09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਖਾਟੂ ਸ਼ਾਮ ਸਾਲਾਸਰ ਬਾਲਾ ਜੀ ਜਾਗਰਣ ਦੇ ਸੰਬੰਧ ’ ਚ ਨੂਰਪੁਰ ਬੇਦੀ ਵਿਖੇ ਵਿਸ਼ਾਲ ਰੱਥ ਯਾਤਰਾ

ਨੂਰਪੁਰ ਬੇਦੀ, 8 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸ੍ਰੀ ਸ਼ਾਮ ਮਿੱਤਰ ਮੰਡਲ ਨੂਰਪੁਰ ਬੇਦੀ ਵਲੋਂ 9 ਅਕਤੂਬਰ ਨੂੰ ਕਰਵਾਏ ਜਾ ਰਹੇ ਚੌਥੇ ਖਾਟੂ ਸ਼ਾਮ ਸਾਲਾਸਰ ਬਾਲਾ ਜੀ ਜਾਗਰਣ ਦੇ ਮੱਦੇਨਜ਼ਰ ਅੱਜ ਨੂਰਪੁਰ ਬੇਦੀ ਸ਼ਹਿਰ ਵਿਚ ਵਿਸ਼ਾਲ ਰੱਥ ਯਾਤਰਾ ਸਜਾਈ ਗਈ। ਇਸ ਦੌਰਾਨ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ।

ਅਜੀਤ ਡੈਸਕ 09-10-2026
ਨੂਰਪੁਰ ਬੇਦੀ, 8 ਅਕਤੂਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸ੍ਰੀ ਸ਼ਾਮ ਮਿੱਤਰ ਮੰਡਲ ਨੂਰਪੁਰ ਬੇਦੀ ਵਲੋਂ 9 ਅਕਤੂਬਰ ਨੂੰ ਕਰਵਾਏ ਜਾ ਰਹੇ ਚੌਥੇ ਖਾਟੂ ਸ਼ਾਮ ਸਾਲਾਸਰ ਬਾਲਾ ਜੀ ਜਾਗਰਣ ਦੇ ਮੱਦੇਨਜ਼ਰ ਅੱਜ ਨੂਰਪੁਰ ਬੇਦੀ ਸ਼ਹਿਰ ਵਿਚ ਵਿਸ਼ਾਲ ਰੱਥ ਯਾਤਰਾ ਸਜਾਈ ਗਈ। ਇਸ ਦੌਰਾਨ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ। ਫੁੱਲਾਂ ਨਾਲ ਸਜਾਏ ਗਏ ਭਗਵਾਨ ਖਾਟੂ ਸ਼ਾਮ ਜੀ ਦੇ ਰੱਥ ਦੇ ਦਰਸ਼ਨ ਕਰਨ ਲਈ ਸੰਗਤਾਂ ਵਲੋਂ ਉਤਸ਼ਾਹ ਦਿਖਾਇਆ ਗਿਆ ਅਤੇ ਸ਼ਰਧਾਲੂ ਨਤਮਸਤਕ ਹੋਏ। ਇਹ ਰਥ ਯਾਤਰਾ ਸ਼ਿਵ ਮੰਦਰ ਨੂਰਪੁਰ ਬੇਦੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ, ਮੁੱਖ ਬਾਜ਼ਾਰ, ਬੱਸ ਸਟੈਂਡ ਅਤੇ ਵੱਖ-ਵੱਖ ਮੁਹੱਲਿਆਂ ਵਿਚੋਂ ਹੁੰਦੀ ਹੋਈ ਮੁੜ ਮੰਦਰ ਵਿਖੇ ਪਹੁੰਚ ਕੇ ਸੰਪੰਨ ਹੋਈ। ਯਾਤਰਾ ਦੌਰਾਨ ਸੰਗਤਾਂ ਵੱਲੋਂ ਭਗਵਾਨ ਖਾਟੂ ਸ਼ਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਜੈਕਾਰਿਆਂ ਨਾਲ ਮਾਹੌਲ ਗੂੰਜਦਾ ਰਿਹਾ। ਜਾਗਰਣ ਨੂੰ ਸਫਲ ਬਣਾਉਣ ਲਈ ਕਲੱਬ ਮੈਂਬਰਾਂ ਵਲੋਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਾਗਰਣ ਵਾਲੇ ਦਿਨ ਹਨੂਮਾਨ ਮੰਦਰ ਵਿਖੇ ਦੁਪਹਿਰ ਸਮੇਂ ਸੰਗਤਾਂ ਲਈ ਵਿਸ਼ਾਲ ਲੰਗਰ ਵੀ ਲਗਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਦੌਰਾਨ ਪ੍ਰਸਿੱਧ ਕਲਾਕਾਰ ਰੋਸ਼ਨ ਪ੍ਰਿੰਸ ਅਤੇ ਦਿੱਲੀ ਵਾਲੀ ਧਾਰਮਿਕ ਗਾਇਕਾ ਪ੍ਰੀਆ ਪਰਾਚੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਖਾਟੂ ਸ਼ਾਮ ਜੀ ਅਤੇ ਸਾਲਾਸਰ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਰੱਥ ਯਾਤਰਾ ਦੌਰਾਨ ਪ੍ਰਧਾਨ ਬਲਵੀਰ ਚੰਦ, ਦੇਸਰਾਜ ਸੈਣੀ, ਰਾਮ ਕੁਮਾਰ ਮਕਾਰੀ, ਰਾਕੇਸ਼ ਗੋਜਾ, ਨਵੀਨ ਵਸ਼ਿਸ਼ਟ, ਨੀਰਜ ਰਾਣਾ, ਸੰਜੂ ਰਾਣਾ, ਅਮਨ ਪਰਾਸ਼ਰ, ਸਤੀਸ਼ ਕੁਮਾਰ, ਵਿੱਕੀ ਭੰਡਾਰੀ, ਸੰਦੀਪ ਕੁਮਾਰ, ਰਾਜੇਸ਼ ਪੱਪੀ, ਰਿੰਕੂ, ਮਲਕੀਤ ਸਿੰਘ, ਰਾਜੇਸ਼ ਕਾਲੜਾ, ਸ਼ਿਵ ਕੁਮਾਰ ਕੁੰਦਰਾ, ਸ਼ਿਵ ਸੋਨੀ, ਜੋਲੀ ਸ਼ਰਮਾ, ਸ਼ਾਮ ਲਾਲ ਭਾਟੀਆ, ਕਰਨ ਮਹਿਰਾ, ਰਾਮਪਾਲ, ਗੌਰਵ ਬੱਸੀ, ਦੀਪਕ ਬਾਵਾ, ਰਾਹੁਲ ਵਰਮਾ, ਸੁਮਿਤ ਚੋਪੜਾ, ਜੱਸੀ ਰੋਲੀ, ਜੀਵਨ ਕਾਲਾ, ਰਾਜੀਵ ਕੁਮਾਰ, ਰੀਹਲ, ਸ਼ਿਵਾ ਸੋਨੀ, ਬਬਲਾ ਚੋਪੜਾ, ਕਾਲਾ ਕਾਲੜਾ ਅਤੇ ਜਿੰਦੂ ਬੱਸੀ ਸਮੇਤ ਕਲੱਬ ਦੇ ਹੋਰ ਮੈਂਬਰ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਕੁਇਜ਼ ਮੁਕਾਬਲੇ ਦੇ ਜੇਤੂ ਵਿਦਿਆਰਥੀ ਅਧਿਆਪਕਾਂ ਅਤੇ ਪ੍ਰਬੰਧਕਾਂ ਨਾਲ। ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ’ ਚ ਰੁਚੀ ਨੂੰ ਵਧ... ਅਗਲੀ ਖ਼ਬਰ ਸੰਗਰੂਰ ਮਹਾਂਰੈਲੀ ਸੰਬੰਧੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।