12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਪੰਚਕੂਲਾ ਵਿਖੇ ਪੀ. ਐੱਮ. ਡੀ. ਏ. ਦੀ ਕਾਰਵਾਈ ਦੌਰਾਨ 2 ਨਾਜਾਇਜ਼ ਰੈਸਟੋਰੈਂਟ-ਕਮ-ਢਾਬੇ ਢਾਹੇ

ਪੰਚਕੂਲਾ, 11 ਨਵੰਬਰ (ਕਪਿਲ)-ਪੰਚਕੂਲਾ ਮਹਾਂਨਗਰ ਵਿਕਾਸ ਅਥਾਰਟੀ (ਪੀ. ਐੱਮ.

ਅਜੀਤ ਡੈਸਕ 12-11-2026
ਪੰਚਕੂਲਾ, 11 ਨਵੰਬਰ (ਕਪਿਲ)-ਪੰਚਕੂਲਾ ਮਹਾਂਨਗਰ ਵਿਕਾਸ ਅਥਾਰਟੀ (ਪੀ. ਐੱਮ. ਡੀ. ਏ.) ਵਲੋਂ ਨਾਜਾਇਜ਼ ਕਬਜ਼ਿਆਂ ਅਤੇ ਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਦੋ ਰੈਸਟੋਰੈਂਟ-ਕਮ-ਢਾਬਿਆਂ ਨੂੰ ਢਾਹ ਦਿੱਤਾ ਗਿਆ। ਇਹ ਮੁਹਿੰਮ ਪੀ. ਐੱਮ. ਡੀ. ਏ. ਦੇ ਜ਼ਿਲ੍ਹਾ ਨਗਰ ਯੋਜਨਾਕਾਰ ਵਿਕਰਮ ਕੁਮਾਰ ਦੀ ਅਗਵਾਈ ਹੇਠ ਚਲਾਈ ਗਈ। ਇਸ ਦੌਰਾਨ ਪਿੰਡ ਬਾਂਸਘਾਟੀ ਅਤੇ ਜਲਾਹ ਵਿਖੇ ਬਣੇ ਦੋ ਨਾਜਾਇਜ਼ ਰੈਸਟੋਰੈਂਟ-ਕਮ-ਢਾਬਿਆਂ ਨੂੰ ਢਾਹਿਆ ਗਿਆ। ਇਹ ਕਾਰਵਾਈ ਡਿਊਟੀ ਮੈਜਿਸਟ੍ਰੇਟ ਗੁਰਮੀਤ ਸਿੰਘ, ਪੀ. ਐੱਮ. ਡੀ. ਏ. ਦੇ ਕਾਰਜਕਾਰੀ ਇੰਜੀਨੀਅਰ ਅਤੇ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ‘ਚ ਅਮਲ ‘ਚ ਲਿਆਂਦੀ ਗਈ। ਵਿਭਾਗ ਵਲੋਂ ਦੱਸਿਆ ਗਿਆ ਕਿ ਕਾਲਕਾ ਤੋਂ ਬੱਦੀ ਰੋਡ ਤੱਕ ਗਰੀਨ ਬੈਲਟ ਅਤੇ ਨਿਰਧਾਰਤ ਸੜਕ ਦੇ ਨਾਲ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਲਈ ਆਉਣ ਵਾਲੇ ਦਿਨਾਂ ‘ਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਸੜਕ ਦੇ ਕਿਨਾਰੇ ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਤੋਂ ਇਲਾਵਾ ਕਬਾੜ ਦੀਆਂ ਦੁਕਾਨਾਂ ਅਤੇ ਸਕ੍ਰੈਪ ਯਾਰਡ ਚਲਾਉਣ ਵਾਲਿਆਂ ਨੂੰ ਵੀ ਲੋੜੀਂਦੇ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। ਵਿਭਾਗ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਉਸਾਰੀ ਜਾਂ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਕਾਨੂੰਨ ਵਿਵਸਥਾ ਤਹਿਤ ਗੁਰੂ ਨਗਰੀ ’ਚ ਸੀ.ਆਰ.ਪੀ.ਐਫ. ਦੀਆਂ 3 ਕੰਪਨੀਆਂ ਦੇਰ ਸ਼ਾਮ ਕੀਤੀਆਂ ਤਾਇਨਾਤ * ਪੁਲਿਸ ਕਮਿਸ਼ਨਰ ਵਲ... ਅਗਲੀ ਖ਼ਬਰ ਸਰਕਾਰੀ ਹਸਪਤਾਲ ਸਿੰਘ ਪੁਰ (ਨੂਰਪੁਰ ਬੇਦੀ) ਵਿਖੇ ਹੱਡੀਆਂ ਦੇ ਮਾਹਿਰ ਡਾਕਟਰ ਦੀ ਓ.ਪੀ.ਡੀ. ਮੁੜ ਹੋਈ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।