ਅੱਜ ਬਿਜਲੀ ਬੰਦ ਰਹੇਗੀ
ਨੂਰਪੁਰ ਬੇਦੀ, 9 ਨਵੰਬਰ (ਹਰਦੀਪ ਸਿੰਘ ਢੀਂਡਸਾ)-ਵਧੀਕ ਸਹਾਇਕ ਇੰਜੀਨੀਅਰ ਸਬ ਆਫਿਸ ਤਖ਼ਤਗੜ੍ਹ ਇੰਜ. ਨਰਿੰਦਰ ਸਿੰਘ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਬੈਂਸ ਫੀਡਰ ਦੀ ਬਿਜਲੀ ਸਪਲਾਈ 10 ਨਵੰਬਰ 2026 ਨੂੰ ਬੈਂਸ ਫੀਡਰ ਅਧੀਨ ਪੈਂਦੇ ਪਿੰਡਾਂ ਭੋਗੀਪੁਰ, ਭੱਟੋ, ਸਰਥਲੀ, ਟੱਪਰੀਆਂ, ਬੈਂਸਾਂ, ਤਖਤਗੜ੍ਹ ਘੜੀਸਪੁਰ, ਢਾਹਾਂ, ਔਲਖਾਂ ਅਸਾਲਤਪੁਰ, ਲਹਿੜੀਆਂ ਦੀ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ ਬਿਜਲੀ ਸਪਲਾਈ ਬੰਦ ਰਹਿਣ ਦਾ ਸਮਾਂ ਵੱਧ ਘੱਟ ਵੀ ਹੋ ਸਕਦਾ ਹੈ।
ਅਜੀਤ ਡੈਸਕ
10-11-2026