11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਆਲੋਵਾਲ ’ ਚ 37 ਵਾਂ ਸਭਿਆਚਾਰਕ ਮੇਲਾ ਸਮਾਪਤ

ਭਰਤਗੜ੍ਹ, 10 ਨਵੰਬਰ (ਜਸਬੀਰ ਸਿੰਘ ਬਾਵਾ)-ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਪ੍ਰਗਟ ਦਿਵਸ ਮੌਕੇ ਆਲੋਵਾਲ ’ਚ ਸਮੂਹ ਗ੍ਰਾਮ ਪੰਚਾਇਤ ਦੀ ਅਗਵਾਈ ’ਚ ਬਾਬਾ ਵਿਸ਼ਵਕਰਮਾ ਸਭਿਆਚਾਰਕ ਕਲੱਬ ਰਜਿ ਦੇ ਨੁਮਾਇੰਦਿਆਂ ਵਲੋਂ ਸਥਾਨਕ ਵਸਨੀਕਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ 37ਵਾਂ ਸੱਭਿਆਚਾਰਕ ਮੇਲਾ ਇਕ ਵਰ੍ਹੇ ਲਈ ਅਮਿੱਟ ਯਾਦਾਂ ਛੱਡਦਾ ਛੱਡਦਾ ਸਮਾਪਤ ਹੋ ਗਿਆ। ਇਸ ਦੌਰਾਨ ਵਿਸ਼ਵ ਪ੍ਰਸਿੱਧ ਗਾਇਕ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ, ਗਾਇਕ ਅਵਤਾਰ ਆਲੋਵਾਲੀਆ, ਗਾਇਕਾ ਜਸਪ੍ਰੀਤ, ਗਾਇਕ ਹਰਮਿੰਦਰ ਨੂਰਪੁਰੀ, ਗਾਇਕਾ ਸੁੱਖੀ ਘੁਮਾਣ, ਗਾਇਕ ਅਮਰ ਅਰਸ਼ੀ, ਗਾਇਕਾ ਨਰਿੰਦਰ ਜੋਤ ਨੇ ਆਪੋ-ਆਪਣੇ ਗੀਤਾਂ ਨਾਲ ਭਰਵੀਂ ਹਾਜ਼ਰੀ ਲੁਆਈ।

ਅਜੀਤ ਡੈਸਕ 11-11-2026
ਭਰਤਗੜ੍ਹ, 10 ਨਵੰਬਰ (ਜਸਬੀਰ ਸਿੰਘ ਬਾਵਾ)-ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਪ੍ਰਗਟ ਦਿਵਸ ਮੌਕੇ ਆਲੋਵਾਲ ’ਚ ਸਮੂਹ ਗ੍ਰਾਮ ਪੰਚਾਇਤ ਦੀ ਅਗਵਾਈ ’ਚ ਬਾਬਾ ਵਿਸ਼ਵਕਰਮਾ ਸਭਿਆਚਾਰਕ ਕਲੱਬ ਰਜਿ ਦੇ ਨੁਮਾਇੰਦਿਆਂ ਵਲੋਂ ਸਥਾਨਕ ਵਸਨੀਕਾਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ 37ਵਾਂ ਸੱਭਿਆਚਾਰਕ ਮੇਲਾ ਇਕ ਵਰ੍ਹੇ ਲਈ ਅਮਿੱਟ ਯਾਦਾਂ ਛੱਡਦਾ ਛੱਡਦਾ ਸਮਾਪਤ ਹੋ ਗਿਆ। ਇਸ ਦੌਰਾਨ ਵਿਸ਼ਵ ਪ੍ਰਸਿੱਧ ਗਾਇਕ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ, ਗਾਇਕ ਅਵਤਾਰ ਆਲੋਵਾਲੀਆ, ਗਾਇਕਾ ਜਸਪ੍ਰੀਤ, ਗਾਇਕ ਹਰਮਿੰਦਰ ਨੂਰਪੁਰੀ, ਗਾਇਕਾ ਸੁੱਖੀ ਘੁਮਾਣ, ਗਾਇਕ ਅਮਰ ਅਰਸ਼ੀ, ਗਾਇਕਾ ਨਰਿੰਦਰ ਜੋਤ ਨੇ ਆਪੋ-ਆਪਣੇ ਗੀਤਾਂ ਨਾਲ ਭਰਵੀਂ ਹਾਜ਼ਰੀ ਲੁਆਈ। ਵਿਸ਼ੇਸ਼ ਤੌਰ ’ਤੇ ਪੁੱਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਨੇ ਸਿੱਖਿਆ, ਸਿਹਤ ਸਹੂਲਤਾਂ, ਰੁਜ਼ਗਾਰ ਤੇ ਵਿਕਾਸ ਪੱਖੋਂ ਬੁਲੰਦੀਆਂ ਨੂੰ ਛੂਹਿਆ ਹੈ, ਵਿਰੋਧੀਆਂ ਕੋਲ ਸਰਕਾਰ ਦੇ ਖ਼ਿਲਾਫ਼ ਬੋਲਣ ਤੋਂ ਇਲਾਵਾ ਕੁੱਝ ਵੀ ਨਹੀਂ, ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਵੀ ‘ਆਪ’ ਸਰਕਾਰ ਹੀ ਸੱਤਾ ਸੰਭਾਲੇਗੀ। ਉਨ੍ਹਾਂ ਕਲੱਬ ਪ੍ਰਬੰਧਕਾਂ ਨੂੰ ਇਕ ਲੱਖ ਰੁਪਏ ਦੀ ਆਰਥਿਕ ਮਦਦ ਕੀਤੀ, ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ 2017 ਤੋਂ 2022 ਤੱਕ ਕਾਂਗਰਸ ਸਰਕਾਰ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਅਤੇ ਵਿਕਾਸ ਦੇ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਦੁਬਾਰਾ ਆਪਣੀ ਸਰਕਾਰ ਆਉਣ ’ਤੇ ਸੂਬੇ ਨੂੰ ਤਰੱਕੀ, ਖ਼ੁਸ਼ਹਾਲੀ ਤੇ ਵਿਕਾਸ ਪੱਖੋਂ ਪਹਿਲੇ ਦਰਜੇ ’ਤੇ ਲੈ ਕੇ ਆਵਾਂਗੇ। ਵਿਸ਼ਵ ਪ੍ਰਸਿੱਧ ਖਿਡਾਰੀ ਦਲਜੀਤ ਸਿੰਘ ਰਾਣਾ ਸਾਬਕਾ ਪੁਲਿਸ ਅਧਿਕਾਰੀ ਨੇ ਪ੍ਰਬੰਧਕਾਂ ਨੂੰ ਨਕਦ ਆਰਥਿਕ ਮਦਦ ਕਰਦਿਆਂ 37ਵੇਂ ਸਭਿਆਚਾਰਕ ਮੇਲੇ ਦੀ ਸਫਲਤਾ ’ਤੇ ਮੁਬਾਰਕਬਾਦ ਦਿੱਤੀ। ਸਰਪੰਚ ਬੀਬੀ ਪਰਮਜੀਤ ਕੌਰ, ਅਵਤਾਰ ਆਲੋਵਾਲੀਆ, ਪ੍ਰਧਾਨ ਮਨਿੰਦਰ ਸਿੰਘ ਖੇਪੜ, ਚੌਧਰੀ ਸੁੱਚਾ ਸਿੰਘ, ਗੁਲਜ਼ਾਰ ਸਿੰਘ ਖੇਪੜ, ਚੌਧਰੀ ਭਾਗ ਸਿੰਘ, ਮਾ. ਨਸੀਬ ਸਿੰਘ, ਰਾਮ ਸਿੰਘ, ਰਜਿੰਦਰ ਸਿੰਘ, ਦਰਸ਼ਨ ਸਿੰਘ ਸਮੇਤ ਹੋਰਨਾਂ ਪ੍ਰਬੰਧਕਾਂ ਅਤੇ ਪੰਚਾਇਤ ਨੁਮਾਇੰਦਿਆਂ ਨੇ ਮਹਿਮਾਨਾਂ, ਗਾਇਕਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਮੋਰਿੰਡਾ ਦਾ ਚੋਣ ਇਜਲਾਸ ਅਗਲੀ ਖ਼ਬਰ ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।