਦੂਸਰਾ ਅਤੇ ਤਸਵੀਰ ਵੇਖ ਕੇ ਵਰਣਨ ਕਰਨ ’ਚ ਜਸਪ੍ਰੀਤ ਕੌਰ ਨੇ ਦੂਸਰਾ ਤੇ ਪੁਰਾਣੇ ਸਮਾਨ ਤੋਂ ਵਸਤੂ ਬਣਾਉਣ ਦੇ ਮੁਕਾਬਲੇ ’ਚ ਤੀਸਰਾ ਸਥਾਨ ਹਾਸਲ ਕੀਤਾ । ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਸਕੂਲ ਅਧਿਆਪਕ ਸੁਖਦੇਵ ਸਿੰਘ ਅਤੇ ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ।
ਪਿਛਲੀ ਖ਼ਬਰ ਨਹਿਰ ਦਾ ਪਾਣੀ ਪ੍ਰਦੂਸ਼ਿਤ ਹੋਣ ਕਾਰਨ ਹਜ਼ਾਰਾਂ ਮੱਛੀਆਂ ਮਰੀਆਂ ਉਡਾਰੀ ਮਾਰ ਅਫ਼ਸਰ ਵੀ ਨਾਸੂਰ ਸਮੱਸਿਆ : ਸੱਚਦੇਵਾ ਅਗਲੀ ਖ਼ਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਲਾਕੇ ਵਿਚ ਧਾਰਮਿਕ ਸਮਾਗਮ ਕਰਵਾਏ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।