07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਖ਼ਾਲਸਾ ਕਾਲਜ ਦੇ ਐਨ. ਸੀ. ਸੀ. ਕੈਡਿਟ ਇੰਦਰਪ੍ਰੀਤ ਸਿੰਘ ਦੀ ਦੇਹਰਾਦੂਨ ਸਥਿਤ ਭਾਰਤੀ ਮਿਲਟਰੀ ਅਕੈਡਮੀ ਦੇ ਵੱਕਾਰੀ ਕੈਂਪ ਲਈ ਹੋਈ ਚੋਣ

ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਜੇ. ਐਸ.

ਸ੍ਰੀ ਅਨੰਦਪੁਰ ਸਾਹਿਬ ਦੇ ਖ਼ਾਲਸਾ ਕਾਲਜ ਦੇ ਐਨ. ਸੀ. ਸੀ. ਕੈਡਿਟ ਇੰਦਰਪ੍ਰੀਤ ਸਿੰਘ ਦੀ ਤਸਵੀਰ। 07-11-2026
ਸ੍ਰੀ ਅਨੰਦਪੁਰ ਸਾਹਿਬ, 6 ਨਵੰਬਰ (ਜੇ. ਐਸ. ਨਿੱਕੂਵਾਲ)-ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਐਨ. ਸੀ. ਸੀ. ਕੈਡਿਟ ਅੰਡਰ ਅਫ਼ਸਰ ਇੰਦਰਪ੍ਰੀਤ ਸਿੰਘ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਵੱਡੀ ਪ੍ਰਾਪਤੀ ਹਾਸਿਲ ਕੀਤੀ ਹੈ। 23 ਪੰਜਾਬ ਬਟਾਲੀਅਨ ਐਨ. ਸੀ. ਸੀ. ਰੂਪਨਗਰ ਨਾਲ ਸਬੰਧਿਤ ਕੈਡਿਟ ਇੰਦਰਪ੍ਰੀਤ ਸਿੰਘ ਦੀ ਚੋਣ ਦੇਹਰਾਦੂਨ ਸਥਿਤ ਭਾਰਤੀ ਮਿਲਟਰੀ ਅਕੈਡਮੀ ਵਿਖੇ ਲੱਗਣ ਵਾਲੇ ਵੱਕਾਰੀ ਕੈਂਪ ਵਿਚ ਸ਼ਮੂਲੀਅਤ ਲਈ ਹੋਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਕਾਲਜ ਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ। ਇਸ ਪ੍ਰਾਪਤੀ ਤੇ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਕੈਡਿਟ ਇੰਦਰਪ੍ਰੀਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਅਨੁਸ਼ਾਸਨ, ਸਖ਼ਤ ਮਿਹਨਤ, ਸਮਰਪਣ ਤੇ ਦੇਸ਼ ਸੇਵਾ ਦੀ ਭਾਵਨਾ ਦਾ ਨਤੀਜਾ ਹੈ। ਉਨ੍ਹਾਂ ਹੋਰਨਾਂ ਐਨ. ਸੀ. ਸੀ. ਕੈਡਿਟਾਂ ਨੂੰ ਵੀ ਉਸ ਦੀ ਦੀ ਪ੍ਰਾਪਤੀ ਤੋਂ ਪ੍ਰੇਰਨਾ ਲੈਣ ਅਤੇ ਜੀਵਨ ਵਿਚ ਉੱਚੇ ਮੁਕਾਮ ਹਾਸਿਲ ਕਰਨ ਲਈ ਲਗਨ ਨਾਲ ਮਿਹਨਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਐਨ. ਸੀ. ਸੀ. ਨੌਜਵਾਨਾਂ ਵਿਚ ਅਨੁਸ਼ਾਸਨ, ਦੇਸ਼ ਭਗਤੀ, ਹਿੰਮਤ, ਲੀਡਰਸ਼ਿਪ ਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਨੌਜਵਾਨਾਂ ਦੇ ਸ਼ਖ਼ਸੀਅਤ ਵਿਕਾਸ ਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਦਾ ਮਹੱਤਵਪੂਰਨ ਮੰਚ ਹੈ। ਇਸ ਮੌਕੇ ਉਨ੍ਹਾਂ ਨੇ ਐਨ. ਸੀ. ਸੀ. ਦੇ ਏ. ਐਨ. ਓ . ਕੈਪਟਨ ਸੰਦੀਪ ਕੁਮਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੈਡਿਟਾਂ ਨੂੰ ਦਿੱਤੀ ਜਾ ਰਹੀ ਨਿਰੰਤਰ ਅਗਵਾਈ, ਸਿਖਲਾਈ ਅਤੇ ਉਤਸ਼ਾਹ ਸਦਕਾ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰ ਰਹੇ ਹਨ।
ਪਿਛਲੀ ਖ਼ਬਰ ਸੰਨਿਆਸ ਆਸ਼ਰਮ ਥਲੀ ਕਲਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਵਿਆਹ ਦੀ ਰਿਸੈਪਸ਼ਨ ਪਾਰਟੀ ’ਚੋਂ 30 ਤੋਲੇ ਸੋਨਾ, ਨਕਦੀ ਤੇ ਮੋਬਾਈਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।