27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸ਼੍ਰੋਮਣੀ ਅਕਾਲੀ ਦਲ ਦੇ ਬੀ . ਸੀ . ਵਿੰਗ ਪੰਜਾਬ ਮੀਤ ਪ੍ਰਧਾਨ ਸਰਬਜੀਤ ਸਿੰਘ ਮਸੂਤਾ ਦਾ ਬਹਾਦਰਪੁਰ ਵਿਖੇ ਡਾ . ਚੀਮਾ ਸਮੇਤ ਅਕਾਲੀ ਆਗੂਆਂ ਨੇ ਕੀਤਾ ਸਨਮਾਨ

ਘਨੌਲੀ, 26 ਅਕਤੂਬਰ (ਜਸਵੀਰ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਰਬਜੀਤ ਸਿੰਘ ਮਸੂਤਾ ਨੂੰ ਪਾਰਟੀ ਦੇ ਬੀ. ਸੀ.

ਅਜੀਤ ਡੈਸਕ 27-10-2026
ਘਨੌਲੀ, 26 ਅਕਤੂਬਰ (ਜਸਵੀਰ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਸਰਬਜੀਤ ਸਿੰਘ ਮਸੂਤਾ ਨੂੰ ਪਾਰਟੀ ਦੇ ਬੀ.ਸੀ. ਵਿੰਗ ਦਾ ਪੰਜਾਬ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਬਹਾਦਰਪੁਰ ਵਿਖੇ ਸਨਮਾਨਿਤ ਕੀਤਾ ਗਿਆ। ਇਹ ਨਿਯੁਕਤੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਸਿਫ਼ਾਰਸ਼ ’ਤੇ ਹਾਈਕਮਾਂਡ ਵੱਲੋਂ ਕੀਤੀ ਗਈ ਹੈ। ਸਰਕਲ ਪ੍ਰਧਾਨ ਸਵਰਨਜੀਤ ਸਿੰਘ ਬੋਬੀ ਬਹਾਦਰਪੁਰ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਦੌਰਾਨ ਪਾਰਟੀ ਦੀਆਂ ਗਤੀਵਿਧੀਆਂ ਅਤੇ ਜਥੇਬੰਦੀ ਦੀ ਮਜ਼ਬੂਤੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਸਮੇਤ ਇਲਾਕੇ ਦੇ ਅਕਾਲੀ ਆਗੂਆਂ ਨੇ ਸਰਬਜੀਤ ਸਿੰਘ ਮਸੂਤਾ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਜਿੰਦਰ ਪਾਲ ਸਿੰਘ ਬੋਬੀ ਵਾਲੇ ਨੇ ਕਿਹਾ ਕਿ ਸਰਬਜੀਤ ਸਿੰਘ ਮਸੂਤਾ ਨੇ ਪਾਰਟੀ ਦੇ ਔਖੇ ਸਮੇਂ ਦੌਰਾਨ ਵੀ ਪੂਰੀ ਵਫ਼ਾਦਾਰੀ ਨਾਲ ਸਾਥ ਨਿਭਾਇਆ ਹੈ। ਉਨ੍ਹਾਂ ਦੀ ਪਾਰਟੀ ਪ੍ਰਤੀ ਲਗਨ, ਮਿਹਨਤ ਅਤੇ ਸਮਰਪਣ ਨੂੰ ਦੇਖਦਿਆਂ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਇਸ ਅਹੁਦੇ ਨਾਲ ਨਿਵਾਜਿਆ ਗਿਆ ਹੈ। ਇਸ ਮੌਕੇ ਨਵ-ਨਿਯੁਕਤ ਮੀਤ ਪ੍ਰਧਾਨ ਸਰਬਜੀਤ ਸਿੰਘ ਮਸੂਤਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਪੂਰੀ ਮਿਹਨਤ, ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਅਤੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਅਕਾਲੀ ਆਗੂ ਸੁਖਜਿੰਦਰ ਪਾਲ ਸਿੰਘ ਬੋਬੀ ਬੋਲਾ, ਸਰਕਲ ਪ੍ਰਧਾਨ ਅਤੇ ਯੂਥ ਆਗੂ ਸਵਰਨਜੀਤ ਸਿੰਘ ਬੋਬੀ ਬਹਾਦਰਪੁਰ, ਦਲਜੀਤ ਸਿੰਘ ਭੁੱਟੋ, ਇਸਤਰੀ ਵਿੰਗ ਪ੍ਰਧਾਨ ਬੀਬੀ ਚਰਨਜੀਤ ਕੌਰ, ਸਾਬਕਾ ਸਰਪੰਚ ਚਿੱਤਵਨ ਕੌਰ, ਪਰਵਿੰਦਰ ਕੌਰ, ਹਰਵਿੰਦਰ ਕੌਰ, ਹਰਭਜਨ ਸਿੰਘ, ਸੁਰਿੰਦਰ ਸਿੰਘ, ਅਜੀਤ ਪਾਲ ਸਿੰਘ, ਸ਼ਿਆਮ ਸਿੰਘ ਸਮੇਤ ਪਿੰਡ ਦੇ ਪਤਵੰਤੇ ਸੱਜਣ, ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਭਾਈ ਘਨੱਈਆ ਚੈਰੀਟੇਬਲ ਹਸਪਤਾਲ ਵਿਖੇ ਸਿਹਤ ਜਾਂਚ ਕੈਂਪ , 200 ਤੋਂ ਵੱਧ ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਪੰਜਾਬ ਦੇ ਹੱਕਾਂ ਨਾਲ ਧੋਖਾ ਕਰਕੇ ਹਿਮਾਚਲ ’ ਚ ਸੱਤਾ ਦੇ ਸੁਪਨੇ ਦੇਖ ਰਹੀ ‘ ਆਪ ’ ਸਰਕਾਰ - ਗੌਰਵ ਰਾਣਾ ਐਂਟਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।