ਰੂਪਨਗਰ, 3 ਨਵੰਬਰ (ਸਤਨਾਮ ਸਿੰਘ ਸੱਤੀ)-ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ. ਵੀ. ਗਰਿੱਡ ਸ/ਸ ਬੂਰ ਮਾਜਰਾ ਦੀ ਸ਼ੱਟ ਡਾਊਨ ਹੋਣ ਕਰਕੇ ਇਸ ਸਬ ਸਟੇਸ਼ਨ ਤੋਂ ਚਲਦੇ 11 ਕੇ. ਵੀ. ਲੁਹਾਰੀ, ਦੁਲਚੀ ਮਾਜਰਾ, ਅਟੱਲਗੜ੍ਹ ਤੇ ਖਾਬੜਾ ਫੀਡਰਾਂ ਦੀ ਜ਼ਰੂਰੀ ਮੈਂਟੀਨੈਂਸ ਕਰਨ ਲਈ ਬਿਜਲੀ ਸਪਲਾਈ ਮਿਤੀ 4.11.2026 ਨੂੰ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰੱਖੀ ਜਾਵੇਗੀ। ਜਿਸ ਨਾਲ ਪਿੰਡ ਦੁਲਚੀ ਮਾਜਰਾ, ਗੋਸਲਾ, ਸੀਹੋ ਮਾਜਰਾ, ਰੋਡ ਮਾਜਰਾ, ਚੱਕਲਾ, ਭਾਗੋਮਾਜਰਾ, ਮੁਗਲ ਮਾਜਰੀ, ਲੁਹਾਰੀ, ਖਾਬੜਾ, ਅਟੱਲਗੜ੍ਹ, ਸਾਲਾਂਪੁਰ ਚੌਂਕ, ਸੋਲਖੀਆ, ਬਹਿਰਾਮਪੁਰ, ਸਿੰਘ ਭਗਵੰਤਪੁਰਾ, ਬਾਹਮਣ ਮਾਜਰਾ, ਸੰਤਪੁਰ ਚੁਪਕੀ, ਅਸਮਾਨਪੁਰ, ਪੱਥਰ ਮਾਜਰਾ ਆਦਿ ਪਿੰਡਾਂ ਦੀ ਘਰੇਲੂ, ਵਪਾਰਿਕ ਅਤੇ ਖੇਤੀਬਾੜੀ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਇਹ ਸੂਚਨਾ ਸਹਾਇਕ ਕਾਰਜਕਾਰੀ ਇੰਜੀਨੀਅਰ (ਸੰ) ਉਪ ਮੰਡਲ ਸੁੱਖਰਾਮਪੁਰ ਵਲੋਂ ਦਿੱਤੀ ਗਈ।