ਪੰਜ ਸਾਲਾ ਵੈਲਨਟੀਨਾ ਮਿਹਰ ਤੂਰ ਨੇ ਆਸਟ੍ਰੇਲੀਆ ’ਚ ਜਿੱਤੇ ਚਾਰ ਤਗਮੇ
ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦੇ ਪਿੰਡ ਕੋਟਲਾ ਨਿਹੰਗ ਨਾਲ ਸਬੰਧਤ ਨਵਰਾਜ ਤੂਰ ਦੀ ਪੰਜ ਸਾਲਾ ਧੀ ਵੈਲਨਟੀਨਾ ਮਿਹਰ ਤੂਰ ਨੇ ਆਸਟਰੇਲੀਆ ਵਿਚ ਜਿਮਨਾਸਟਿਕ ਦੇ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਮਗੇ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਵੈਲਨਟੀਨਾ ਨੇ ਐਡੀਲੇਡ ਮਲਟੀਕਲਚਰਲ ਗੇਮਜ਼ ਵਿਚ ਇੱਕ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਆਪਣੇ ਨਾਮ ਕੀਤੇ।
ਪ
ਪ੍ਰਬੰਧਕਾਂ ਤੋਂ ਮੈਡਲ ਪ੍ਰਾਪਤ ਕਰ ਰਹੀ ਵੈਲਨਟੀਨਾ।
25-10-2026
ਰੂਪਨਗਰ, 24 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦੇ ਪਿੰਡ ਕੋਟਲਾ ਨਿਹੰਗ ਨਾਲ ਸਬੰਧਤ ਨਵਰਾਜ ਤੂਰ ਦੀ ਪੰਜ ਸਾਲਾ ਧੀ ਵੈਲਨਟੀਨਾ ਮਿਹਰ ਤੂਰ ਨੇ ਆਸਟਰੇਲੀਆ ਵਿਚ ਜਿਮਨਾਸਟਿਕ ਦੇ ਮੁਕਾਬਲਿਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਤਮਗੇ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਵੈਲਨਟੀਨਾ ਨੇ ਐਡੀਲੇਡ ਮਲਟੀਕਲਚਰਲ ਗੇਮਜ਼ ਵਿਚ ਇੱਕ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਆਪਣੇ ਨਾਮ ਕੀਤੇ। ਵੈਲਨਟੀਨਾ ਦੇ ਪਿਤਾ ਨਵਰਾਜ ਤੂਰ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਕੋਟਲਾ ਨਾਲ ਸਬੰਧਤ ਹਨ, ਜਦਕਿ ਉਸ ਦੀ ਮਾਤਾ ਦਾ ਨਾਮ ਐਮਿਲੀ ਤੂਰ ਹੈ। ਆਸਟਰੇਲੀਆ ਦੇ ਐਡੀਲੇਡ ਵਿਚ ਰਹਿ ਰਹੀ ਵੈਲਨਟੀਨਾ ਨੇ ਮਹਿਜ਼ ਪੰਜ ਸਾਲ ਦੀ ਉਮਰ ਵਿਚ ਇਹ ਪ੍ਰਾਪਤੀ ਹਾਸਲ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇੰਨੀ ਛੋਟੀ ਉਮਰ ਵਿਚ ਜਿਮਨਾਸਟਿਕ ਦੇ ਮੁਕਾਬਲਿਆਂ ਵਿਚ ਚਾਰ ਤਮਗੇ ਜਿੱਤਣਾ ਵੈਲਨਟੀਨਾ ਦੀ ਖੇਡ ਪ੍ਰਤੀ ਲਗਨ ਅਤੇ ਪ੍ਰਤਿਭਾ ਨੂੰ ਦਰਸਾਉਂਦਾ ਹੈ। ਉਸ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰਕ ਮੈਂਬਰਾਂ ਤੇ ਜਾਣਕਾਰਾਂ ਵਲੋਂ ਉਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਵੈਲਨਟੀਨਾ ਦੀ ਕਾਮਯਾਬੀ ਨੇ ਵਿਦੇਸ਼ ਵਿਚ ਰਹਿੰਦਿਆਂ ਵੀ ਪੰਜਾਬ ਅਤੇ ਰੂਪਨਗਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।