02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੇਵਾਮੁਕਤੀ ਮੌਕੇ ਨਸੀਬ ਰਾਣਾ ਦਾ ਇੰਟਕ ਵਲੋਂ ਸਨਮਾਨ

ਨੰਗਲ, 1 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ.

ਅਜੀਤ ਡੈਸਕ 02-11-2026
ਨੰਗਲ, 1 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐਮ. ਬੀ.) ਦੇ ਪਾਵਰ ਵਿੰਗ ਅਧੀਨ ਜਨਰੇਸ਼ਨ ਸਿਵਲ ਮੇਨਟੇਨੈਂਸ ਮੰਡਲ ਵਿਚ ਸੇਵਾਵਾਂ ਨਿਭਾਉਣ ਉਪਰੰਤ ਸੇਵਾਮੁਕਤ ਹੋਏ ਨਸੀਬ ਰਾਣਾ ਨੂੰ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਅਤੇ ਇੰਟਕ ਆਗੂਆਂ ਵਲੋਂ ਸਨਮਾਨਿਤ ਕਰਕੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਇੰਟਕ ਆਗੂਆਂ ਸਤਪਾਲ ਸ਼ਰਮਾ, ਸਤਨਾਮ ਸਿੰਘ ਲਾਦੀ, ਦਵਿੰਦਰ ਗਾਂਧੀ ਤੇ ਮਹਿੰਦਰ ਸਿੰਘ ਨੇ ਕਿਹਾ ਕਿ ਨਸੀਬ ਰਾਣਾ ਨੇ ਆਪਣੇ ਸੇਵਾਕਾਲ ਦੌਰਾਨ ਪੂਰੀ ਇਮਾਨਦਾਰੀ, ਲਗਨ ਤੇ ਨਿਸ਼ਠਾ ਨਾਲ ਜ਼ਿੰਮੇਵਾਰੀਆਂ ਨਿਭਾਈਆਂ। ਉਨ੍ਹਾਂ ਨੇ ਡਿਊਟੀ ਦੇ ਨਾਲ-ਨਾਲ ਕਰਮਚਾਰੀਆਂ ਦੇ ਹੱਕਾਂ ਦੀ ਰਾਖੀ ਲਈ ਟਰੇਡ ਯੂਨੀਅਨ ਰਾਹੀਂ ਵੀ ਅਹਿਮ ਯੋਗਦਾਨ ਪਾਇਆ। ਯੂਨੀਅਨ ਵਲੋਂ ਉਨ੍ਹਾਂ ਨੂੰ ਯਾਦਗਾਰੀ ਸਨਮਾਨ ਭੇਟ ਕਰਦਿਆਂ ਚੰਗੀ ਸਿਹਤ, ਖ਼ੁਸ਼ਹਾਲੀ ਤੇ ਸੁਖਮਈ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਗੁਰਮੇਲ ਮਹਿਰਾ, ਕੁਲਦੀਪ ਸਿੰਘ, ਕਮਲ ਯਾਦਵ, ਅਸ਼ਵਨੀ ਕੁਮਾਰ, ਜੇ. ਈ. ਰਾਜੀਵ ਕੁਮਾਰ, ਨੀਰਜ ਸਹਿਗਲ ਸਮੇਤ ਬੀ. ਬੀ. ਐਮ. ਬੀ. ਦੇ ਹੋਰ ਕਰਮਚਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਸਰਕਾਰ ਬਣਨ ’ਤੇ ਪੰਜਾਬ ਨੂੰ ਨਸ਼ਾਮੁਕਤ ਕਰਨਾ ਹੋਵੇਗੀ ਪਹਿਲ-ਐਡਵੋਕੇਟ ਵਿਕਰਾਂਤ ਪਵਾਰ ਅਗਲੀ ਖ਼ਬਰ ਲੁਠੇੜੀ ਸਕੂਲ ਵਿਖੇ ਇਲੈੱਕਟ੍ਰਾਨਿਕ ਕੂੜੇ ਸੰਬੰਧੀ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।