04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਭੱਦਲ ਵਿਖੇ ‘ ਕਲੀਨਿਕਲ ਖੋਜ ਅਤੇ ਫਾਰਮਾਕੋਵਿਜੀਲੈਂਸ ’ ’ ਤੇ ਵਿਸ਼ੇਸ਼ ਮਾਹਿਰ ਲੈਕਚਰ ਕਰਵਾਇਆ

ਪੁਰਖਾਲੀ, 3 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਭੱਦਲ ਵਿਖੇ ਪ੍ਰਿੰਸੀਪਲ ਡਾ. ਨਦੀਮ ਖ਼ਾਨ ਦੀ ਅਗਵਾਈ ਹੇਠ ‘ਕਲੀਨੀਕਲ ਖੋਜ ਅਤੇ ਫਾਰਮਾਕੋਵਿਜੀਲੈਂਸ’ ਵਿਸ਼ੇ ’ਤੇ ਇੱਕ ਮਾਹਿਰ ਭਾਸ਼ਣ ਕਰਵਾਇਆ ਗਿਆ।

ਮੁੱਖ ਵਕਤਾ ਡਾ. ਧਰਿੰਦਰ ਤਾਇਲ ਨੂੰ ਸਨਮਾਨਿਤ ਕਰਨ ਦੀ ਤਸਵੀਰ। ਤਸਵੀਰ: ਅੰਮ੍ਰਿਤਪਾਲ ਸਿੰਘ ਬੰਟੀ 04-10-2026
ਪੁਰਖਾਲੀ, 3 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਭੱਦਲ ਵਿਖੇ ਪ੍ਰਿੰਸੀਪਲ ਡਾ.ਨਦੀਮ ਖ਼ਾਨ ਦੀ ਅਗਵਾਈ ਹੇਠ ‘ਕਲੀਨੀਕਲ ਖੋਜ ਅਤੇ ਫਾਰਮਾਕੋਵਿਜੀਲੈਂਸ’ ਵਿਸ਼ੇ ’ਤੇ ਇੱਕ ਮਾਹਿਰ ਭਾਸ਼ਣ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਐਨੋਵਸ ਇੰਸਟੀਚਿਊਟ ਆਫ ਹੈਲਥ ਸਾਇੰਸਿਜ਼, ਚੰਡੀਗੜ੍ਹ ਤੋਂ ਡਾ. ਧਰਿੰਦਰ ਤਾਇਲ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸਹਾਇਕ ਪ੍ਰੋਫੈਸਰ ਨਿਤਿਕਾ ਸ਼ਰਮਾ ਦੇ ਸਵਾਗਤੀ ਭਾਸ਼ਣ ਨਾਲ ਹੋਈ। ਆਪਣੇ ਸੰਬੋਧਨ ਦੌਰਾਨ ਡਾ.ਧਰਿੰਦਰ ਤਾਇਲ ਨੇ ਵਿਦਿਆਰਥੀਆਂ ਨੂੰ ਕਲੀਨੀਕਲ ਖੋਜ, ਕਲੀਨੀਕਲ ਅਜ਼ਮਾਇਸ਼ਾਂ, ਦਵਾਈਆਂ ਦੀ ਸੁਰੱਖਿਆ ਦੀ ਨਿਗਰਾਨੀ, ਮਾੜੇ ਪ੍ਰਭਾਵਾਂ ਦੀ ਰਿਪੋਰਟਿੰਗ ਅਤੇ ਇਸ ਖੇਤਰ ਵਿਚ ਉਪਲਬਧ ਕਰੀਅਰ ਦੇ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦਵਾਈਆਂ ਦੀ ਸੁਰੱਖਿਅਤ ਅਤੇ ਤਰਕਸੰਗਤ ਵਰਤੋਂ ਯਕੀਨੀ ਬਣਾਉਣ ਵਿੱਚ ਫਾਰਮਾਸਿਸਟਾਂ ਦੀ ਅਹਿਮ ਭੂਮਿਕਾ ਉੱਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਕਰਵਾਏ ਗਏ ਪ੍ਰਸ਼ਨ-ਉੱਤਰ ਸੈਸ਼ਨ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਨ੍ਹਾਂ ਦੇ ਸਵਾਲਾਂ ਦੇ ਜਵਾਬ ਮੁੱਖ ਵਕਤਾ ਨੇ ਵਿਹਾਰਕ ਉਦਾਹਰਣਾਂ ਨਾਲ ਦਿੱਤੇ। ਡਾਇਰੈਕਟਰ ਕੈਂਪਸ ਡਾ. ਐਸ. ਐਸ. ਬਿੰਦਰਾ ਨੇ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਦੇ ਪੇਸ਼ੇਵਰ ਗਿਆਨ ਵਿਚ ਵਾਧਾ ਕਰਦੇ ਹਨ ਅਤੇ ਉਨ੍ਹਾਂ ਨੂੰ ਉਦਯੋਗ ਦੀਆਂ ਵਿਹਾਰਕ ਲੋੜਾਂ ਸਮਝਣ ਦਾ ਮੌਕਾ ਦਿੰਦੇ ਹਨ। ਗਰੁੱਪ ਡਾਇਰੈਕਟਰ (ਅਕਾਦਮਿਕ) ਡਾ. ਗੁਰਪ੍ਰੀਤ ਸਿੰਘ ਨੇ ਇਸ ਨੂੰ ਇੱਕ ਲਾਭਦਾਇਕ ਅਕਾਦਮਿਕ ਪਹਿਲ ਦੱਸਿਆ। ਸਮਾਪਤੀ ’ਤੇ ਸਹਾਇਕ ਪ੍ਰੋਫੈਸਰ ਅਕਾਂਕਸ਼ਾ ਰਾਣਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਮੁੱਖ ਵਕਤਾ ਨੂੰ ਸੰਸਥਾ ਵਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਇਹ ਸਮਾਗਮ ਵਿਦਿਆਰਥੀਆਂ ਲਈ ਬਹੁਤ ਹੀ ਗਿਆਨਵਰਧਕ ਅਤੇ ਪ੍ਰੇਰਣਾਦਾਇਕ ਰਿਹਾ।
ਪਿਛਲੀ ਖ਼ਬਰ ਪਿੰਡ ਚੱਕ ਢੇਰਾਂ ਵਿਖੇ ‘ ਮਾਨ ਦੇ ਮੁਨਾਫੇ ’ ਪ੍ਰੋਗਰਾਮ ਤਹਿਤ ਮਹਿਲਾਵਾਂ ਨਾਲ ਕੀਤੀ ਵਿਚਾਰ - ਚਰਚਾ ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1637.64 ਫੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।