08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਅਨਾਜ ਮੰਡੀ ਹਾਫਿਜ਼ਾਬਾਦ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਮੰਡੀ ਦਾ ਫੜ੍ਹ ਚੌੜਾ ਕਰਨ ਲਈ 30 ਲੱਖ ਰੁਪਏ ਖ਼ਰਚੇ:- ਚੇਅਰਮੈਨ ਸਹੇੜੀ

ਬੇਲਾ, 7 ਅਕਤੂਬਰ (ਮਨਜੀਤ ਸਿੰਘ ਸੈਣੀ)-ਅਨਾਜ ਮੰਡੀ ਹਾਫਿਜ਼ਾਬਾਦ ਵਿਖੇ ਹਲਕਾ ਵਿਧਾਇਕ ਝੋਨੇ ਦੀ ਢੇਰੀ ਦੀ ਬੋਲੀ ਕਰਵਾ ਕੇ ਸਰਕਾਰੀ ਤੌਰ ’ਤੇ ਝੋਨੇ ਦੀ ਸ਼ੁਰੂ ਕਰਵਾਈ । ਇਸ ਮੌਕੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਨੇ ਝੋਨੇ ਦੀ ਫ਼ਸਲ ਦੀ ਬੋਲੀ ਸ਼ੁਰੂ ਕਰਨ ਤੇ ਕਿਸਾਨਾਂ ਨੂੰ ਕਿਹਾ ਕਿ ਉਹ ਮੰਡੀ ਵਿਚ ਸਾਫ਼ ਅਤੇ 17% ਨਮੀ ਵਾਲਾ ਝੋਨਾ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਮੰਡੀ ਵਿਚ ਕੋਈ ਦਿੱਕਤ ਪੇਸ਼ ਨਾ ਆਵੇ ਉਨ੍ਹਾਂ ਦੱਸਿਆ ਕਿ ਹਾਫਿਜ਼ਾਬਾਦ ਮੰਡੀ ਦਾ ਫੜ 30 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਗਿਆ ਮੰਡੀ ਦੀ ਸਾਫ਼ ਸਫ਼ਾਈ, ਬਿਜਲੀ ਪਾਣੀ, ਬਾਰਦਾਨਾਂ ਤੇ ਹੋਰ ਪ੍ਰਬੰਧ ਮੁਕੰਮਲ ਕੀਤੇ।

ਅਜੀਤ ਡੈਸਕ 08-10-2026
ਬੇਲਾ, 7 ਅਕਤੂਬਰ (ਮਨਜੀਤ ਸਿੰਘ ਸੈਣੀ)-ਅਨਾਜ ਮੰਡੀ ਹਾਫਿਜ਼ਾਬਾਦ ਵਿਖੇ ਹਲਕਾ ਵਿਧਾਇਕ ਝੋਨੇ ਦੀ ਢੇਰੀ ਦੀ ਬੋਲੀ ਕਰਵਾ ਕੇ ਸਰਕਾਰੀ ਤੌਰ ’ਤੇ ਝੋਨੇ ਦੀ ਸ਼ੁਰੂ ਕਰਵਾਈ । ਇਸ ਮੌਕੇ ਚੇਅਰਮੈਨ ਸਕਿੰਦਰ ਸਿੰਘ ਸਹੇੜੀ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਨੇ ਝੋਨੇ ਦੀ ਫ਼ਸਲ ਦੀ ਬੋਲੀ ਸ਼ੁਰੂ ਕਰਨ ਤੇ ਕਿਸਾਨਾਂ ਨੂੰ ਕਿਹਾ ਕਿ ਉਹ ਮੰਡੀ ਵਿਚ ਸਾਫ਼ ਅਤੇ 17% ਨਮੀ ਵਾਲਾ ਝੋਨਾ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਮੰਡੀ ਵਿਚ ਕੋਈ ਦਿੱਕਤ ਪੇਸ਼ ਨਾ ਆਵੇ ਉਨ੍ਹਾਂ ਦੱਸਿਆ ਕਿ ਹਾਫਿਜ਼ਾਬਾਦ ਮੰਡੀ ਦਾ ਫੜ 30 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਗਿਆ ਮੰਡੀ ਦੀ ਸਾਫ਼ ਸਫ਼ਾਈ, ਬਿਜਲੀ ਪਾਣੀ, ਬਾਰਦਾਨਾਂ ਤੇ ਹੋਰ ਪ੍ਰਬੰਧ ਮੁਕੰਮਲ ਕੀਤੇ। ਇਸ ਮੌਕੇ ਹੋਰਨਾਂ ਤੋ ਇਲਾਵਾ ਵਿਸ਼ਾਲ ਕਸ਼ਯਪ, ਮੀਤ ਪ੍ਰਧਾਨ ਚਹਿਲ ਭੰਗੂ, ਪਰਮਜੀਤ ਸਿੰਘ, ਨਰਿੰਦਰ ਸਿੰਘ, ਸਿੰਗਾਰਾਂ ਸਿੰਘ, ਸਤਨਾਮ ਸਿੰਘ ਹੈਪੀ, ਜਗਤਾਰ ਸਿੰਘ ਸਹੇੜੀ, ਬਲਵੀਰ ਸਿੰਘ ਮਹਿਤੋਤ, ਆੜ੍ਹਤੀ ਸੁਰਿੰਦਰ ਸਿੰਘ ਬਲਰਾਮਪੁਰ, ਜਸਵੀਰ ਸਿੰਘ, ਆੜ੍ਹਤੀ ਬਿੱਟੂ ਕੰਗ ਮੁਕਾਰਾਪੁਰ, ਆੜ੍ਹਤੀ ਹਰਦੇਵ ਸਿੰਘ ਬਜੀਦਪੁਰ, ਆੜ੍ਹਤੀ ਚਿੰਨੂ ਗੋਇਲ,ਆੜ੍ਹਤੀ ਜਸਪ੍ਰੀਤ ਸਿੰਘ ਸੇਠੀ, ਆੜ੍ਹਤੀ ਗੁਰਪ੍ਰੀਤ ਸਿੰਘ ਬਲਰਾਮਪੁਰ, ਆੜ੍ਹਤੀ ਜਗਤਾਰ ਸਿੰਘ ਜਟਾਣਾ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਸੁਪਰਵਾਈਜ਼ਰ, ਬਲਜੀਤ ਸਿੰਘ ਬਜੀਦਪੁਰ ਤੋਂ ਇਲਾਵਾ ਹੋਰ ਕਿਸਾਨ ਮੌਕੇ ’ਤੇ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ -2027 ਦੇ ਮੱਦੇਨਜ਼ਰ ਸਵੀਪ ਗਤੀਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮੀਟਿੰਗ ਘੱਟ ਵੋਟਿੰਗ ਵਾਲੇ ਪ... ਅਗਲੀ ਖ਼ਬਰ ‘ ਆਪ ’ ਸਰਕਾਰ ਖ਼ਿਲਾਫ਼ ਭਾਜਪਾ ਦਾ ਰੋਸ ਪ੍ਰਦਰਸ਼ਨ , ਮੁੱਖ ਮੰਤਰੀ ਦਾ ਪੁਤਲਾ ਫੂਕਿਆ ਮਨਪ੍ਰੀਤ ਸਿੰਘ ਬਾਦਲ ਤੇ ਪਰਮਿੰਦਰ ਸਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।