ਸਵਰਾਜ ਮਾਜਦਾ ਵਰਕਰ ਯੂਨੀਅਨ ਦੀ ਮੀਟਿੰਗ
ਰੂਪਨਗਰ, 24 ਅਕਤੂਬਰ (ਯਸ਼ਵੰਤ ਬੱਸੀ)-ਸਵਰਾਜ ਮਾਜਦਾ ਵਰਕਰ ਯੂਨੀਅਨ ਸੀਟੂ ਆਸਰੋ ਦੀ ਮੀਟਿੰਗ ਪਰਮਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 3 ਨਵੰਬਰ ਸੀਟੂ ਰੈਲੀ ਵਿਚ ਵੱਧ ਤੋਂ ਵੱਧ ਸਾਥੀ ਸਮੂਲੀਅਤ ਕਰਨਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸਿਵ ਕੁਮਾਰ ਨੇ ਕਿਹਾ ਕਿ ਮੈਨੇਜਮੈਂਟ ਵਰਕਰਾਂ ਦੀਆਂ ਮੰਗਾ ਮੰਨਣ ਤੋਂ ਟਾਲ ਮਟੋਲ ਕਰ ਰਹੀ ਹੈ, ਉਹਨਾਂ ਚਿਤਾਵਨੀ ਦਿੱਤੀ ਕਿ ਜਥੇਬੰਦੀ ਗੇਟ ਮੁਹਿੰਮ ਕਰਕੇ ਅਗਲਾ ਐਕਸ਼ਨ ਕਰਨ ਲਈ ਮਜ਼ਬੂਰ ਹੋਵੇਗੀ।
ਰੂਪਨਗਰ, 24 ਅਕਤੂਬਰ (ਯਸ਼ਵੰਤ ਬੱਸੀ)-ਸਵਰਾਜ ਮਾਜਦਾ ਵਰਕਰ ਯੂਨੀਅਨ ਸੀਟੂ ਆਸਰੋ ਦੀ ਮੀਟਿੰਗ ਪਰਮਿੰਦਰ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 3 ਨਵੰਬਰ ਸੀਟੂ ਰੈਲੀ ਵਿਚ ਵੱਧ ਤੋਂ ਵੱਧ ਸਾਥੀ ਸਮੂਲੀਅਤ ਕਰਨਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸਿਵ ਕੁਮਾਰ ਨੇ ਕਿਹਾ ਕਿ ਮੈਨੇਜਮੈਂਟ ਵਰਕਰਾਂ ਦੀਆਂ ਮੰਗਾ ਮੰਨਣ ਤੋਂ ਟਾਲ ਮਟੋਲ ਕਰ ਰਹੀ ਹੈ, ਉਹਨਾਂ ਚਿਤਾਵਨੀ ਦਿੱਤੀ ਕਿ ਜਥੇਬੰਦੀ ਗੇਟ ਮੁਹਿੰਮ ਕਰਕੇ ਅਗਲਾ ਐਕਸ਼ਨ ਕਰਨ ਲਈ ਮਜ਼ਬੂਰ ਹੋਵੇਗੀ। ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਸਰਕਾਰਾਂ ਨੇ ਚਾਰ ਲੇਬਰ ਕੋਡ ਪਾਸ ਕਰਕੇ ਅਤੇ ਦਿਹਾੜੀ 12 ਘੰਟੇ ਕਰਨਾ, ਸਿੱਧੇ ਤੋਰ ਤੇ ਫੈਕਟਰੀ ਮਾਲਕ ਲਈ ਲੁੱਟ ਦਾ ਰਾਹ ਖੋਲਿ੍ਹਆ ਹੈ। ਉਨ੍ਹਾਂ ਕਿਹਾ ਕਿ 3 ਨਵੰਬਰ ਨੂੰ ਪੰਜਾਬ ਸਰਕਾਰ ਖਿਲਾਫ ਵੱਧ ਤੋਂ ਵੱਧ ਮੈਂਬਰ ਇਸ ਰੈਲੀ ਵਿਚ ਪਹੁੰਚਣਗੇ। ਮੀਟਿੰਗ ਵਿਚ ਸਾਥੀ ਸਿਵ ਕੁਮਾਰ, ਸਾਥੀ ਲਖਵੀਰ ਸਿੰਘ, ਸਾਥੀ ਮਨਦੀਪ ਸਿੰਘ, ਸਾਥੀ ਸੰਜੀਵ ਸਿੰਘ, ਸਾਥੀ ਭੁਪਿੰਦਰ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ। ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ 28 ਨੂੰ ਮੋਰਿੰਡਾ, 24 ਅਕਤੂਬਰ (ਪ੍ਰਿਤਪਾਲ ਸਿੰਘ)-ਸੈਂਟਰਲ ਵਾਲਮੀਕਿ ਸਭਾ ਜ਼ਿਲ੍ਹਾ ਰੂਪਨਗਰ ਵਲੋਂ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸੱਭਿਆਚਾਰ ਪ੍ਰੋਗਰਾਮ 28 ਅਕਤੂਬਰ ਨੂੰ ਨਗਰ ਖੇੜਾ ਮੋਰਿੰਡਾ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ, ਸੂਬਾ ਮੀਤ ਪ੍ਰਧਾਨ ਗੇਜਾ ਰਾਮ ਵਾਲਮੀਕੀ ਤੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ। ਇਸ ਮੌਕੇ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਵਲੋਂ ਭਗਵਾਨ ਸ੍ਰੀ ਵਾਲਮੀਕਿ ਜੀ ਦੀ ਮਹਿਮਾਂ ਦੇ ਗੁਣਗਾਨ ਕੀਤੇ ਜਾਣਗੇ।