ਵੱਖ - ਵੱਖ ਆਗੂਆਂ ਵਲੋਂ ਨਰੇਸ਼ ਸੈਣੀ ਨਾਲ ਦੁੱਖ ਸਾਂਝਾ
ਨੂਰਪੁਰ ਬੇਦੀ, 31 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਪਿੰਡ ਸੈਣੀ ਮਾਜਰਾ ਦੇ ਵਸਨੀਕ ਨਰੇਸ਼ ਕੁਮਾਰ ਸੈਣੀ ਅਤੇ ਪਰਮਜੀਤ ਪੰਮੀ ਸੈਣੀ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਮਾਤਾ ਸ੍ਰੀਮਤੀ ਨਸੀਬ ਕੌਰ ਪਤਨੀ ਸਵਰਗੀ ਹਰਬੰਸ ਲਾਲ ਦਾ ਦਿਹਾਂਤ ਹੋ ਗਿਆ। ਮਾਤਾ ਨਸੀਬ ਕੌਰ ਦੇ ਅਕਾਲ ਚਲਾਣੇ ’ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਨਰੇਸ਼ ਕੁਮਾਰ ਸੈਣੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿੱਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਅਜੀਤ ਡੈਸਕ
01-11-2026