03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਘਨੌਲੀ ਵਿਖੇ ਹਨੂਮਾਨ ਅੰਸ ਸੰਬੰਧੀ ਧਾਰਮਿਕ ਫ਼ਿਲਮ 4 ਨੂੰ ਦਿਖਾਈ ਜਾਵੇਗੀ

ਘਨੌਲੀ, 2 ਅਕਤੂਬਰ (ਜਸਵੀਰ ਸਿੰਘ ਸੈਣੀ)-ਘਨੌਲੀ ਵਿਖੇ ਹਨੂਮਾਨ ਅੰਸ਼ ਸਬੰਧੀ ਧਾਰਮਿਕ ਫ਼ਿਲਮ ਸੈਨਾ ਪੰਜਾਬ ਵਲੋਂ 4 ਅਕਤੂਬਰ ਦਿਨ ਐਤਵਾਰ ਨੂੰ ਸ਼ਾਮ 7 ਵਜੇ ਤੋਂ ਦਿਖਾਈ ਜਾ ਰਹੀ ਹੈ। ਇਸ ਸਬੰਧੀ ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ ਨੇ ਦੱਸਿਆ ਕਿ ਸ਼੍ਰੀ ਹਨੂਮਾਨ ਦੇ ਜੀਵਨ ਦੇ ਆਧਾਰ ਤੇ ਘਨੌਲੀ ਚੋਂ ਪਹਿਲੀ ਵਾਰ ਧਾਰਮਿਕ ਫ਼ਿਲਮ ਪਰਦੇ ਤੇ ਦਿਖਾਈ ਜਾਵੇਗੀ।

ਅਜੀਤ ਡੈਸਕ 03-10-2026
ਘਨੌਲੀ, 2 ਅਕਤੂਬਰ (ਜਸਵੀਰ ਸਿੰਘ ਸੈਣੀ)-ਘਨੌਲੀ ਵਿਖੇ ਹਨੂਮਾਨ ਅੰਸ਼ ਸਬੰਧੀ ਧਾਰਮਿਕ ਫ਼ਿਲਮ ਸੈਨਾ ਪੰਜਾਬ ਵਲੋਂ 4 ਅਕਤੂਬਰ ਦਿਨ ਐਤਵਾਰ ਨੂੰ ਸ਼ਾਮ 7 ਵਜੇ ਤੋਂ ਦਿਖਾਈ ਜਾ ਰਹੀ ਹੈ। ਇਸ ਸਬੰਧੀ ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ ਨੇ ਦੱਸਿਆ ਕਿ ਸ਼੍ਰੀ ਹਨੂਮਾਨ ਦੇ ਜੀਵਨ ਦੇ ਆਧਾਰ ਤੇ ਘਨੌਲੀ ਚੋਂ ਪਹਿਲੀ ਵਾਰ ਧਾਰਮਿਕ ਫ਼ਿਲਮ ਪਰਦੇ ਤੇ ਦਿਖਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਤਾਂ ਜੋ ਅਜੋਕੀ ਪੀੜੀ ਨੂੰ ਆਪਣੇ ਸਨਾਤਨੀ ਇਤਿਹਾਸ ਸਬੰਧੀ ਜਾਣੂ ਕਰਵਾਇਆ ਜਾ ਸਕੇ। ਇਸ ਫ਼ਿਲਮ ਨੂੰ ਲੈ ਕੇ ਇਲਾਕੇ ਵਿਚ ਭਾਰੀ ਉਤਸ਼ਾਹ ਮਿਲ ਰਿਹਾ ਹੈ। ਇਸ ਮੌਕੇ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ, ਪੰਚ ਤਰਲੋਚਨ ਸਿੰਘ ਪ੍ਰਧਾਨ ਮੰਦਰ ਕਮੇਟੀ, ਜ਼ਿਲ੍ਹਾ ਚੇਅਰਮੈਨ ਸਚਿਨ ਘਨੌਲੀ, ਸਤਨਾਮ ਧੀਮਾਨ, ਮੋਹਿਤ ਕੈਹਿੜ, ਰਵਿੰਦਰ ਸਿੰਘ, ਰਾਮ ਗੋਪਾਲ ਸ਼ਰਮਾ , ਵਿਸ਼ਾਲ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਿਰਧ ਆਸ਼ਰਮ ’ ਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਾਇਆ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਅਗਲੀ ਖ਼ਬਰ ਸੈਂਟਰ ਕਲਵਾਂ ਦੀਆਂ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਹੋਈਆਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।